ਜਲੰਧਰ ‘ਚ ਘਰੋਂ ਬਿਸਕੁੱਟ ਲੈਣ ਗਈ 13 ਸਾਲਾਂ ਲੜਕੀ ਨਾਲ ਹੋਇਆ ਜਬਰ- ਜਨਾਹ

ਜਲੰਧਰ ‘ਚ ਘਰੋਂ ਬਿਸਕੁੱਟ ਲੈਣ ਗਈ 13 ਸਾਲਾਂ ਲੜਕੀ ਨਾਲ ਹੋਇਆ ਜਬਰ- ਜਨਾਹ

ਜਲੰਧਰ(ਵੀਓਪੀ ਬਿਊਰੋ) –  ਜ਼ਿਲ੍ਹੇ ਤੋਂ ਇਸ ਵੇਲੇ ਇਕ ਹੋਰ ਘਿਨੌਣੀ ਖ਼ਬਰ ਸਾਹਮਣੇ ਆ ਰਹੀ ਹੈ। ਰਾਮਾ ਮੰਡੀ ਥਾਣਾ ਇਲਾਕੇ ‘ਚ ਬਲਦੇਵ ਨਗਰ ‘ਚ ਘਰੋਂ ਬਿਸਕੁੱਟ ਲੈਣ ਗਈ  13 ਸਾਲ ਦੀ ਬੱਚੀ ਨਾਲ ਰੇਪ ਦੀ ਵਾਰਦਾਤ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਥਾਣੇ ‘ਤੇ ਸ਼ਿਕਾਇਤ ਦੇਣ ਪਹੁੰਚੇ ਪੀੜਤਾ ਦੇ ਮਾਂ-ਪਿਓ ਨੇ ਦੋਸ਼ ਲਾਇਆ ਕਿ ਬੀਤੇ ਮੰਗਲਵਾਰ ਦੁਪਹਿਰ ਉਨ੍ਹਾਂ ਦੀ ਕੁੜੀ ਘਰੋਂ ਬਿਸਕੁੱਟ ਲੈਣ ਗਈ ਸੀ। ਇਸ ਦੌਰਾਨ ਇਲਾਕੇ ਦਾ ਰਹਿਣ ਵਾਲਾ ਇਕ ਨੌਜਵਾਨ ਆਪਣੇ ਦੋਸਤ ਨਾਲ ਆਇਆ ਤੇ ਕੁੜੀ ਤੋਂ ਸਕੂਟੀ ‘ਤੇ ਬੈਠਣ ਲਈ ਕਿਹਾ।

ਕੁੜੀ ਨੇ ਜਦੋਂ ਸਕੂਟੀ ‘ਤੇ ਬੈਠਣ ਤੋਂ ਇਨਕਾਰ ਕੀਤਾ ਤਾਂ ਨੌਜਵਾਨ ਦੇ ਸਾਥੀ ਨੇ ਉਸ ਨੂੰ ਕੁਝ ਸੁੰਘਾ ਕੇ ਸਕੂਟੀ ‘ਤੇ ਬੈਠਾ ਲਿਆ ਤੇ ਉਸ ਨੂੰ ਨਾਲ  ਲੈ ਕੇ ਫਰਾਰ ਹੋ ਗਏ। ਕਾਫੀ ਦੇਰ ਤਕ ਜਦੋਂ ਕੁੜੀ ਘਰ ਨਹੀਂ ਪਹੁੰਚੀ ਤਾਂ ਘਰਵਾਲਿਆਂ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਜਿਸ ਤੋਂ ਬਾਅਦ ਬੁੱਧਵਾਰ ਰਾਤ ਕਰੀਬ 8 ਵਜੇ ਬੱਚੇ ਜ਼ਖ਼ਮੀ ਤੇ ਬੇਹੋਸ਼ ਹਾਲਤ ‘ਚ ਘਰ ਪੁੱਜੀ।

ਇਸ ਦੌਰਾਨ ਬੱਚੀ ਦੇ ਦੋਵੇਂ ਹੱਥ ਬੰਨ੍ਹੇ ਹੋਏ ਸਨ। ਪੀੜਤਾਂ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਉਨ੍ਹਾਂ ਨੇ ਕੁੜੀ ਨਾਲ ਜਬਰ ਜਨਾਹ ਕੀਤਾ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਜਦੋਂ ਮੁਲਜ਼ਮ ਘਰ ਪਹੁੰਚੀ ਤਾਂ ਮੁਲਜ਼ਮ ਘਰ ‘ਚ ਨਹੀਂ ਮਿਲਿਆ। ਇਸ ਮਾਮਲੇ ਨੂੰ ਲੈ ਕੇ ਥਾਣਾ ਇੰਚਾਰਜ ਸੁਲਖਨ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਪਹਿਲਾਂ ਹੀ ਅਗਵਾ ਦਾ ਕੇਸ ਦਰਜ ਹੋ ਚੁੱਕਿਆ ਹੈ। ਸ਼ਿਕਾਇਤ ਮਿਲਣ ‘ਤੇ ਕੁੜੀ ਨੂੰ ਮੈਡੀਕਲ ਲਈ ਭੇਜਿਆ ਗਿਆ ਹੈ। ਮੈਡੀਕਲ ਰਿਪੋਰਟ ‘ਚ ਜਬਰ ਜਨਾਹ ਦੀ ਪੁਸ਼ਟੀ ਹੋਣ ਤੋਂ ਬਾਅਦ ਕੇਸ ‘ਚ ਧਾਰਾਵਾਂ ਵਧਾ ਲਈ ਜਾਣਗੀਆਂ।

error: Content is protected !!