ਕਪੂਰਥਲਾ ‘ਚ 7 ਸਾਲਾਂ ਬੱਚੀ ਨਾਲ ਹੋਇਆ ਬਲਾਤਕਾਰ, ਗੁਪਤੰਗ ‘ਚ ਪਾਇਆ ਡੰਡਾ



ਕਪੂਰਥਲਾ (ਵੀਓਪੀ ਬਿਊਰੋ) ਪੰਜਾਬ ਦੇ ਜਿਲਾ ਕਪੂਰਥਲਾ ਤੋਂ ਵੱਡੀ ਖ਼ਬਰ ਹੈ ਜਿਥੇ ਹੈਵਾਨੀਅਤ ਦਾ ਨੰਗਾ ਨਾਚ ਹੋਇਆ | ਇਥੇ ਇੱਕ ਸੱਤ ਸਾਲਾਂ ਬੱਚੀ ਨਾਲ ਨੋਜਵਾਨ ਨੇ ਬਲਾਤਕਾਰ ਕਰ ਦਿੱਤਾ | ਹੈਵਾਨੀਅਤ ਦੀ ਹੱਦ ਤਾਂ ਉਦੋਂ ਮੁੱਕ ਗਈ ਜਦੋਂ ਆਰੋਪੀ ਨੇ ਮਾਸੂਮ ਬੱਚੀ ਦੇ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਦੇ ਗੁਪਤੰਗ ‘ਚ ਡੰਡਾ ਪਾ ਦਿੱਤਾ | ਲੜਕੀ ਦੀ ਹਾਲਤ ਦੇਖਦੇ ਹੋਏ ਉਸ ਨੂੰ ਅੰਮ੍ਰਿਤਸਰ ਦੇ ਹਸਪਤਾਲ ਚ ਰੈਫ਼ਰ ਕਰ ਦਿੱਤਾ ਗਿਆ |
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੁਲਤਾਨਪੁਰ ਲੋਧੀ ਦੇ ਡੀ ਐਸ ਪੀ ਸਰਵਣ ਸਿੰਘ ਬਲ ਨੇ ਦੱਸਿਆ ਕੀ ਥਾਣਾ ਸੁਲਤਾਨਪੁਰ ਲੋਧੀ ਦੇ ਅੰਤਰਗਤ ਪੈਂਦੀ ਰੇਲ ਕੋਚ ਫ਼ੈਕਟਰੀ ਚ ਇੱਕ ਪ੍ਰਵਾਸੀ ਜੋ ਕੀ ਲਗਭਗ ਪਿਛਲੇ ਦੋ ਦਹਾਕੇ ਤੋਂ ਆਲੂ ਪੱਟਣ ਦਾ ਕੰਮ ਕਰਦਾ ਸੀ ਤੇ ਉਸ ਨਾਲ ਉਸ ਦੀ ਸੱਤ ਸਾਲਾਂ ਬੱਚੀ ਵੀ ਰਹਿੰਦੀ ਸੀ | ਉਸ ਨਾਲ ਪ੍ਰਵਾਸੀ ਨੋਜਵਾਨ ਜੋ ਕੀ ਲਗਭਗ 15 ਕਉ ਦਿਨ ਪਹਿਲਾਂ ਪੰਜਾਬ ਆਇਆ ਸੀ ਨੇ ਲੜਕੀ ਨੂੰ ਬਿਸਕੁਟ ਖਵਾਉਣ ਦਾ ਬਹਾਨਾ ਬਣਾ ਕੇ ਲੈ ਗਿਆ ਤੇ ਉਸ ਨਾਲ ਬਲਾਤਕਾਰ ਕਰ ਦਿੱਤਾ | ਉਹਨਾ ਕਿਹਾ ਕੀ ਆਰੋਪੀ ਖਿਲਾਫ ਧਾਰਾ 376, 307 ਅਤੇ ਪੋਸਕੋ ਐਕਟ ਦੇ ਤਹਿਤ ਮਾਮਲਾ ਦਰਜ਼ ਕਰ ਗ੍ਰਿਫਤਾਰ ਕਰ ਲਿਆ ਗਿਆ ਹੈ |
ਡੀ ਐਸ ਪੀ ਸਰਵਣ ਸਿੰਘ ਬਲ ਨੇ ਇਹ ਵੀ ਦੱਸਿਆ ਕੀ ਆਰੋਪੀ ਨੇ ਮਾਸੂਮ ਬੱਚੀ ਦੇ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਦੇ ਗੁਪਤੰਗ ‘ਚ ਡੰਡਾ ਪਾ ਦਿੱਤਾ ਸੀ | ਫਿਲਹਾਲ ਲੜਕੀ ਦੀ ਹਾਲਤ ਸਥਿਰ ਹੈ |