ਮਲੋਟ (ਵੀਓਪੀ ਬਿਊਰੋ) ਸ਼ਨੀਵਾਰ ਨੂੰ ਮਲੋਟ ਦੇ ਵਿਚ ਪੰਜਾਬ ਸਰਕਾਰ ਦੇ 4 ਸਾਲ ਦੇ ਕੰਮਾ ਦਾ ਲੇਖਾ ਜੋਖਾ ਦੱਸਣ ਦੇ ਲਈ ਪ੍ਰੈਸ ਕਾਨਫਰੰਸ ਕਰਨ ਅਬੋਹਰ ਦੇ ਵਿਧਾਇਕ ਅਰੁਣ ਨਾਰੰਗ ਤੇ ਕਿਸਾਨਾਂ ਵੱਲੋਂ ਕੀਤੇ ਜਾਨਲੇਵਾ ਹਮਲੇ ਤੋਂ ਬਾਅਦ ਥਾਣਾ ਸਿਟੀ ਮਲੋਟ ਦੇ ਵਿਚ ਐੱਸ ਪੀ ਹੈਡਕੁਆਟਰ ਗੁਰਮੇਲ ਸਿੰਘ ਧਾਲੀਵਾਲ ਦੀ ਬਿਆਨਾਂ ਤੇ ਸੱਤ ਕਿਸਾਨਾਂ ਦੇ ਨਾਮ ਤੇ ਮਾਮਲਾ ਦਰਜ ਕੀਤਾ ਗਿਆ ਹੈ । ਜਦ ਕਿ 300 ਦੇ ਕਰੀਬ ਅਣਪਛਾਤੇ ਕਿਸਾਨਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ । ਜਿੰਨਾ ਤੇ ਮਾਮਲਾ ਦਰਜ ਕੀਤਾ ਗਿਆ ਹੈ ਉਹਨਾਂ ਵਿੱਚ ਸੁਖਦੇਵ ਸਿੰਘ ਬੁੱਢਾ ਗੁੱਜਰ, ਨਿਰਮਲ ਸਿੰਘ ਜੱਸੇਆਣਾ, ਨਾਨਕ ਸਿੰਘ ਫਕਰਸਰ, ਲਖਨ ਪਾਲ ਸ਼ਰਮਾ ਆਲਮਵਾਲਾ, ਕੁਲਵਿੰਦਰ ਸਿੰਘ ਦਾਨੇਵਾਲਾ, ਰਾਜਵਿੰਦਰ ਸਿੰਘ ਜੰਡ ਵਾਲਾ, ਅਵਤਾਰ ਸਿੰਘ ਫਕਰਸਰ ਦੇ ਖਿਲਾਫ ਅਲੱਗ ਅਲੱਗ ਧਰਾਵਾਂ 307 353 186 188 332 342 506 148 149 ਆਈਪੀਸੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਦ ਕਿ ਹਾਲੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ ।
ਤੁਹਾਨੂੰ ਦੱਸ ਦੇਈਏ ਭਾਜਪਾ ਭਾਰਤੀ ਜਨਤਾ ਪਾਰਟੀ ਦੇ ਐਮ ਐਲ ਏ ਅਰੁਣ ਨਾਰੰਗ ਮਲੋਟ ਵਿਚ ਪ੍ਰੈਸ ਵਾਰਤਾ ਕਰਨ ਆਏ ਸਨ । ਜਿਸ ਦੀ ਭਣਕ ਕਿਸਾਨਾਂ ਨੂੰ ਲੱਗ ਗਈ ਸੀ ਤੇ ਉਹਨਾਂ ਨੇ ਵਿਧਾਇਕ ਨੂੰ ਘੇਰ ਲਿਆ ਸੀ । ਘੇਰਨ ਤੋਂ ਬਾਅਦ ਕਿਸਾਨਾਂ ਨੇ ਵਿਧਾਇਕ ਦੇ ਕੱਪੜੇ ਪਾੜ ਦਿੱਤੇ ਸਨ ਤੇ ਉਸ ਨਾਲ ਧੱਕਾ ਮੁੱਕੀ ਕੀਤੀ ਸੀ । ਜਿਸ ਤੋਂ ਬਾਅਦ ਪੁਲਿਸ ਨੇ ਵਿਧਾਇਕ ਨੂੰ ਬੜੀ ਮੁਸ਼ਕਿਲ ਨਾਲ ਬਚਾਇਆ ਸੀ ।