ਅੱਜ ਤੋਂ ਦਿੱਲੀ ਦੇ ਨਾਲ-ਨਾਲ ਮੁੰਬਈ ਅਤੇ ਜੈਪੁਰ ਆਦਮਪੁਰ ਫਲਾਈਟ ਹੋਵੇਗੀ ਸ਼ੁਰੂ ।
ਜਲੰਧਰ (ਵੀਓਪੀ ਬਿਊਰੋ) ਜਲੰਧਰ ਤੋਂ ਦਿੱਲੀ, ਮੁੰਬਈ ਅਤੇ ਜੈਪੁਰ ਜਾਣ ਵਾਲਿਆਂ ਲਈ ਖੁਸ਼ਖ਼ਬਰੀ ਹੈ । ਕਿਉਂਕਿ ਅੱਜ ਤੋਂ ਆਦਮਪੁਰ ਦੇ ਏਅਰਪੋਰਟ ਤੋਂ ਦਿੱਲੀ ਦੇ ਨਾਲ ਨਾਲ ਮੁੰਬਈ ਅਤੇ ਜੈਪੁਰ ਫਲਾਈਟ ਲਈ ਸ਼ੁਰੂ ਹੋ ਜਾਵੇਗੀ । ਇਸ ਦੇ ਲਈ ਸਪਾਇਸ ਜੇਟ ਏਅਰਲਾਈਨਸ ਨੇ ਆਪਣਾ ਸ਼ਡਿਉਲ ਵੀ ਜਾਰੀ ਕਰ ਦਿੱਤਾ ਹੈ । ਇਸ ਨੂੰ ਲੈ ਕੇ ਆਦਮਪੁਰ ਏਅਰਪੋਰਟ ਅਥਾਰਟੀ ਨੇ ਮੁਕੰਮਲ ਪ੍ਰਬੰਧ ਵੀ ਕਰ ਲਏ ਨੇ । ਇਸ ਤੋ ਇਲਾਵਾ ਆਦਮਪੁਰ ਵਿੱਚ ਦੋ ਮੰਜਲਾ ਇਮਾਰਤ ਵੀ ਬਣਾਈ ਜਾ ਰਹੀ ਹੈ ।
ਇਸ ਦੇ ਨਾਲ ਹੀ ਸਪਾਇਸ ਜੇਟ ਏਅਰਲਾਈਨਸ ਨੇ ਆਦਮਪੁਰ ਤੋਂ ਦਿੱਲੀ ਜਾਣ ਦਾ ਸਮਾਂ ਵੀ ਬਦਲਿਆ ਹੈ । ਨਵੀਂ ਦਿੱਲੀ ਦੇ ਇੰਦਰਾ ਗਾਂਧੀ ਏਅਰਪੋਰਟ ਤੋਂ ਜਹਾਜ਼ 3 ਵਜ ਕੇ 40 ਮਿੰਟ ਨੂੰ ਉਡਾਨ ਭਰੇਗਾ ਅਤੇ ਚਾਰ ਵਜ ਕੇ 47 ਮਿੰਟ ਤੇ ਆਦਮਪੁਰ ਲੈਂਡ ਕਰੇਗਾ । ਇਸ ਤੋਂ ਬਾਅਦ ਇਹੀ ਜਹਾਜ ਪੰਜ ਵਜ ਕੇ ਪੰਜ ਮਿੰਟ ਤੇ ਉਡਾਨ ਭਰੇਗਾ ਤੇ ਸ਼ਾਮ 6 ਵਜੇ ਦਿੱਲੀ ਪਹੁੰਚੇਗਾ ।
ਮੁੰਬਈ ਤੇ ਜੈਪੁਰ ਲਈ ਕਨੇਕਟਡ ਫਲਾਈਟ ਹੋਵੇਗੀ । ਜੋ ਕਿ ਸਵੇਰੇ ਮੁੰਬਈ ਤੋਂ 6 ਵਜੇ ਦੇ ਕਰੀਬ ਚਲੇਗੀ ਅਤੇ 9 ਵਜ ਕੇ 15 ਮਿੰਟ ਦੇ ਕਰੀਬ ਆਦਮਪੁਰ ਪੁੱਜੇਗੀ ਤੇ 20 ਮਿੰਟ ਬਾਅਦ ਜੈਪੁਰ ਉਡਾਨ ਭਰੇਗਾ ।