ਬੀਜੇਪੀ ਲਈ ਐਗਜ਼ਿਟ ਪੋਲ ਲੈ ਕੇ ਆਇਆ ਮਾੜੀ ਖਬਰ, ਇੰਨੀਆਂ ਸੀਟਾਂ ਨਾਲ ਹਾਰਨ ਦੇ ਕਿਆਸ
ਨਵੀਂ ਦਿੱਲੀ (ਵੀਓਪੀ ਬਿਉਰੋ) – ਪੱਛਮੀ ਬੰਗਾਲ ਸਮੇਤ ਹੋਈਆਂ ਚਾਰ ਰਾਜਾਂ ਦੀਆਂ ਚੋਣਾਂ ਵਿਚ ਬੀਜੇਪੀ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਬੇਸ਼ੱਕ ਅਜੇ ਸਾਰੇ ਚੋਣ ਨਤੀਜਿਆਂ ਦੀ ਉਡੀਕ ਕਰ ਰਹੇ ਹਨ ਪਰ ਇਕ ਨਿੱਜੀ ਚੈਨਲ ਦੇ ਸੀ ਵੋਟਰ ਵੱਲੋਂ ਕਰਵਾਏ ਐਗਜ਼ਿਟ ਪੋਲ ਵਿੱਚ ਬੀਜੇਪੀ ਲਈ ਚੰਗੀ ਖਬਰ ਨਹੀਂ ਆਈ ਹੈ। ਐਗਜ਼ਿਟ ਪੋਲ ਮੁਤਾਬਕ ਅਹਿਮ ਸੂਬੇ ਪੱਛਮੀ ਬੰਗਾਲ ਤੇ ਤਾਮਿਲਨਾਡੂ ਵਿੱਚ ਬੀਜੇਪੀ ਨੂੰ ਝਟਕਾ ਲੱਗ ਰਿਹਾ ਹੈ। ਆਸਾਮ, ਤਾਮਿਲ ਨਾਡੂ, ਪੁੱਡੂਚੇਰੀ ਤੇ ਕੇਰਲ ਦੇ ਚੋਣ ਨਤੀਜਿਆਂ ਦਾ ਐਲਾਨ 2 ਮਈ ਨੂੰ ਹੋਵੇਗਾ।
ਇਸੇ ਲਈ ਸੀ-ਵੋਟਰ ਨੇ ਐਗਜ਼ਿਟ ਪੋਲ ਕੀਤਾ ਹੈ। ਇਸ ਸਰਵੇਂ ਅਨੁਸਾਰ ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਦੀ ਪਾਰਟੀ ਟੀਐਮਸੀ ਨੂੰ 2016 ਦੀਆਂ ਚੋਣਾਂ ਦੇ ਮੁਕਾਬਲੇ ਕੁਝ ਨੁਕਸਾਨ ਤਾਂ ਜ਼ਰੂਰ ਹੋ ਰਿਹਾ ਹੈ ਪਰ ਉਹ ਇੱਕ ਵਾਰ ਫਿਰ ਸੱਤਾ ’ਚ ਵਾਪਸੀ ਕਰਨਗੇ। ਇਹ ਸਾਰਾ ਅਜੇ ਐਗਜਿਟ ਪੋਲ ਹੀ ਕਹਿ ਰਿਹਾ ਹੈ।
ਨਿੱਜੀ ਚੈਨਲ ਦੇ ਸੀ- ਵੋਟਰ ਦੇ ਐਗਜ਼ਿਟ ਪੋਲ ਦੇ ਮੁਤਾਬਿਕ 294 ਸੀਟਾਂ ਵਾਲੀ ਪੱਛਮੀ ਬੰਗਾਲ ਵਿਧਾਨ ਸਭਾ ’ਚ ਮਮਤਾ ਬੈਨਰਜੀ ਦੀ ਪਾਰਟੀ ਟੀਐਮਸੀ ਨੂੰ 152 ਤੋਂ 164 ਵਿਚਾਲੇ ਸੀਟਾਂ ਮਿਲਣ ਦਾ ਅਨੁਮਾਨ ਹੈ। ਰਾਜ ਵਿੱਚ ਕਿਸੇ ਵੀ ਪਾਰਟੀ ਜਾਂ ਗੱਠਜੋੜ ਨੂੰ ਸਰਕਾਰ ਬਣਾਉਣ ਲਈ 148 ਸੀਟਾਂ ਦੀ ਜ਼ਰੂਰਤ ਹੁੰਦੀ ਹੈ। ਭਾਜਪਾ ਨੂੰ 109 ਤੋਂ 121 ਸੀਟਾਂ ਮਿਲਣ ਦਾ ਅਨੁਮਾਨ ਹੈ। ਕਾਂਗਰਸ ਤੇ ਲੈਫ਼ਟ 14 ਤੋਂ 24 ਤੱਕ ਸੀਟਾਂ ਲੈ ਸਕਦੀ ਹੈ।
ਦੇਖੋ ਕਿਸਨੂੰ ਕਿੰਨੀਆਂ ਸੀਟਾਂ ਮਿਲਣ ਜਾ ਰਹੀਆਂ
ਪੱਛਮੀ ਬੰਗਾਲ:
ਜਿੱਤਣ ਲਈ 147
TMC-152-164
BJP-109-121
LF+INC+ISF-14-25
ਆਸਾਮ – ਐਗਜ਼ਿਟ-ਪੋਲ ਦੇ ਅੰਕੜਿਆਂ ਮੁਤਾਬਿਕ ਆਸਾਮ ’ਚ ਕਾਂਗਰਸ ਤੇ ਭਾਜਪਾ ਵਿੱਚ ਸਖ਼ਤ ਟੱਕਰ ਹੈ। ਰਾਜ ਵਿੱਚ ਸਰਕਾਰ ਬਣਾਉਣ ਲਈ ਬਹੁਮਤ ਦਾ ਅੰਕੜਾ 63 ਹੈ। ਐਗਜ਼ਿਟ ਪੋਲ ਅਨੁਸਾਰ ਐਨਡੀਏ ਨੂੰ 58 ਤੋਂ 71 ਸੀਟਾਂ ਮਿਲ ਸਕਦੀਆਂ ਹਨ। ਉੱਧਰ ਕਾਂਗਰਸ ਦੀ ਅਗਵਾਈ ਵਾਲੇ ਯੂਪੀਏ ਨੂੰ 53 ਤੋਂ 66 ਸੀਟਾਂ ਮਿਲਣ ਦਾ ਅਨੁਮਾਨ ਹੈ। ਹੋਰਨਾਂ ਦੇ ਖਾਤੇ ਵਿੱਚ 0 ਤੋਂ 5 ਸੀਟਾਂ ਜਾ ਸਕਦੀਆਂ ਹਨ।
ਜਿੱਤਣ ਲਈ 64
NDA- 58-71
UPA- 53-66
ਕੇਰਲ:
ਕੇਰਲ ’ਚ ਕੁੱਲ 140 ਵਿਧਾਨ ਸਭਾ ਸੀਟਾਂ ਹਨ ਤੇ ਇੱਥੇ ਬਹੁਮੱਤ ਦਾ ਅੰਕੜਾ 71 ਸੀਟਾਂ ਦਾ ਹੈ। ਐਗਜ਼ਿਟ ਪੋਲ ਦੇ ਨਤੀਜਿਆਂ ਮੁਤਾਬਕ ਇੱਕ ਵਾਰ ਫਿਰ ਖੱਬੀ ਪਾਰਟੀ ਦੀ ਅਗਵਾਈ ਹੇਠਲਾ LDF ਸੱਤਾ ’ਚ ਵਾਪਸੀ ਕਰ ਸਕਦਾ ਹੈ।
ਜਿੱਤਣ ਲਈ 71
LDF- 71-77
UDF- 62-68
BJP+ 0-2
ਤਾਮਿਲ ਨਾਡੂ:
ਇਸ ਵਾਰ ਤਾਮਿਲਨਾਡੂ ’ਚ ਕਾਂਗਰਸ ਤੇ ਐਮਕੇ ਸਟਾਲਿਨ ਦੇ ਗੱਠਜੋੜ ਵਾਲੀ ਯੂਪੀਏ ਦੀ ਸਰਕਾਰ ਬਣਦੀ ਦਿਸ ਰਹੀ ਹੈ। UPA ਨੂੰ ਇੱਥੇ 160 ਤੋਂ 172 ਸੀਟਾਂ ਮਿਲਣ ਦਾ ਅਨੁਮਾਨ ਹੈ। ਇਹ ਅੰਕੜੇ ਵੱਡੀ ਜਿੱਤ ਵੱਲ ਇਸ਼ਾਰਾ ਕਰ ਰਹੇ ਹਨ। ਆਲ ਇੰਡੀਆ ਅੰਨਾ ਡੀਐਮਕੇ ਅਤੇ ਭਾਜਪਾ ਦੇ ਗੱਠਜੋੜ ਨੂੰ 58 ਤੋਂ 70 ਸੀਟਾਂ ਮਿਲ ਸਕਦੀਆਂ ਹਨ।
ਜਿੱਤਣ ਲਈ 118
AIADMK+ 58-70
DMK+ 160-172
ਪੁੱਡੂਚੇਰੀ:
ਪੁੱਡੂਚੇਰੀ ’ਚ ਐਨਡੀਏ (ਭਾਜਪਾ-AIADMK) ਗੱਠਜੋੜ ਜਿੱਤ ਦਰਜ ਕਰ ਸਕਦਾ ਹੈ। ਕਾਂਗਰਸ ਨੂੰ ਇੱਥੇ ਵੱਡਾ ਝਟਕਾ ਲੱਗਦਾ ਦਿਸ ਰਿਹਾ ਹੈ। ਇੱਥੇ 30 ਸੀਟਾਂ ਲਈ ਇੱਕ ਹੀ ਗੇੜ ਵਿੱਚ 6 ਅਪ੍ਰੈਲ ਨੂੰ ਵੋਟਾਂ ਪਈਆਂ ਸਨ। ਰਾਜ ਵਿੱਚ ਪੂਰਨ ਬਹੁਮੱਤ ਦੀ ਸਰਕਾਰ ਬਣਾਉਣ ਲਈ ਘੱਟ ਤੋਂ ਘੱਟ 17 ਸੀਟਾਂ ਦੀ ਜ਼ਰੂਰਤ ਹੈ।
ਜਿੱਤਣ ਲਈ 16
NDA-19-23
UPA- 6-10