ਹੁਣ ਨਹੀਂ ਲੱਗੇਗਾ 3 ਮਈ ਤੋਂ ਸੰਪੂਰਨ ਲੌਕਡਾਊਨ, ਜਾਣਨ ਲਈ ਖ਼ਬਰ ਜ਼ਰੂਰ ਪੜ੍ਹੋ
ਜਲੰਧਰ (ਵੀਓਪੀ ਬਿਊਰੋ) – ਕੋਰੋਨਾ ਤੋਂ ਤੰਗ ਆਏ ਲੋਕਾਂ ਨੂੰ ਪਿਛਲੇ ਕਾਫੀ ਦਿਨਾਂ ਤੋਂ ਲੌਕਡਾਊਨ ਦਾ ਡਰ ਸਤਾ ਰਿਹਾ ਸੀ ਪਰ ਹੁਣ ਇਹ ਡਰ ਖ਼ਤਮ ਹੋ ਗਿਆ ਹੈ। ਜਿਹੜੀ ਖ਼ਬਰ ਪਿਛਲੇ ਕਈ ਦਿਨਾਂ ਤੋਂ ਵਾਇਰਲ ਹੋ ਰਹੀ ਸੀ ਕਿ 3 ਤੋਂ 20 ਮਈ ਤੱਕ ਸੰਪੂਰਨ ਲੌਕਡਾਊਨ ਲੱਗ ਰਿਹਾ ਹੈ ਉਹ ਖ਼ਬਰ ਪੁਰਾਣੀ ਹੈ ਤੇ ਪਿਛਲੇ ਸਾਲ ਦੀ। ਇਹ ਖ਼ਬਰ ਵੱਟਸਐਪ ਗਰੁੱਪਾਂ ਵਿਚ ਲੋਕਾਂ ਨੂੰ ਡਰਾਉਣ ਲਈ ਵਾਇਰਲ ਕੀਤੀ ਜਾ ਰਹੀ ਹੈ ਜੋ ਕਿ ਪੁਰਾਣੀ ਹੈ ਤੁਹਾਨੂੰ ਅਜਿਹੀਆਂ ਖ਼ਬਰਾਂ ਉੱਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ।
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਕੁਝ ਦਿਨ ਪਹਿਲਾਂ ਦਿੱਤੇ ਭਾਸ਼ਣ ਵਿਚ ਕਿਹਾ ਸੀ ਕਿ ਸੰਪੂਰਨ ਲੌਕਡਾਊਨ ਆਖਰੀ ਰਸਤਾ ਹੈ, ਉਹਨਾਂ ਇਹ ਵੀ ਕਿਹਾ ਸੀ ਕਿ ਹਰ ਸੂਬੇ ਨੂੰ ਤਾਕਤ ਦਿੱਤੀ ਹੋਈ ਹੈ ਕਿ ਉਹ ਆਪਣੇ ਸੂਬੇ ਦੇ ਹਾਲਾਤ ਦੇ ਹਿਸਾਬ ਨਾਲ ਮਿੰਨੀ ਲੌਕਡਾਊਨ ਲਗਾ ਸਕਦਾ ਹੈ।
ਮਿੰਨੀ ਲੌਕਡਾਊਨ ਹਰ ਸੂਬਾ ਆਪਣੇ ਹਿਸਾਬ ਨਾਲ ਲਾ ਵੀ ਰਿਹਾ ਹੈ ਪਰ ਸੰਪੂਰਨ ਲੌਕਡਾਊਨ ਵਰਗੀ ਕੋਈ ਵੀ ਗੱਲ ਨਹੀਂ ਹੈ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਕਿ ਪਿਛਲੇ ਸਾਲ ਵਾਂਗ ਇਸ ਸਾਲ ਵੀ ਲੌਕਡਾਊਨ ਲੱਗ ਜਾਵੇਗਾ ਤੇ ਸਾਨੂੰ ਘਰ ਬੈਠਣਾ ਪੈ ਜਾਵੇਗਾ। ਜੇਕਰ ਲੌਕਡਾਊਨ ਲਾਉਣ ਸੰਬੰਧੀ ਕੋਈ ਵੀ ਖ਼ਬਰ ਤੁਹਾਡੇ ਵੱਟਸਐਪ ਉਪਰ ਆਉਂਦੀ ਹੈ ਤਾਂ ਉਸ ਨੂੰ ਅੱਗੇ ਸ਼ੇਅਰ ਨਾ ਕਰੋ ਕਿਉਂਕਿ ਇਹ ਸਾਰੀਆਂ ਖ਼ਬਰਾਂ ਵਾਇਰਲ ਤੇ ਪੁਰਾਣੀਆਂ ਹਨ।