ਜਲੰਧਰ ਦੇ ਅਰਮਾਨ ਹਸਪਤਾਲ ‘ਚ ਲੜਕੀ ਨਾਲ ਹੋਈ ਗਲਤ ਹਰਕਤ, ਰਾਤ ਨੂੰ ਕਰ ਰਹੀ ਸੀ ਡਿਊਟੀ
ਜਲੰਧਰ (ਵੀਓਪੀ ਬਿਉਰੋ) – ਸ਼ਹਿਰ ਤੋਂ ਇਸ ਵੇਲੇ ਵੱਡੀ ਖ਼ਬਰ ਸਾਹਮਣੇ ਆਈ ਹੈ। ਫੁੱਟਬਾਲ ਚੌਕ ਨੇੜੇ ਪੈਂਦੇ ਅਰਮਾਨ ਹਸਪਤਾਲ ਵਿਚ ਇਕ ਨਰਸ ਨਾਲ ਉੱਥੋਂ ਦੇ ਹੀ ਐਚਆਰ ਹੈੱਡ ਨੇ ਘਨੌਣੀ ਹਰਕਤ ਕੀਤੀ ਹੈ। ਹੁਣ ਥਾਣਾ ਨੰਬਰ 2 ਦੀ ਪੁਲਿਸ ਨੇ ਐਚਆਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਘਟਨਾ ਉਸ ਵੇਲੇ ਵਾਪਰੀ ਜਦੋਂ ਨਰਸ ਰਾਤ ਨੂੰ ਡਿਊਟੀ ਕਰ ਰਹੀ ਸੀ ਤਾਂ ਉਸ ਨਾਲ ਐਚਆਰ ਹੈੱਡ ਅਸ਼ਰਫ਼ ਨੇ ਗੰਦੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਿਸ ਤੋਂ ਬਾਅਦ ਹਸਪਤਾਲ ਵਿਚ ਕਾਫੀ ਹੰਗਾਮਾ ਹੋਇਆ।
ਨਰਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਨਾਲ ਐਚਆਰ ਹੈੱਡ ਵਲੋਂ ਗਲਤ ਹਰਕਤ ਕੀਤੀ ਗਈ ਹੈ। ਨਰਸ ਦੇ ਪਰਿਵਾਰਕ ਮੈਂਬਰਾਂ ਨੇ ਵੀ ਐਚਆਰ ਅਸ਼ਰਫ਼ ਉੱਤੇ ਗੰਭੀਰ ਆਰੋਪ ਲਾਏ ਹਨ। ਪੁਲਿਸ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਵਿਚ ਲੱਗ ਗਈ ਹੈ ਤੇ ਅਜੇ ਤੱਕ ਮੁਲਜ਼ਮ ਗ੍ਰਿਫ਼ਤਾਰ ਨਹੀਂ ਹੋ ਸਕਿਆ।