ਕੋਰੋਨਾ ਦਾ ਕਹਿਰ : ਹੁਣ ਪੰਜਾਬ ‘ਚ 15 ਮਈ ਤੱਕ ਲੱਗੇਗਾ ਨਾਈਟ ਕਰਫਿਊ



ਚੰਡੀਗੜ੍ਹ (ਵੀਓਪੀ ਬਿਉਰੋ) – ਪੰਜਾਬ ਵਿਚ ਵਧ ਰਹੇ ਕੋਰੋਨਾ ਨੂੰ ਲੈ ਕੇ ਅੱਜ ਪੰਜਾਬ ਸਰਕਾਰ ਨੇ ਨਵੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਹੁਣ ਸਰਕਾਰ ਨੇ ਨਾਇਟ ਕਰਫਿਊ ਦੀ ਮਿਆਦ ਵਧਾ ਦਿੱਤੀ ਹੈ। ਅੱਜ ਤੋਂ ਨਾਈਟ ਕਰਫਿਊ 15 ਮਈ ਤੱਕ ਲਾਉਣ ਦੇ ਆਦੇਸ਼ ਦੇ ਦਿੱਤੇ ਹਨ। ਇਹ ਆਦੇਸ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਾਗੂ ਕੀਤੇ ਹਨ।
ਪੰਜਾਬ ਸਰਕਾਰ ਵੱਲੋਂ 30 ਅਪ੍ਰੈਲ ਤੱਕ ਹੀ ਨਾਈਟ ਕਰਫਿਊ ਦੇ ਨਿਰਦੇਸ਼ ਜਾਰੀ ਕੀਤੇ ਗਏ ਸੀ ਪਰ ਕੋਰੋਨਾ ਦੇ ਮਾਮਲਿਆਂ ਦੀ ਰਫ਼ਤਾਰ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਇਸ ਦੀ ਮਿਆਦ ਵਧਾਉਣ ਦਾ ਫੈਸਲਾ ਕੀਤਾ ਹੈ। ਨਾਈਟ ਕਰਫਿਊ ਦਾ ਸਮਾਂ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਦਾ ਹੀ ਰਹੇਗਾ।
ਦੱਸਣਯੋਗ ਹੈ ਕਿ ਪੰਜਾਬ ਅੰਦਰ ਪਿੱਛਲੇ 24 ਘੰਟੇ ਅੰਦਰ 130 ਲੋਕਾਂ ਦੀ ਮੌਤ ਹੋ ਗਈ। 745 ਮਰੀਜ਼ਾ ਦੀ ਹਾਲਤ ਗੰਭੀਰ ਹੈ। ਇਸ ਵਿੱਚ 97 ਮਰੀਜ਼ ਵੈਂਟਿਲੇਟਰ ਤੇ ਹਨ ਜਦਕਿ 648 ਮਰੀਜ਼ ਆਕਸੀਜਨ ਸਪੋਰਟ ਤੇ ਹਨ। ਹੁਣ ਤੱਕ ਸੂਬੇ ਵਿੱਚ 8908 ਲੋਕ ਕੋਰੋਨਾ ਨਾਲ ਜੰਗ ਹਾਰ ਚੁੱਕੇ ਹਨ। ਵੀਰਵਾਰ 7682 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਸੀ।