ਹੁਣ ਪੱਤਰਕਾਰੀ ਖੇਤਰ ਵੱਲ਼ ਨੂੰ ਹੋਇਆ ਕੋਰੋਨਾ, ਦੂਰਦਰਸ਼ਨ ਦੀ ਮਸ਼ਹੂਰ ਐਂਕਰ ਦਾ ਦੇਹਾਂਤ
ਜਲੰਧਰ(ਵੀਓਪੀ ਬਿਊਰੋ) – ਭਾਰਤ ਵਿੱਚ ਕੋਵਿਡ ਦੀ ਦੂਸਰੀ ਲਹਿਰ ਦਾ ਕਹਿਰ ਲਗਾਤਾਰ ਜਾਰੀ ਹੈ। ਕੋਰੋਨਾ ਮਹਾਂਮਾਰੀ ਦੀ ਇਸ ਲਹਿਰ ਵਿਚਾਲੇ ਬਹੁਤ ਸਾਰੀਆਂ ਖਾਸ ਸ਼ਖਸੀਅਤਾਂ ਦਾ ਦੇਹਾਂਤ ਹੋਣਾ ਬਹੁਤ ਹੀ ਮੰਦਭਾਗੀ ਘਟਨਾ ਹੈ। ਕੱਲ੍ਹ AJJ TAK ਦੇ ਐਂਕਰ ਰੋਹਿਤ ਸਰਦਾਨਾ ਦੀ ਮੌਤ ਕਾਰਨ ਮੀਡੀਆ ਵਿੱਚ ਗਮਗੀਨ ਮਾਹੌਲ ਸੀ, ਪਰ ਅੱਜ ਫਿਰ ਕੋਰੋਨਾ ਕਾਰਨ ਇੱਕ ਹੋਰ ਐਂਕਰ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ।
ਦੱਸ ਦੇਈਏ ਕਿ ਦੂਰਦਰਸ਼ਨ ਦੇ ਮਸ਼ਹੂਰ ਐਂਕਰ ਕਨੂਪ੍ਰਿਆ ਦੀ ਕੋਰੋਨਾ ਕਾਰਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ । ਜਿਸਦੇ ਬਾਅਦ ਅੱਜ ਇੱਕ ਵਾਰ ਫਿਰ ਇਸ ਖ਼ਬਰ ਨੇ ਮੀਡੀਆ ਜਗਤ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਦੱਸ ਦੇਈਏ ਕਿ ਕਨਪ੍ਰਿਆ ਦੀ ਕਰੀਬੀ ਨੋਨਾ ਵਾਲਿਆ ਨੇ ਸੋਸ਼ਲ ਮੀਡੀਆ ‘ਤੇ ਕਿਹਾ ਹੈ ਕਿ ਕਨੂਪ੍ਰਿਆ ਹੁਣ ਸਾਡੇ ਸਾਰਿਆਂ ਵਿੱਚ ਨਹੀਂ ਰਹੀ । ਕਨੂਪ੍ਰਿਆ ਐਂਕਰ ਨਾਲ ਅਭਿਨੇਤਾ ਵੀ ਰਹੀ ਹੈ ਅਤੇ ਦੋ ਦਿਨ ਪਹਿਲਾਂ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਕਿਹਾ ਸੀ ਕਿ ਉਹ ਹਸਪਤਾਲ ਵਿੱਚ ਭਰਤੀ ਹੈ ਅਤੇ ਉਨ੍ਹਾਂ ਨੂੰ ਦੁਆਵਾਂ ਦੀ ਜ਼ਰੂਰਤ ਹੈ। ਕਨੂਪ੍ਰਿਆ ਦਾ ਆਕਸੀਜਨ ਦਾ ਪੱਧਰ ਘੱਟ ਰਿਹਾ ਸੀ ਅਤੇ ਉਸਦਾ ਬੁਖਾਰ ਵੱਧਦਾ ਜਾ ਰਿਹਾ ਸੀ।