ਜਲੰਧਰ ਦੇ ਸਿਵਲ ਹਸਪਤਾਲ ‘ਚ ਇਕਦਮ ਆਕਸੀਜਨ ਹੋਈ ਬੰਦ, ਮਰੀਜ਼ਾਂ ਦੇ ਪਰਿਵਾਰ ਆਏ ਹਰਕਤ ‘ਚ
ਜਲੰਧਰ | ਸ਼ਹਿਰ ਦੇ ਸਿਵਲ ਹਸਪਤਾਲ ਵਿਚ ਆਕਸੀਜਨ ਦੇ ਸਿਲੰਡਰ ਬੰਦ ਹੋ ਜਾਣ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਅਚਨਚੇਤ ਆਕਸੀਜਨ ਦੇ ਬੰਦ ਹੋਣ ਕਰਕੇ ਮਰੀਜਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਰੀਜਾਂ ਦੇ ਵਾਰਸਾਂ ਨੂੰ ਜਦੋਂ ਪਤਾ ਲੱਗਾ ਤਾਂ ਉਨ੍ਹਾਂ ਸਿਹਤ ਕਰਮਚਾਰੀ ਲੱਭੇ ਪਰ ਉਹ ਲੱਭ ਨਹੀਂ ਰਹੇ ਸਨ। ਇਸ ਤੋਂ ਬਾਅਦ ਭੱਜ ਦੌੜ ਸ਼ੁਰੂ ਹੋ ਗਈ। ਜਦੋਂ ਕਰਮਚਾਰੀ ਐਮਰਜੈਂਸੀ ਵਾਰਡ ਵਿੱਚ ਪਹੁੰਚੇ ਤਾਂ ਰਿਜ਼ਰਵ ਵਿੱਚ ਰੱਖੇ ਆਕਸੀਜਨ ਸਿਲੰਡਰ ਰਾਹੀਂ ਸਪਲਾਈ ਦਿੱਤੀ ਗਈ।
ਡੀਸੀ ਘਨਸ਼ਿਆਮ ਥੋਰੀ ਨੇ ਇਸ ਮਾਮਲੇ ਦੀ ਜਾਂਚ ਏਡੀਸੀ ਵਿਸ਼ੇਸ਼ ਸਾਰੰਗਲ ਨੂੰ ਦੇ ਕੇ 24 ਘੰਟਿਆਂ ਵਿੱਚ ਰਿਪੋਰਟ ਦੇਣ ਲਈ ਕਿਹਾ ਹੈ।
ਇਸ ਵੇਲੇ ਕੋਰੋਨਾ ਦੇ ਸਭ ਤੋਂ ਜਿਆਦਾ ਮਰੀਜ਼ ਸਿਵਲ ਹਸਪਤਾਲ ਵਿਚ ਹੀ ਹਨ ਅਜਿਹੇ ਵਿੱਚ ਐਸੀ ਲਾਪਰਵਾਹੀ ਨਾਲ ਨੁਕਸਾਨ ਹੋ ਸਕਦਾ ਹੈ। ਸਿਵਲ ਹਸਪਤਾਲ ਵਿੱਚ 79 ਕੋਰੋਨਾ ਮਰੀਜ ਭਰਤੀ ਹਨ। ਇੱਥੇ 340 ਬੈੱਡ ਦਾ ਸਭ ਤੋਂ ਵੱਡਾ ਆਈਸੋਲੇਸ਼ਨ ਸੈਂਟਰ ਹੈ।
ਕੁਝ ਦਿਨ ਪਹਿਲਾਂ ਹੀ ਸਿਵਲ ਹਸਪਤਾਲ ਵਿੱਚ ਆਕਸੀਜਨ ਸਪਲਾਈ ਦੀ ਆਡਿਟ ਵੀ ਹੋ ਚੁੱਕੀ ਹੈ। ਇਸ ਦੇ ਬਾਵਜੂਦ ਸਿਹਤ ਕਰਮਚਾਰੀਆਂ ਵੱਲੋਂ ਲਾਪਰਵਾਹੀ ਵਰਤੀ ਜਾ ਰਹੀ ਹੈ।