ਕੋਰੋਨਾ ਦਾ ਕਹਿਰ : ਜਲੰਧਰ ਦੇ ਸੀਨੀਅਰ ਪੱਤਰਕਾਰ ਐਸ ਕੇ ਵਿਆਸ ਦਾ ਦੇਹਾਂਤ



ਜਲੰਧਰ(ਵੀਓਪੀ ਬਿਊਰੋ) – ਕੋਰੋਨਾ ਨੇ ਅੱਜ ਇੱਕ ਹੋਰ ਪੱਤਰਕਾਰ ਦੀ ਜਾਨ ਲੈ ਲਈ। ਜਲੰਧਰ ਦੇ ਜੋਤੀ ਨਗਰ ਦੇ ਰਹਿਣ ਵਾਲੇ ਤੇ ਹਰਿਆਣਾ ਦਿ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਐਸ ਕੇ ਵਿਆਸ ਜਲੰਧਰ ਦੇ ਹੀ ਇੱਕ ਨਿੱਜੀ ਹਸਪਤਾਲ ਵਿੱਚ ਮਹਾਂਮਾਰੀ ਨਾਲ ਲੜਦੇ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਐਸ ਕੇ ਵਿਆਸ ਪੱਤਰਕਾਰੀ ਦੇ ਖੇਤਰ ਵਿਚ ਵੱਡਾ ਨਾਮ ਸੀ ਜਿਹਨਾਂ ਨੇ ਅੱਜ ਤੱਕ ਸਚਾਈ ਦੇ ਨਾਲ ਨੇੜਤਾ ਰੱਖਦੀ ਪੱਤਰਕਾਰੀ ਕੀਤੀ ਹੈ।
ਉਹ 78 ਸਾਲਾਂ ਦੇ ਸਨ ਤੇ ਹੁਣ ਉਹ ਪਿੱਛੇ ਪਤਨੀ ਅਤੇ ਦੋ ਬੇਟੇ ਛੱਡ ਗਏ ਹਨ। ਕੁਝ ਦਿਨ ਪਹਿਲਾਂ ਉਹ ਕੋਰੋਨਾ ਤੋਂ ਪੀੜਤ ਹੋਏ ਸੀ, ਉਹ ਇੱਕ ਨਿੱਜੀ ਹਸਪਤਾਲ ਦੇ ਆਈਸੀਯੂ ਵਿੱਚ ਦਾਖਲ ਸਨ ਤੇ ਕੋਰੋਨਾ ਦੇ ਪ੍ਰਭਾਵ ਤੋਂ ਬਾਅਦ ਉਹਨਾਂ ਦਾ ਦੇਹਾਂਤ ਹੋ ਗਿਆ ਹੈ।
ਐਸ ਕੇ ਵਿਆਸ ਦੇ ਅਕਾਲ ਚਲਾਣਾ ਕਰ ਜਾਣ ਉਪਰ ਪੰਜਾਬ ਭਰ ਦੇ ਪੱਤਰਕਾਰ ਭਾਈਚਾਰੇ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਕਿਹਾ ਕਿ ਵਿਆਸ ਵਧੀਆ ਪੱਤਰਕਾਰ ਹੋਣ ਦੇ ਨਾਲ-ਨਾਲ ਇਕ ਚੰਗੇ ਇਨਸਾਨ ਵੀ ਸਨ।