ਵਿਦਿਆਰਥੀ ਖੁਦਕੁਸ਼ੀ ਮਾਮਲਾ : ਹੁਣ ਕੈਨੇਡਾ ‘ਚ ਇਕ ਹੋਰ ਮਾਪਿਆਂ ਦਾ ਬੁਝਿਆ ਚਿਰਾਗ, ਪੜ੍ਹੋ ਕਾਰਨ
ਮੋਗਾ (ਵੀਓਪੀ ਬਿਊਰੋ) – ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਚ ਇੱਕ ਹੋਰ ਅੰਤਰ-ਰਾਸ਼ਟਰੀ ਵਿਦਿਆਰਥੀ ਵੱਲੋ ਰੇਲਗੱਡੀ ਹੇਠਾਂ ਆ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਲਵਪ੍ਰੀਤ ਸਿੰਘ ਦੇ ਰੂਪ ਵਜੋਂ ਹੋਈ ਹੈ। ਨੌਜਵਾਨ ਪੰਜਾਬ ਤੋਂ ਮੋਗਾ ਦੇ ਚੜਿੱਕ ਪਿੰਡ ਨਾਲ ਦਾ ਰਹਿਣ ਵਾਲਾ ਸੀ।
ਲਵਪ੍ਰੀਤ ਸਿੰਘ ਵੱਲੋਂ ਆਰਥਿਕ ਅਤੇ ਇਮੀਗ੍ਰੇਸ਼ਨ ਨਾਲ ਸਬੰਧਤ ਮੁਸ਼ਕਲਾ ਨੂੰ ਲੈ ਕੇ ਖੁਦਕੁਸ਼ੀ ਕੀਤੀ ਗਈ ਹੈ। ਇਸ ਤੋਂ ਪਹਿਲਾ ਅੰਤਰ-ਰਾਸ਼ਟਰੀ ਵਿਦਿਆਰਥੀ ਵਰਿੰਦਰ ਸਿੰਘ ਸੰਧੂ ਵੱਲੋਂ ਵੀ ਰੇਲਗੱਡੀ ਅੱਗੇ ਛਾਲ ਮਾਰਕੇ ਖੁਦਕੁਸ਼ੀ ਕਰ ਲਈ ਗਈ ਸੀ।
ਲਵਪ੍ਰੀਤ ਸਿੰਘ ਸਾਲ 2018 ਵਿੱਚ ਅੰਤਰ-ਰਾਸ਼ਟਰੀ ਵਿਦਿਆਰਥੀ ਦੇ ਤੌਰ ‘ਤੇ ਟਰਾਂਟੋ ਆਇਆ ਸੀ ਤੇ ਸੇਨਟੀਨੀਅਲ ਕਾਲਜ਼ ਵਿਚ ਪੜਾਈ ਕਰ ਰਿਹਾ ਸੀ। ਪੁਲਿਸ ਵੱਲੋਂ ਇਹ ਜਾਣਕਾਰੀ ਅਪ੍ਰੈਲ 28, 2021 ਨੂੰ ਦਿੱਤੀ ਗਈ ਹੈ । ਨੌਜਵਾਨ ਦੇ ਦੋਸਤਾਂ ਵੱਲੋਂ ਇਹ ਗੱਲ ਦੱਸੀ ਗਈ ਹੈ ਕਿ ਨੌਜਵਾਨ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਤੇ ਕੈਨੇਡਾ ਵਿੱਚ ਵੀ ਆਰਥਿਕ ਤੇ ਇਮੀਗ੍ਰੇਸ਼ਨ ਸਮੱਸਿਆਵਾਂ ਨਾਲ ਜੂਝ ਰਿਹਾ ਸੀ।