ਸਰਕਾਰ ਨੇ ਵਧਾ ਦਿੱਤੀਆਂ ਪਾਬੰਦੀਆਂ, ਜਾਣੋਂ – ਸਬਜ਼ੀ ਮੰਡੀ ਸਮੇਤ ਕੀ-ਕੀ ਰਹੇਗਾ ਬੰਦ



ਜਲੰਧਰ (ਵੀਓਪੀ ਬਿਊਰੋ) – ਪੰਜਾਬ ਸਰਕਾਰ ਨੇ 15 ਮਈ ਤੱਕ ਪਾਬੰਦੀਆਂ ਵਧਾ ਦਿੱਤੀਆਂ ਹਨ। ਇਹਨਾਂ ਪਾਬੰਦੀਆਂ ਬਾਰੇ ਅੱਜ ਸਰਕਾਰ ਨੇ ਲਿਖਤੀ ਨੋਟਿਸ ਜਾਰੀ ਕਰ ਦਿੱਤਾ ਹੈ। ਅੱਜ ਸਰਕਾਰ ਨੇ ਸ਼ਹਿਰ ਵਿੱਚ ਲੱਗਣ ਵਾਲੀ ਹਫ਼ਤਾਵਾਰੀ ਸਬਜ਼ੀ ਮੰਡੀ ਨੂੰ ਵੀ ਬੰਦ ਕਰਨ ਦੇ ਆਦੇਸ਼ ਦੇ ਦਿੱਤੇ ਹਨ।
ਕੀ ਰਹੇਗਾ ਬੰਦ
ਬਾਰ,ਸਿਨੇਮਾ ਹਾਲ, ਸਿਵਮਿੰਗ ਪੂਲ, ਕੋਚਿੰਗ ਸੈਂਟਰ, ਸਪਾ ਸੈਂਟਰ, ਜਿੰਮ, ਸਪੋਰਟਸ ਕੈਪਲੈਂਕਸ ਸੰਪੂਰਨ ਰੂਪ ਵਿਚ ਬੰਦ ਰਹਿਣਗੇ। ਸੰਡੇ ਮਾਰਕਿਟ ਵੀ ਬੰਦੇ ਰਹੇਗੀ। ਸ਼ਨੀਵਾਰ ਤੇ ਐਤਵਾਰ ਸੰਪੂਰਨ ਬੰਦ ਰਹੇਗਾ।
ਕੈਫੇ ਕਾਫੀ ਸ਼ਾਪ, ਰੇਸਤਰਾਂ, ਢਾਬਾ, ਹੋਟਲ ਡਾਈਨਿੰਗ ਲਈ ਬੰਦ ਰਹਿਣਗੇ। ਸਿਰਫ ਟੇਕ ਵੇਅ ਦੀ ਹੀ ਸੁਵਿਧਾ ਹੋਵੇਗੀ ਤੇ ਰਾਤ 9ਵਜੇ ਤੱਕ ਡਿਲਵਰੀ ਹੋਵੇਗੀ। ਸ਼ਹਿਰ ਵਿਚ ਲੱਗਣ ਵਾਲੀ ਹਫ਼ਤਾਵਾਰੀ ਸਬਜ਼ੀ ਮੰਡੀ ਵੀ ਬੰਦ ਰਹੇਗੀ ਤੇ ਵਿਆਹ ਵਿਚ ਸਿਰਫ਼ 20 ਲੋਕ ਹੀ ਸ਼ਾਮਲ ਹੋ ਸਕਦੇ ਹਨ। ਰਾਜਨਿਤਿਕ ਇਕੱਠ ਉਪਰ ਸੰਪੂਰਨ ਪਾਬੰਦੀ ਹੈ।
ਜੇਕਰ ਕਿਸੇ ਜਗ੍ਹਾ ਉਪਰ ਇਕੱਠ ਹੋਇਆ ਫੜ੍ਹਿਆ ਗਿਆ ਤਾਂ ਉਸ ਜਗ੍ਹਾ ਨੂੰ ਤਿੰਨ ਮਹੀਨੇ ਤੱਕ ਸੀਲ ਕਰਨ ਦੇ ਆਦੇਸ਼ ਸਰਕਾਰ ਵਲੋਂ ਜਾਰੀ ਕਰ ਦਿੱਤੇ ਗਏ ਹਨ। ਸਕੂਲ, ਕਾਲਜ ਤੇ ਕੋਚਿੰਗ ਸੈਂਟਰ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ।