ਭਾਜਪਾ ਦੇ ਸੀਨੀਅਰ ਨੇਤਾ ਜਗਦੀਸ਼ ਰਾਜ ਸਾਹਨੀ ਦਾ ਕੋਰੋਨਾ ਨਾਲ ਦੇਹਾਂਤ



ਅੰਮ੍ਰਿਤਸਰ ( ਵੀਓਪੀ ਬਿਊਰੋ) – ਦੇਸ਼ ਭਰ ਵਿਚ ਕੋਰੋਨਾ ਨੇ ਹਾਹਾਕਾਰ ਮਚਾਈ ਹੋਈ ਹੈ। ਪੂਰੇ ਦੇਸ਼ ਵਿਚ ਆਕਸੀਜਨ ਦੀ ਕਮੀ ਕਰਕੇ ਬਹੁਤ ਸਾਰੇ ਲੋਕ ਦਮ ਤੋੜ ਰਹੇ ਹਨ। ਕੋਰੋਨਾ ਨਾਲ ਵੱਡੇ-ਵੱਡੇ ਚਿਹਰੇ ਇਸ ਦੁਨੀਆਂ ਤੋਂ ਜਾ ਰਹੇ ਹਨ। ਅੱਜ ਭਾਜਪਾ ਦੇ ਸੀਨੀਅਰ ਨੇਤਾ ਤੇ ਵਿਧਾਨ ਸਭਾ ਹਲਕਾ ਬਟਾਲਾ ਤੋਂ ਸਾਬਕਾ ਵਿਧਾਇਕ ਜਗਦੀਸ਼ ਰਾਜ ਸਾਹਨੀ ਦਾ ਹੋਇਆ ਦੇਹਾਂਤ ਹੋ ਗਿਆ|
ਸਿਹਤ ਖਰਾਬ ਹੋਣ ਕਰਕੇ ਉਹਨਾਂ ਨੂੰ ਅੱਜ ਸਵੇਰੇ ਹੀ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਅਤੇ ਕੁਝ ਸਮਾਂ ਪਹਿਲਾ ਇਲਾਜ ਦੌਰਾਨ ਹਸਪਤਾਲ ਵਿਚ ਹੀ ਉਹਨਾਂ ਦਾ ਦੇਹਾਂਤ ਹੋ ਗਿਆ। ਇਸ ਘਟਨਾ ਨੇ ਰਾਜਨੀਤਿਕ ਵਰਗ ਨੂੰ ਗ਼ਮ ਦੇ ਮਾਹੌਲ ਵਿਚ ਤਬਦੀਲ ਕਰ ਦਿੱਤਾ ਹੈ।