ਲੱਧੇਵਾਲੀ ਕੈਂਪਸ ਦੇ ਲਾਅ ਵਿਭਾਗ ‘ਚ ਬਾਬਾ ਸਾਹਿਬ ਜੀ ਤਸਵੀਰ ਸਥਾਪਤ



ਜਲੰਧਰ (ਵੀਓਪੀ ਬਿਊਰੋ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਲੱਧੇਵਾਲੀ ਕੈਂਪਸ ਦੇ ਵਿਦਿਆਰਥੀ ਵਲੋਂ ਭਾਰਤ ਰਤਨ ਬਾਬਾ ਸਾਹਿਬ ਡਾ ਅੰਬੇਡਕਰ ਜੀ ਭਾਰਤ ਦੇ ਸੰਵਿਧਾਨ ਨੂੰ ਤਿਆਰ ਕਰਨ ਦੇ ਉੱਤਮ ਕੰਮ ਨੂੰ ਧਿਆਨ ਵਿਚ ਰੱਖਦੇ ਹੋਏ ਉਹਨਾਂ ਦੀ ਤਸਵੀਰ ਨੂੰ ਲਾਅ ਵਿਭਾਗ ਵਿਚ ਸਥਾਪਿਤ ਕੀਤਾ ਗਿਆ। ਇਸ ਮੌਕੇ ਲਾਅ ਡਿਪਾਰਟਮੈਂਟ ਦੇ ਮੁਖੀ ਡਾ. ਰੁਪਮ ਜਗੋਟਾ,ਡਾ.ਵਰਿੰਦਰ ਸਿੰਘ, ਡਿਪਾਰਟਮੈਂਟ ਆਫ ਜਰਨਲਿਜ਼ਮ ਦੇ ਮੁਖੀ ਡਾ. ਨਮਰਤਾ ਜੋਸ਼ੀ ਜੀ,ਸਮੂਹ ਸਟਾਫ ਅਤੇ ਵਿਦਿਆਰਥੀ ਅਜੇ,ਅਭਿ,ਵਾਸੂ,ਗੌਰਵ,ਕੇਸ਼ਵ ਤੇ ਮਨਜੀਤ ਮੌਜੂਦ ਸਨ।