ਵਿਵਾਦਾਂ ‘ਚ ਘਿਰੀ ਪੰਜਾਬ ਸਰਕਾਰ ਨੇ ਲਿਆ ਵੱਡਾ ਫੈਸਲਾ, ਦਿਨ ਭਰ ਖੁੱਲ੍ਹੇ ਰਹਿਣਗੇ ਸ਼ਰਾਬ ਦੇ ਠੇਕੇ



ਚੰਡੀਗੜ੍ਹ( ਵੀਓਪੀ ਬਿਊਰੋ ) – ਪਾਬੰਦੀਆਂ ਕਰਕੇ ਪਹਿਲਾਂ ਹੀ ਵਿਵਾਦਾਂ ਵਿਚ ਘਿਰੀ ਪੰਜਾਬ ਸਰਕਾਰ ਨੇ ਨਵੇਂ ਆਦੇਸ਼ ਜਾਰੀ ਕਰ ਦਿੱਤੇ ਹਨ, ਜਿਹਨਾਂ ਵਿਚ ਸ਼ਰਾਬ ਦੇ ਠੇਕਿਆਂ ਨੂੰ ਦਿਨ ਭਰ ਖੋਲ੍ਹਣ ਦੀ ਆਗਿਆ ਦੇ ਦਿੱਤੀ ਗਈ ਹੈ।
ਦੱਸ ਦਈਏ ਕਿ ਮੰਗਲਵਾਰ ਨੂੰ ਇਕ ਵਾਰ ਫਿਰ ਪੰਜਾਬ ਸਰਕਾਰ ਦੁਆਰਾ 15 ਮਈ ਤੱਕ ਲਗਾਈਆਂ ਗਈਆਂ ਪਾਬੰਦੀਆਂ ਵਿਚ ਦੁਬਾਰਾ ਤਬਦੀਲੀ ਕੀਤੀ ਹੈ। ਅੱਜ ਜਾਰੀ ਕੀਤੀਆਂ ਗਈਆਂ ਨਵੀਆਂ ਗਾਈਡਲਾਈਜ਼ ਵਿਚ ਕੁਝ ਕਾਰੋਬਾਰੀਆਂ ਨੂੰ ਵੀ ਰਾਹਤ ਦਿੱਤੀ ਗਈ ਹੈ। ਇਹਨਾਂ ਰਾਹਤਾਂ ਵਿਚ ਕਾਰੋਬਾਰੀ ਆਪਣਾ ਸ਼ਾਮ 5 ਵਜੇ ਤੱਕ ਕੰਮ ਕਰ ਸਕਦੇ ਹਨ।
ਇਹਨਾਂ ਪਾਬੰਦੀਆਂ ਵਿਚ ਲੋਕ ਪੈਦਲ ਤੇ ਸਾਈਕਲ ਉਪਰ ਬਾਹਰ ਨਿਕਲ ਸਕਦੇ ਹਨ ਪਰ ਜੇਕਰ ਕੋਈ ਵਾਹਨ ਉਪਰ ਜਾਂਦਾ ਹੈ ਤਾਂ ਉਸ ਕੋਲ ਆਈ ਡੀ ਕਾਰਡ ਹੋਣਾ ਲਾਜ਼ਮੀ ਹੈ।