ਸੰਪੂਰਨ ਲੌਕਡਾਊਨ ਹੀ ਭਾਰਤ ਨੂੰ ਕੋਰੋਨਾ ਤੋਂ ਬਚਾਅ ਸਕਦੈ : ਰਾਹੁਲ ਗਾਂਧੀ
ਨਵੀਂ ਦਿੱਲੀ( ਵੀਓਪੀ ਬਿਊਰੋ) – ਭਾਰਤ ਵਿਚ ਕੋਰੋਨਾ ਦੇ ਚੱਲਦਿਆ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਦੇਸ਼ ’ਚ ਕੋਰੋਨਾ ਵਾਇਰਸ ਦੇ ਵੱਧਦੇ ਪ੍ਰਸਾਰ ਨੂੰ ਰੋਕਣ ਦਾ ਇਕ-ਮਾਤਰ ਤਰੀਕਾ ਮੁਕੰਮਲ ਲਾਕਡਾਊਨ ਹੈ। ਹਾਲਾਂਕਿ, ਇਸਦੇ ਨਾਲ ਹੀ ਉਨ੍ਹਾਂ ਨੇ ਸਰਕਾਰ ਤੋਂ ਘੱਟ ਆਮਦਨ ਵਾਲੇ ਲੋਕਾਂ ਲਈ ਯੋਜਨਾ ਤਹਿਤ ਆਰਥਿਕ ਸਹਿਯੋਗ ਦੀ ਵੀ ਗੱਲ ਚੁੱਕੀ ਹੈ।
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਕੋਵਿਡ-19 ਮਹਾਮਾਰੀ ਕਾਰਨ ਹੋ ਰਹੀਆਂ ਮੌਤਾਂ ’ਚ ਵਾਧੇ ’ਤੇ ਕੇਂਦਰ ਸਰਕਾਰ ਦੀ ਖਿੱਚਾਈ ਕੀਤੀ ਅਤੇ ਕਿਹਾ ਕਿ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਸੰਪੂਰਨ ਲਾਕਡਾਊਨ ਇਕਮਾਤਰ ਤਰੀਕਾ ਹੈ। ਉਨ੍ਹਾਂ ਨੇ ਅੱਗੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਦੀ ਅਯੋਗਤਾ ਕਾਰਨ ਕਈ ਨਿਰਦੋਸ਼ ਲੋਕ ਮਰ ਰਹੇ ਹਨ।