CONFUSION ਕਰੋ ਦੂਰ, ਲੌਕਡਾਊਨ ‘ਚ ਕੀ ਖੁੱਲ੍ਹਾ ਕੀ ਬੰਦ ਜਾਣਨ ਲਈ ਪੜ੍ਹੋ ਖ਼ਬਰ

CONFUSION ਕਰੋਂ ਦੂਰ, ਲੌਕਡਾਊਨ ‘ਚ ਕੀ ਖੁੱਲ੍ਹਾ ਕੀ ਬੰਦ ਜਾਣਨ ਲਈ ਪੜ੍ਹੋ ਖਬ਼ਰ

ਜਲੰਧਰ (ਵੀਓਪੀ ਬਿਊਰੋ) – ਜ਼ਿਲ੍ਹੇ ਵਿਚ ਕੋਰੋਨਾ ਕਰਕੇ ਮਿੰਨੀ ਲੌਕਡਾਊਨ ਲੱਗਿਆ ਹੋਇਆ ਹੈ। ਇਸ ਦੌਰਾਨ ਕਈ ਲੋਕਾਂ ਨੂੰ ਸਮੱਸਿਆਵਾਂ ਆ ਰਹੀਆਂ ਹਨ ਕਿ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਕਿਸ ਦਿਨ ਕਿਹੜੀ ਦੁਕਾਨ ਖੁੱਲ੍ਹੀ ਰਹਿ ਸਕਦੀ ਹੈ। ਸੋ ਲੋਕਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਜਲੰਧਰ ਦੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਨਵੀਂ ਗਾਇਡਲਾਈਨਜ਼ ਦੇ ਨਾਲ-ਨਾਲ ਸਾਰੀ ਜਾਣਕਾਰੀ ਮੁਹੱਇਆ ਕਰਵਾਈ ਹੈ।
ਡੀਸੀ ਨੇ ਵੀਡੀਓ ਜ਼ਰੀਏ ਦੱਸਦਿਆਂ ਕਿ ਕਿਸ ਦਿਨ ਕੀ-ਕੀ ਖੁੱਲ੍ਹਾ ਰਹੇਗਾ ਤੇ ਕੀ ਬੰਦ ਰਹੇਗਾ। ਡੀਸੀ ਨੇ ਜਿਲ੍ਹੇ ਦੇ ਲੋਕਾਂ ਨੂੰ ਮਿੰਨੀ ਲੌਕਡਾਊਨ ਵਿਚ ਲਗਾਈਆਂ ਗਈਆਂ ਪਾਬੰਦੀਆਂ ਦਾ ਵੀ ਪਾਲਣ ਕਰਨ ਲਈ ਕਿਹਾ।

ਇਹ ਸੇਵਾਵਾਂ 24 ਘੰਟੇ ਰਹਿਣਗੀਆਂ ਖੁੱਲ੍ਹੀਆਂ

1.ਏਟੀਐਮ, ਪੈਟਰੋਲ,ਡੀਜ਼ਲ ਪੰਪ, ਉਦਯੋਗ ਦੀ ਥੋਕ ਸਪਲਾਈ
2. ਭਵਨ ਨਿਰਮਾਣ ਦਾ ਕਾਰਜ
3. ਇੱਟੇ ਦੇ ਭੱਠੇ
4. ਪਬਲਿਕ ਟਰਾਂਸਪੋਰਟ ਸਰਵਿਸ
5. ਫਸਲ ਦੀ ਸਪਲਾਈ ਤੇ ਵਿਕਰੀ
6.ਥੋਕ ਵਾਲੇ ਸਾਮਾਨ ਦੀ ਲੋਡਿੰਗ ਤੇ ਅਨਲੋਡਿੰਗ
7. ਪ੍ਰਿੰਟ ਮੀਡੀਆ

ਇਹ ਸੇਵਾਵਾਂ ਜਾਰੀ ਰਹਿਣਗੀਆਂ

1.ਪਿੰਡਾਂ ਤੇ ਸ਼ਹਿਰਾਂ ਵਿਚ ਭਵਨ ਨਿਰਮਾਣ ਜਾਰੀ ਰਹਿਣਗੇ
2.ਦੁੱਧ, ਸਬਜੀ, ਫਲ਼,ਮੀਟ,ਅੰਡੇ,ਚਿਕਨ ਦੀਆਂ ਦੁਕਾਨਾਂ ਕਰਫਿਊ ਲੱਗਣ ਤੋਂ ਪਹਿਲਾਂ-ਪਹਿਲਾਂ ਖੁੱਲ੍ਹ ਸਕਦੀਆਂ ਹਨ
3. ਦਵਾਈਆਂ ਦੀ ਦੁਕਾਨਾਂ ਕਰਫਿਊ ਤੱਕ ਖੁੱਲ੍ਹ ਸਕਦੀਆਂ ਹਨ ਇਸ ਤੋਂ ਬਾਅਦ ਸਪਲਾਈ ਦੀ ਆਗਿਆ ਹੋਵੇਗੀ
4. ਮੋਬਾਈਲ ਤੇ ਲੈਪਟਾਪ ਰਿਪੇਅਰ, ਆਟੋ ਮੋਬਾਈਲ ਪਾਰਟਸ, ਆਟੋ ਰਿਪੇਅਰ, ਟਰੱਕ ਦੀ ਵਰਕਸ਼ਾਪ,ਹਾਰਡਵੇਅਰ, ਪਲੰਬਰ, ਮਕੈਨਿਕ ਤੇ ਪੈਂਚਰ ਦੀਆਂ ਦੁਕਾਨਾਂ ਖੁੱਲ਼੍ਹ ਸਕਦੀਆਂ ਹਨ

ਇਹ ਸੇਵਾਵਾਂ ਰਹਿਣਗੀਆਂ ਬੰਦ

1.ਗੈਰ ਜ਼ਰੂਰੀ ਚੀਜਾਂ ਜਿਵੇਂ, ਸਿਨੇਮਾ, ਬਾਰ, ਸਪੋਰਟਸ ਕੈਂਪਸ, ਮਾਲ ਆਦਿ ਬੰਦ ਰਹਿਣਗੇ
2.ਕੈਫੇ, ਫਾਸਟ ਫੂਡ, ਢਾਬਾ ਤੇ ਬੇਕਰੀ ਵਾਲੇ ਆਨਲਾਈਨ ਡਿਲਵਰੀ ਹੋਵੇਗੀ ਪਰ ਦੁਕਾਨ ਬੰਦ ਹੀ ਰਹੇਗੀ

error: Content is protected !!