ਸੰਯੁਕਤ ਮੋਰਚੇ ਦਾ ਵੱਡਾ ਐਲਾਨ – ਨਾ ਮੰਨੀ ਮੋਦੀ ਸਰਕਾਰ ਤਾਂ ਪੱਛਮੀ ਬੰਗਾਲ ਵਾਂਗ ਉੱਤਰ ਪ੍ਰਦੇਸ਼ ‘ਚ ਵੀ ਪੋਚਾਂਗੇ ਫੱਟੀ

ਨਵੀਂ ਦਿੱਲੀ (ਵੀਓਪੀ ਬਿਊਰੋ) – ਭਾਜਾਪਾ ਨੂੰ ਪੱਛਮੀ ਬੰਗਾਲ, ਤਾਮਿਲਨਾਡੂ ਤੇ ਆਸਾਮ ਵਿੱਚ ਵੱਡਾ ਝਟਕਾ ਦੇਣ ਮਗਰੋਂ ਹੁਣ ਕਿਸਾਨਾਂ ਨੇ ਵੱਡਾ ਫੈਸਲਾ ਕੀਤਾ ਹੈ। ਕਿਸਾਨਾਂ ਨੇ ਕਿਹਾ ਕਿ ਜੇਕਰ ਮੋਦੀ ਸਰਕਾਰ ਹੁਣ ਵੀ ਟੱਸ ਤੋਂ ਮੱਸ ਨਾ ਹੋਈ ਤਾਂ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਵੱਲ ਰੁਖ਼ ਕੀਤਾ ਜਾਵੇਗਾ। ਇਨ੍ਹਾਂ ਦੋਵਾਂ ਸੂਬਿਆਂ ’ਚ ਬੀਜੇਪੀ ਦੀਆਂ ਸਰਕਾਰਾਂ ਹਨ ਤੇ ਅਗਲੇ ਸਾਲ ਇੱਥੇ ਚੋਣਾਂ ਹੋਣੀਆਂ ਹਨ।