ਹੁਣ ਕੋਰੋਨਾ ਵੈਕਸੀਨ ਲਗਾਉਣ ਦੇ 14 ਦਿਨ ਬਾਅਦ ਤੁਸੀਂ ਕਰ ਸਕਦੇ ਹੋ ਖ਼ੂਨਦਾਨ
ਦੱਸ ਦਈਏ ਕਿ ਹੁਣ ਭਾਰਤ ਵਿਚ ਕੋਰੋਨਾ ਵੈਕਸੀਨ, ਆਕਸੀਜਨ ਦੀ ਕਿੱਲਤ ਦੇ ਨਾਲ-ਨਾਲ ਖੂਨ ਦੀ ਕਿੱਲਤ ਵੀ ਆਉਣੀ ਸ਼ੁਰੂ ਹੋ ਗਈ ਹੈ। ਬਲੱਡ ਬੈਂਕਾਂ ਵਿਚ ਖੂਨ ਦੀ ਕਮੀ ਆਉਣ ਕਰਕੇ ਲੋਕਾਂ ਨੂੰ ਖੂਨਦਾਨ ਕਰਨ ਦੀ ਅਪੀਲ ਕੀਤੀ ਜਾਂਦੀ ਹੈ।
ਹੁਣ NBTC ਸੰਸਥਾ ਨੇ ਕਿਹਾ ਹੈ ਕਿ ਤੁਸੀਂ ਕੋਰੋਨਾ ਵੈਕਸੀਨ ਲਗਵਾਉਣ ਤੋਂ 14 ਦਿਨ ਬਾਅਦ ਵੀ ਖੂਨਦਾਨ ਕਰ ਸਕਦੇ ਹੋ। ਪਹਿਲੇਂ ਬਿਆਨ ਵਿਚ ਖੂਨਦਾਨ ਕਰਨ ਦੇ ਦਿਨ 56 ਸਨ ਪਰ ਨਵੇਂ ਆਏ ਬਿਆਨ ਵਿਚ ਕਿਹਾ ਗਿਆ ਹੈ ਕਿ ਵੈਕਸੀਨ ਲਗਾਉਣ ਦੇ 14 ਦਿਨਾਂ ਬਾਅਦ ਖੂਨਦਾਨ ਕਰ ਸਕਦੇ ਹੋ। ਸੰਸਥਾ ਵਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਨਵੇਂ ਆ ਰਹੇ ਕੋਰੋਨਾ ਮਰੀਜਾਂ ਵਿਚ ਖੂਨ ਦੀ ਕਮੀ ਵੀ ਆਉਣੀ ਸ਼ੁਰੂ ਹੋ ਗਈ ਹੈ ਜਿਸ ਕਰਕੇ ਸੰਸਥਾ ਨੇ ਸਿਹਤਮੰਦ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਖੂਨਦਾਨ ਕੀਤਾ ਜਾਵੇ ਜਿਸ ਨਾਲ ਕੀ ਅਸੀਂ ਕੋਰੋਨਾ ਤੋਂ ਪੀੜਤ ਲੋਕਾਂ ਦੀ ਕੀਮਤੀ ਜਾਨ ਬਚਾਅ ਸਕੀਏ।