ਅਰੂਸਾ ਨੇ ਪੁੱਛਿਆ ਕੀ ਹੈ ਸੀਤਾ ਫ਼ਲ? ਪੜ੍ਹੋ ਮੁੱਖ ਮੰਤਰੀ ਨੇ ਕੀ ਕਿਹਾ
ਜਲੰਧਰ (ਵੀਓਪੀ ਬਿਊਰੋ) – ਸੋਸ਼ਲ ਮੀਡੀਆ ‘ਤੇ ਦੋ ਫ਼ਲਾਂ ਨੂੰ ਲੈ ਕੇ ਤਮਾਮ ਚਰਚਾ ਹੋ ਰਹੀ ਹੈ। ਲੋਕ ਆਪਣੇ ਫੇਸਬੁੱਕ ਉਪਰ ਸੀਤਾ ਫਲ ਤੇ ਚਿੰਕੂ ਬਾਰੇ ਲਿਖ ਕੇ ਹਾਸਾਠੱਠਾ ਤੇ ਵਿਅੰਗ ਕੱਸ ਰਹੇ ਹਨ। ਅਸਲ ਵਿਚ ਇਹ ਕੀ ਹੈ ਮਾਮਲਾ ਕਿਉਂ ਲੋਕ ਸੀਤਾ ਫਲ ਤੇ ਚੀਕੂ ਦੀਆਂ ਪੋਸਟਾਂ ਪਾ ਰਹੇ ਹਨ। ਜਾਣਦੇ ਹਾਂ ਪੂਰਾ ਮਾਮਲਾ।
ਅਸਲ ਵਿਚ ਇਕ ਵੀਡੀਓ ਸੋਸ਼ਲ ਮੀਡਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਜਿਸ ਵਿਚ ਇਕ ਪਾਕਿਸਤਾਨੀ ਔਰਤ ਤੇ ਭਾਰਤ ਦਾ ਆਦਮੀ ਆਪਸ ਵਿਚ ਫ਼ਲਾਂ ਦੀ ਚੰਗਿਆਈ ਦੀਆਂ ਗੱਲਾਂ ਕਰ ਰਹੇ ਹਨ। ਹੁਣ ਤੁਸੀਂ ਸੋਚਦੇ ਹੋਵੋਗੇ ਕਿ ਇਸ ਵਿਚ ਗਲ਼ਤ ਕੀ ਹੈ, ਇਸ ਵਿਚ ਕੁਝ ਵੀ ਗਲਤ ਨਹੀਂ ਹੈ ਪਰ ਜੋ ਗੱਲਾਂ ਕਰਨ ਵਾਲੇ ਦੋਵੇਂ ਸਖ਼ਸ਼ ਹਨ ਉਹ ਜ਼ਿਆਦਾ ਖ਼ਾਸ਼ ਹਨ।
ਤੁਹਾਨੂੰ ਸਾਰੀ ਗੱਲ ਚੰਗੀ ਤਰ੍ਹਾਂ ਦੱਸਦੇੇ ਹਾਂ। ਜੋ ਵੀਡੀਓ ਵਾਇਰਲ ਹੋ ਰਿਹਾ ਹੈ ਇਸ ਵਿਚ ਕੋਈ ਆਮ ਆਦਮੀ ਨਹੀਂ ਬਲਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੀ ਖਾਸ ਦੋਸਤ ਮੰਨੀ ਜਾਂਦੀ ਅਰੂਸਾ ਆਲਮ ਹੈ।
ਵੀਡੀਓ ਵਿਚ ਅਰੂਸਾ ਮੁੱਖ ਮੰਤਰੀ ਕੈਪਟਨ ਨੂੰ ਪੁੱਛ ਰਹੀ ਹੈ ਕਿ ਸੀਤਾਫ਼ਲ ਕੀ ਹੁੰਦਾ ਹੈ ਤੇ ਚੀਕੂ ਬਾਰੇ ਵੀ ਗੱਲਾਂ ਹੋ ਰਹੀਆਂ ਹਨ। ਕੈਪਟਨ ਅਮਰਿੰਦਰ ਸਿੰਘ ਅਰੁਸ਼ਾ ਨੂੰ ਇਹਨਾਂ ਦੋਵਾਂ ਫ਼ਲਾਂ ਬਾਰੇ ਜਾਣਕਾਰੀ ਦਿੰਦੇ ਹਨ ਕਿ ਇਹ ਸਿਹਤ ਲਈ ਕਿਵੇਂ ਚੰਗੇ ਨੇ।
ਪਰ ਇਹ ਵੀ ਦੱਸ ਦਿੰਦੇ ਹਾਂ ਕਿ ਇਸ ਵੀਡੀਓ ਵਿਚ ਜੋ ਫੋਨ ਅਰੂਸਾ ਦੇ ਹੱਥ ਵਿਚ ਹੈ ਉਸ ਓਪਰ ਸਾਫ਼ ਦਿਖਾਈ ਨਹੀਂ ਦਿੰਦਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਨਾਲ ਹੀ ਗੱਲ ਕਰ ਰਹੇ ਹਨ ਪਰ ਆਵਾਜ਼ ਜ਼ਰੂਰ ਕੈਪਟਨ ਅਮਰਿੰਦਰ ਸਿੰਘ ਦੀ ਕਹੀ ਜਾ ਰਹੀਂ ਹੈ।
ਹੁਣ ਲੋਕਾਂ ਦੇ ਸੋਸ਼ਲ ਮੀਡੀਆ ਉਪਰ ਇਹ ਵੀ ਲਿਖਣਾ ਸ਼ੁਰੂ ਕਰ ਦਿੱਤਾ ਹੈ ਕਿ ਕੈਪਟਨ ਤਾਂ ਅਰੂਸਾ ਨੂੰ ਫ਼ਲਾਂ ਦੀਆਂ ਕਿਸਮਾਂ ਤੇ ਉਹਨਾਂ ਦੇ ਫਾਇਦੇ ਸਮਝਾਉਣ ਵਿਚ ਵਿਅਸਥ ਹਨ ਫਿਰ ਪੰਜਾਬ ਦਾ ਹਾਲ ਕੌਣ ਪੁੱਛੇਗਾ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਪੰਜਾਬ ਨਾਲ ਵਾਅਦੇ ਕਰਕੇ ਕੈਪਟਨ ਅਰੂਸਾ ਨੂੰ ਫਲਾਂ ਬਾਰੇ ਜਾਣਕਾਰੀ ਦੇ ਰਹੇ ਹਨ।
ਵਾਇਸ ਆਫ ਪੰਜਾਬ ਅਦਾਰਾ ਇਸ ਵੀਡੀਓ ਤੇ ਔਡਿਓ ਦੀ ਪੁਸ਼ਟੀ ਨਹੀਂ ਕਰਦਾ |