Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2021
May
14
ਪੰਜਾਬ ਦੇ ਲੋਕ ਕਰੋਨਾ ਨਾਲ ਮਰ ਰਹੇ ਹਨ ਅਤੇ ਕੈਪਟਨ ਆਪਣੇ ਬਾਗਾਂ ਵਿੱਚ ਮਸਤ ਹਨ – ਆਪ
jalandhar
Politics
Punjab
ਪੰਜਾਬ ਦੇ ਲੋਕ ਕਰੋਨਾ ਨਾਲ ਮਰ ਰਹੇ ਹਨ ਅਤੇ ਕੈਪਟਨ ਆਪਣੇ ਬਾਗਾਂ ਵਿੱਚ ਮਸਤ ਹਨ – ਆਪ
May 14, 2021
Voice of Punjab
ਪੰਜਾਬ ਦੇ ਲੋਕ ਕਰੋਨਾ ਨਾਲ ਮਰ ਰਹੇ ਹਨ ਅਤੇ ਕੈਪਟਨ ਆਪਣੇ ਬਾਗਾਂ ਵਿੱਚ ਮਸਤ ਹਨ – ਆਪ
ਸੂਬੇ ਦੇ ਸਰਕਾਰੀ ਅਤੇ ਗੈਰ ਸਰਕਾਰੀ ਹਸਪਤਾਲਾਂ ਵਿੱਚ ਦਵਾਈਆਂ, ਟੈਸਟ, ਐਕਸਰਿਆਂ ਦੇ ਰੇਟ ਦੀਆਂ ਸੂਚੀਆਂ ਲਗਾਈਆਂ ਜਾਣ-ਆਪ
ਪੰਜਾਬ ਸਰਕਾਰ ਕੋਵਿਡ ਨਾਲ ਸਬੰਧਤ ਦਵਾਈਆਂ, ਟੈਸਟ, ਐਕਸਰੇ ਅਤੇ ਮੈਡੀਕਲ ਉਪਕਰਨਾਂ ਦੇ ਮੁੱਲ ਤੈਅ ਕਰੇ
ਜਲੰਧਰ (ਪਰਨੀਤ ਕੌਰ) ਆਮ ਆਦਮੀ ਪਾਰਟੀ (ਆਪ) ਜਲੰਧਰ ਦੇ ਆਗੂ ਰਿਟਾਇਰਡ ਆਈ ਜੀ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਪੰਜਾਬ ਸਰਕਰ ਤੋਂ ਮੰਗ ਕੀਤੀ ਹੈ ਕਿ ਕੋਰੋਨਾ ਪੀੜਤਾਂ ਦੇ ਇਲਾਜ ਲਈ ਜ਼ਰੂਰੀ ਦਵਾਈਆਂ, ਟੈਸਟ, ਮੈਡੀਕਲ ਉਪਕਰਨਾਂ ਅਤੇ ਐਕਸਰਿਆਂ ਦੇ ਰੇਟ ਨਿਰਧਾਰਤ ਕੀਤੇ ਜਾਣ ਅਤੇ ਹਰੇਕ ਸਰਕਾਰੀ ਅਤੇ ਗੈਰ ਸਰਕਾਰੀ ਹਸਪਤਾਲ ਦੇ ਮੁੱਖ ਦਰਵਾਜੇ ਸਮੇਤ ਵੱਖ ਵੱਖ ਥਾਂਵਾਂ ’ਤੇ ਰੇਟ ਸੂਚੀਆਂ ਲਗਾਈਆਂ ਜਾਣ, ਤਾਂ ਜੋ ਲੋਕਾਂ ਦੀ ਆਰਥਿਕ ਲੁੱਟ ਨੂੰ ਰੋਕਿਆ ਜਾ ਸਕੇ।
ਸ਼ੁਕਰਵਾਰ ਨੂੰ ਆਪ ਦੇ ਆਗੂ ਜ਼ਿਲਾ ਇੰਚਾਰਜ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ’ਚ ਕੋਰੋਨਾ ਪੀੜਤਾਂ ਦੇ ਮਾਮਲੇ ਬਹੁਤ ਜ਼ਿਆਦਾ ਵੱਧ ਰਹੇ ਹਨ। ਅਜਿਹੇ ਵਿੱਚ ਬਹੁਤ ਸਾਰੇ ਹਸਪਤਾਲਾਂ, ਲੈਬਾਇਟਰੀਆਂ ਅਤੇ ਸੀ.ਟੀ ਸਕੈਨ ਸੈਂਟਰਾਂ ਨੇ ਦਵਾਈਆਂ, ਟੈਸਟ ਅਤੇ ਐਕਸਰਿਆਂ ਦੇ ਰੇਟਾਂ ਵਿੱਚ ਬੇਹਿਸਾਬ ਵਾਧਾ ਕਰ ਦਿੱਤਾ ਹੈ ਅਤੇ ਕੋਰੋਨਾ ਪੀੜਤਾਂ ਦੇ ਪਰਿਵਾਰਾਂ ਕੋਲੋਂ ਮੂੰਹ ਮੰਗੇ ਪੈਸੇ ਵਸੂਲ ਕਰ ਰਹੇ ਹਨ।
ਉਨ੍ਹਾਂ ਕਿਹਾ ਪੀੜਤਾਂ ਦੀ ਆਰਥਿਕ ਲੁੱਟ ਦਾ ਮਾਮਲਾ ਆਮ ਆਦਮੀ ਪਾਰਟੀ ਨੇ ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਧਿਆਨ ਵਿੱਚ ਵੀ ਲਿਆਂਦਾ ਹੈ ਅਤੇ ਦੱਸਿਆ ਕਿ ਬਹੁਤ ਸਾਰੇ ਟੈਸਟ ਸੈੰਟਰਾ ਵੱਲੋਂ ਕੋਵਿਡ 19 ਪੀੜਤਾਂ ਦੇ ਇਲਾਜ ਲਈ ਜ਼ਰੂਰੀ ਸੀਟੀ ਸਕੈਨ ਦੀ ਫੀਸ 4 ਹਜ਼ਾਰ ਤੋਂ 5 ਹਜ਼ਾਰ ਰੁਪਏ ਤੱਕ ਵਸੂਲ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਰੈਮਡੇਸਿਵਿਰ ਸਮੇਤ ਖੰਘ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਦਵਾਈਆਂ ਦੇ ਮੁੱਲ ਵੀ ਦਵਾਈ ਵਿਕਰੇਤਾਵਾਂ ਵੱਲੋਂ ਮਨਮਰਜੀ ਦੇ ਵਸੂਲ ਕੀਤੇ ਜਾ ਰਹੇ ਹਨ। ਓਲੰਪੀਅਨ ਸੋਢੀ ਨੇ ਦੱਸਿਆ ਕਿ ਆਕਸੀਜਨ ਗੈਸ ਦੀ ਮਰੀਜ ਨੂੰ ਸਪਲਾਈ ਦੇਣ ਲਈ ਵਰਤੀ ਜਾਂਦੀ ਕਿੱਟ ਵੀ 5 ਹਜ਼ਾਰ ਤੋਂ 10 ਹਜ਼ਾਰ ਵਿੱਚ ਵੇਚੀ ਜਾ ਰਹੀ ਹੈ। ਇਸ ਤਰ੍ਹਾਂ ਸੂਬੇ ਵਿੱਚ ਆਮ ਲੋਕਾਂ ਨੂੰ ਕੋੋਰੋਨਾ ਦੇ ਇਲਾਜ਼ ਅਤੇ ਮੈਡੀਕਲ ਨਿਰੀਖਣ ਦੇ ਨਾਂ ’ਤੇ ਲੁੱਟਿਆ ਜਾ ਰਿਹਾ ਹੈ।
ਸੁਰਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਰਾਸ਼ਟਰੀ ਫਰਮਾਸਿਉਟੀਕਲ ਕੀਮਤ ਐਥਾਰਟੀ ਨੇ ਰੈਮਡੇਸਿਵਿਰ ਸਮੇਤ ਹੋਰ ਦਵਾਈਆਂ ਦੀਆਂ ਕੀਮਤਾਂ ਤੈਅ ਕੀਤੀ ਹੋਈਆਂ ਹਨ। ਪਰ ਪੰਜਾਬ ਦੀ ਕੈਪਟਨ ਸਰਕਾਰ ਦਵਾਈਆਂ ਸਮੇਤ ਇਲਾਜ ਦੌਰਾਨ ਲੈਬਾਇਟਰੀਆਂ ਅਤੇ ਸੀਟੀ ਸਕੈਨ ਸੈਂਟਰਾਂ ਤੋਂ ਲਈਆਂ ਜਾਣ ਵਾਲੀਆਂ ਸੇਵਾਵਾਂ ਦੇ ਨਿਰਧਾਰਤ ਰੇਟ ਸੂਬੇ ਵਿੱਚ ਲਾਗੂ ਕਰਾਉਣ ਵਿੱਚ ਅਸਫ਼ਲ ਸਿੱਧ ਹੋ ਰਹੀ ਹੈ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਤੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਕੇਂਦਰੀ ਏਜੰਸੀਆਂ ਵੱਲੋਂ ਨਿਰਧਾਰਤ ਦਵਾਈਆਂ, ਐਕਸਰਿਆਂ, ਲੈਬਾਇਟਰੀ ਟੈਸਟ ਅਤੇ ਮੈਡੀਕਲ ਉਪਕਰਨਾਂ ਦੀ ਸਹੀ ਰੇਟ ਸੂਚੀ ਬਣਾ ਕੇ ਜਾਰੀ ਕੀਤੀ ਜਾਵੇ।
ਇਸ ਦੇ ਨਾਲ ਹੀ ਹਸਪਤਾਲਾਂ, ਮੈਡੀਕਲ ਸਟੋਰਾਂ, ਲੈਬਾਇਟਰੀਆਂ, ਐਕਸਰੇ ਸੈਂਟਰ ਅਤੇ ਮੈਡੀਕਲ ਉਪਕਰਨ ਬਣਾਉਣ ਤੇ ਵੇਚਣ ਵਾਲੇ ਅਦਾਰਿਆਂ ਨੂੰ ਸਰਕਾਰ ਵੱਲੋਂ ਨਿਰਧਾਰਤ ਰੇਟ ਸੂਚੀਆਂ ਮੁੱਖ ਗੇਟ ਤੇ ਹੋਰ ਥਾਵਾਂ ’ਤੇ ਪ੍ਰਕਾਸ਼ਿਤ ਕਰਨ ਦੇ ਹੁੱਕਮ ਜਾਰੀ ਕੀਤੇ ਜਾਣ।
Post navigation
ਜਾਣੋਂ ਕੌਣ ਹੈ ਸੋਨੂੰ ਸੂਦ ਨੂੰ 15000 ਰੁਪਏ ਦਾਨ ਕਰਨ ਵਾਲੀ ਨੇਤਰਹੀਣ ਕੁੜੀ
ਆਪ ਆਗੂ ਸਵਰਨ ਸਿੰਘ ਸੈਂਪਲਾ ਨੇ ਸਰਬੱਤ ਦੇ ਭਲੇ ਦੀ ਕੀਤੀ ਅਰਦਾਸ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us