ਆਪ ਨੇ ਕੈਪਟਨ ਨੂੰ 2017 ਦਾ ਮੈਨੀਫੈਸਟੋ ਯਾਦ ਕਰਵਾਇਆ

ਆਪ ਨੇ ਕੈਪਟਨ ਨੂੰ 2017 ਦਾ ਮੈਨੀਫੈਸਟੋ ਯਾਦ ਕਰਵਾਇਆ

ਜਲੰਧਰ ( ਰਾਜੂ ਗੁਪਤਾ) – ਪੰਜਾਬ ਸਰਕਾਰ ਵਲੋਂ ਕੱਲ੍ਹ ਕੀਤੇ ਗਏ ਐਲਾਨਾਂ ਨੂੰ ਲੈ ਕੇ ਅੱਜ ਆਪ ਨੇ ਜਲੰਧਰ ਵਿਖੇ ਮੀਟਿੰਗ ਕੀਤੀ। ਮੀਟਿੰਗ ਵਿਚ ਕੈਪਟਨ ਵਲੋਂ ਕੀਤੇ ਗਏ ਐਲਾਨਾਂ ਨੂੰ ਕੇਜਰੀਵਾਲ ਦੇ ਕੰਮਾਂ ਦੀ ਕਾਪੀ ਦੱਸਿਆ। ਪੰਜਾਬ ਪ੍ਰਧਾਨ ਮਹਿਲਾ ਵਿੰਗ ਰਾਜਵਿੰਦਰ ਕੌਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਅਰਵਿੰਦ ਕੇਜਰੀਵਾਲ ਦੀ ਰੀਸ ਕਰਨ ਦੀ ਕੋਸ਼ਿਸ਼ ਕੀਤੀ ਹੈ।

 

ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਤੇ ਨੇ ਕਿਹਾ ਕਿ ਕੈਪਟਨ ਕਦੇ ਵੀ ਅਰਵਿੰਦ ਕੇਜਰੀਵਾਲ ਦੀ ਤਰ੍ਹਾਂ ਨਹੀਂ ਬਣ ਸਕਦੇ ਕਿਉਂਕਿ ਅਰਵਿੰਦ ਕੇਜਰੀਵਾਲ ਨੇ ਇਸ ਵਾਰ ਦਿੱਲੀ ਦੀ ਜਨਤਾ ਨੂੰ ਇਹ ਕਹਿ ਕੇ ਵੋਟ ਮੰਗਿਆ ਸੀ ਕਿ ਜੇ ਮੈਂ ਆਪਣੇ ਵਾਅਦੇ ਪੂਰੇ ਕੀਤੇ ਨੇ ਤਾਂ ਹੀ ਮੈਨੂੰ ਵੋਟ ਪਾਉਣਾ ਪਰ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਸਾਢੇ ਚਾਰ ਸਾਲਾਂ ਤੋਂ ਹੁਣ ਤਕ 2017 ਵਿੱਚ ਕੀਤੇ ਹੋਏ ਵਾਅਦਿਆਂ ‘ਚੋਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ।

 

ਪਾਰਟੀ ਮੈਂਬਰਾਂ ਨੇ ਕਿਹਾ ਕਿ ਕੈਪਟਨ ਭੁੱਲ ਗਏ ਹਨ ਕਿ ਉਨਾਂ ਨੇ 2017 ਵਿੱਚ ਘਰ ਘਰ ਨੌਕਰੀ, ਸਸਤੀ ਬਿਜਲੀ, ਫ੍ਰੀ ਸਿੱਖਿਆ, ਬੇਰੋਜ਼ਗਾਰੀ ਭੱਤਾ, ਕਿਸਾਨੀ ਕਰਜ਼ਾ, ਗਰੀਬਾਂ ਨੂੰ ਮਕਾਨ ਦੇਣ ਦਾ ਵਾਅਦਾ ਪੂਰਾ ਨਹੀਂ ਕਰ ਸਕੇ। ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਹੈ ਕਿ ਸ਼ਹੀਦ ਹੋਏ ਕੋਰੋਨਾ ਵਾਰੀਅਰ ਦੇ ਪਰਿਵਾਰਾਂ ਨੂੰ ਇਕ ਕਰੋੜ ਦਾ ਮੁਆਵਜ਼ਾ ਅਤੇ ਪਰਿਵਾਰ ਦੇ ਮੈਂਬਰ ਨੂੰ ਪੱਕੀ ਨੌਕਰੀ ਦੇਣ। ਇਸ ਮੌਕੇ ਮੀਡੀਆ ਇੰਚਾਰਜ ਤਰਨਦੀਪ ਸੰਨੀ, ਉਪ ਪ੍ਰਧਾਨ ਹਰਚਰਨ ਸਿੰਘ ਸੰਧੂ, ਬਲਾਕ ਪ੍ਰਧਾਨ ਰਾਜੀਵ ਆਨੰਦ, ਆਫਿਸ ਇੰਚਾਰਜ ਸੰਤੋਖ ਭਗਤ ਅਤੇ ਵਿਜੈ ਪਾਲ ਮੌਜੂਦ ਸਨ।

error: Content is protected !!