ਚਾਰ ਬੱਚਿਆਂ ਦਾ ਬਾਪ ਸੜਕਾਂ ‘ਤੇ ਕਰ ਰਿਹਾ ਜ਼ਿੰਦਗੀ ਬਤੀਤ

ਚਾਰ ਬੱਚਿਆਂ ਦਾ ਬਾਪ ਸੜਕਾਂ ‘ਤੇ ਕਰ ਰਿਹਾ ਜ਼ਿੰਦਗੀ ਬਤੀਤ

ਰੂਪਨਗਰ (ਸੁਸ਼ਮਾ ਮੋਦਗਿੱਲ) – ਘਨੌਲੀ ਦੇ ਨੇੜਲੇ ਪਿੰਡ ਅਹਿਮਦਪੁਰ ਦੇ ਭਾਖੜਾ ਨਹਿਰ ਦੇ ਪੁਲ਼ ਨੇੜੇ ਪਿਛਲੇ ਦਸ ਸਾਲਾਂ ਤੋਂ ਸੜਕਾਂ ‘ਤੇ ਰੈਣ ਬਸੇਰਾ ਕਰਨ ਲਈ ਮਜ਼ਦੂਰ ਇੱਧਰ -ਉੱਧਰ ਭਟਕਣ ਲਈ ਮਜ਼ਬੂਰ ਹੈ। ਜ਼ਿਕਰਯੋਗ ਹੈ ਕਿ ਇਹ ਮੂਲ ਰੂਪ ਬਿਹਾਰ ਦਾ ਪਰਵਾਸੀ ਬਜ਼ੁਰਗ ਹੈ ਜਿਸ ਦੇ ਚਾਰ ਬੱਚੇ ਹਨ ਜਿਸ ‘ਚੋਂ ਦੋ ਮੁੰਡੇ ਤੇ ਦੋ ਕੁੜੀਆਂ ਹਨ।

ਬਜ਼ੁਰਗ ਨੇ ਆਪਣੀ ਹੱਡਬੀਤੀ ਸੁਣਾਉਂਦੇ ਹੋਏ ਦੱਸਿਆ ਕਿ ਉਸ ਨੇ ਆਪਣੀ ਭਰਪੂਰ ਮਿਹਨਤ ਸਦਕਾ ਬੱਚਿਆਂ ਨੂੰ ਪੜ੍ਹਾਇਆ ਲਿਖਾਇ ਤੇ ਕਾਰੋਬਾਰ ਵੀ ਸੈੱਟ ਹੋ ਕਰਕੇ ਦਿੱਤਾ।ਪਰ ਅੱਜ ਜਦੋਂ ਬੁਢਾਪੇ ਵਿੱਚ ਮਾਪਿਆਂ ਦੀ ਸੇਵਾ ਕਰਨ ਦਾ ਸਮਾਂ ਆਇਆ ਤਾਂ ਉਨ੍ਹਾਂ ਨੇ ਧੱਕੇ ਮਾਰ ਕੇ ਘਰੋਂ ਕੱਢ ਦਿੱਤਾ ਇਸ ਕਰਕੇ ਉਹ ਦਿਮਾਗੀ ਪ੍ਰੇਸ਼ਾਨ ਰਹਿਣ ਲੱਗਿਆ। ਉਨ੍ਹਾਂ ਕਿਹਾ ਕਿ ਉਸ ਨੇ ਮੰਗਣ ਨਾਲੋਂ ਤਾਂ ਥੋੜ੍ਹਾ ਬਹੁਤਾ ਗੱਤਾ ਕਬਾੜ ਵੇਚ ਕੇ ਜੋ ਵੀ ਕੁਝ ਪੈਸੇ ਮਿਲਦੇ ਹਨ ਉਸ ਨਾਲ ਉਹ ਆਪਣੇ ਪੇਟ ਦੀ ਭੁੱਖ ਮਿਟਾ ਦਿੰਦਾ ਹੈ।

ਉਨ੍ਹਾਂ ਕਿਹਾ ਕਿ ਉਹ ਸੜਕਾਂ ਦੇ ਕਿਨਾਰਿਆਂ ‘ਤੇ ਲੱਗੇ ਦਰੱਖਤਾਂ ਥੱਲੇ ਰੈਣ ਬਸੇਰਾ ਕਰ ਰਿਹਾ ਹੈ। ਇਸ ਦੌਰਾਨ ਬਜ਼ੁਰਗ ਦੀ ਮਦਦ ਲਈ ਅੱਗੇ ਆਏ ਜਸਪਾਲ ਸਿੰਘ ਨੂੰਹੋਂ ਕਾਲੋਨੀ ਅਤੇ ਨਰਿੰਦਰ ਸਿੰਘ ਮਕੌੜੀ ਕਲਾਂ ਨੇ ਉਸ ਬਜ਼ੁਰਗ ਜੇ ਸਰੀਰ ਉਪਰੋਂ ਗਰਮ ਕੱਪੜੇ ਲੁਆ ਕੇ ਹਲਕੇ ਕੱਪੜੇ ਪੁਆਏ ਅਤੇ ਬਜ਼ੁਰਗ ਨੂੰ ਇੱਕ ਢੁੱਕਵੀਂ ਤੇ ਸੁਰੱਖਿਅਤ ਸਥਾਨ ‘ਤੇ ਛੱਡ ਦਿੱਤਾ। ਹੁਣ ਲੋਕ ਆਉਂਦੇ-ਜਾਂਦੇ ਉਸ ਬਜ਼ੁਰਗ ਦੀ ਦੇਖਭਾਲ ਕਰਦੇ ਹਨ ਨੌਜਵਾਨਾਂ ਨੇ ਸਰਕਾਰਾਂ ਅਤੇ ਸਮਾਜਿਕ ਸੰਸਥਾਵਾਂ ਤੋਂ ਅਪੀਲ ਕੀਤੀ ਕਿ ਇਸ ਬੇਸਹਾਰਾ ਬਜ਼ੁਰਗ ਨੂੰ ਬਿਰਧ ਆਸ਼ਰਮ ਵਿਚ ਰੱਖਿਆ ਜਾਵੇ ਜਿੱਥੇ ਇਸ ਦੀ ਦੇਖ ਭ-ਲ ਅਤੇ ਦੋ ਡੰਗ ਦੀ ਰੋਟੀ ਤੇ ਰਹਿਣ-ਸਹਿਣ ਲਈ ਪ੍ਰਬੰਧ ਕੀਤਾ ਜਾਵੇ।

error: Content is protected !!