ਵੱਖ-ਵੱਖ ਜਥੇਬੰਦੀਆਂ ਵੱਲੋਂ ਗੁਰੂ ਨਾਨਕ ਮਿਸ਼ਨ ਵਿਖੇ ਘੱਲੂਘਾਰੇ ਦੇ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ

ਵੱਖ-ਵੱਖ ਜਥੇਬੰਦੀਆਂ ਵੱਲੋਂ ਗੁਰੂ ਨਾਨਕ ਮਿਸ਼ਨ ਵਿਖੇ ਘੱਲੂਘਾਰੇ ਦੇ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ


ਜਲੰਧਰ (ਵੀਓਪੀ ਬਿਊਰੋ) – ਸ਼ਹਿਰ ਦੀਆਂ ਵੱਖ-ਵੱਖ ਸਿੰਘ ਸਭਾਵਾਂ ਸਿੱਖ ਤਾਲਮੇਲ ਕਮੇਟੀ ਤੇ ਹੋਰ ਧਾਰਮਿਕ ਜਥੇਬੰਦੀਆਂ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਵੱਡੀ ਤਸਵੀਰ ਲਾ ਕੇ 1984 ਦੇ ਦਰਬਾਰ ਸਾਹਿਬ ਸਮੂਹ ਵਿੱਚ ਸ਼ਹੀਦ ਹੋਏ ਸਮੂਹ ਸਿੰਘਾਂ ਸਿੰਘਣੀਆਂ ਭੁਜੰਗੀਆਂ ਦੀ ਯਾਦ ਵਿਚ ਸਭ ਤੋਂ ਪਹਿਲਾਂ ਚੌਪਈ ਸਾਹਿਬ ਜੀ ਦੇ ਪਾਠ ਕੀਤੇ ਉਪਰੰਤ ਗੁਰਬਾਣੀ ਦੇ ਸ਼ਬਦ ਬੋਲੇ ਗਏ ਉਸ ਉਪਰੰਤ ਵੱਖ-ਵੱਖ ਜਥੇਬੰਦੀਆਂ ਵੱਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ ਸੰਤ ਜਰਨੈਲ ਸਿੰਘ ਜ਼ਿੰਦਾਬਾਦ ਬੋਲੇ ਸੋ ਨਿਹਾਲ ਦੇ ਆਕਾਸ਼ ਗੁੰਜਾਊ ਨਾਅਰੇ ਲਾਏ ਗਏ ਸਮਾਪਤੀ ਤੇ ਗੁਰੂ ਨਾਨਕ ਮਿਸ਼ਨ ਗੁਰੂ ਘਰ ਵਿੱਚ ਅਰਦਾਸ ਅਤੇ ਹੁਕਮਨਾਮਾ ਲੈ ਕੇ ਸਮਾਪਤੀ ਕੀਤੀ ਗਈ।

ਇਸ ਮੌਕੇ ਪ੍ਰਸਿੱਧ ਸਿੱਖ ਸਕਾਲਰ ਪਰਮਪਾਲ ਸਿੰਘ ਨੇ 1984 ਦੇ ਸਮੁੱਚੇ ਇਤਿਹਾਸ ਦੀ ਜਾਣਕਾਰੀ ਦਿੱਤੀ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਗੁਰਬਚਨ ਸਿੰਘ ਜੁਨੇਜਾ ਦਵਿੰਦਰ ਸਿੰਘ ਸਤਪਾਲ ਸਿੰਘ ਸਿਦਕੀ ਪਰਮਿੰਦਰ ਸਿੰਘ ਦਸਮੇਸ਼ ਨਗਰ ਕੰਵਲਜੀਤ ਸਿੰਘ ਟੋਨੀ ਕੰਵਲਜੀਤ ਸ਼ਿੰਗਾਰੀਵਾਲਾ ਗੁਰਮੀਤ ਸਿੰਘ ਬਿੱਟੂ ਗੁਰਿੰਦਰ ਸਿੰਘ ਮਝੈਲ ਹਰਜੋਤ ਸਿੰਘ ਲੱਕੀ ਜਸਕੀਰਤ ਸਿੰਘ ਜੱਸੀ ਸਿੱਖ ਤਾਲਮੇਲ ਕਮੇਟੀ ਦੇ ਤਜਿੰਦਰ ਸਿੰਘ ਪ੍ਰਦੇਸੀ ਹਰਪਾਲ ਸਿੰਘ ਚੱਢਾ ਹਰਪ੍ਰੀਤ ਸਿੰਘ ਨੀਟੂ ਗੁਰਜੀਤ ਸਿੰਘ ਸਤਨਾਮੀਆ ਜਤਿੰਦਰ ਸਿੰਘ ਕੋਹਲੀ ਗੁਰਦੀਪ ਸਿੰਘ ਲੱਕੀ ਬਲਜੀਤ ਸਿੰਘ ਸ਼ੰਟੀ ਜਤਿੰਦਰਪਾਲ ਸਿੰਘ ਮਝੈਲ ਬਲਦੇਵ ਸਿੰਘ ਵਿੱਕੀ ਖਾਲਸਾ ਸੰਨੀ ਰਠੌੜ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ ਦੇ ਆਗੂ ਅਤੇ ਮੈਂਬਰ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਸਨ।

error: Content is protected !!