ਅਕਾਲੀ ਦਲ ਲੈ ਰਿਹਾ ਤਿਣਕੇ ਦਾ ਸਹਾਰਾ – ਜਸਬੀਰ ਡਿੰਪਾ
ਅਕਾਲੀ ਦਲ ਦੀ ਇਸ ਵਾਰ ਨਹੀਂ ਗਲਣੀ ਦਾਲ਼ – ਨਵਤੇਜ ਚੀਮਾ
ਸੁਲਤਾਨਪੁਰ ਲੋਧੀ (ਕੁਲਵਿੰਦਰ ਲਾਡੀ ) – ਜਿਵੇ-ਜਿਵੇ ਚੋਣਾਂ ਨੇੜੇ ਆ ਰਹੀਆਂ ਹਨ ਅਤੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵਿਚ ਫੇਰ ਬਦਲ ਹੋ ਰਿਹਾ ਹੈ ਅਤੇ ਅੱਜ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਨਾਲ ਬਸਪਾ ਗਠਜੋੜ ਨੂੰ ਲੈ ਕੇ ਸੁਲਤਾਨਪੁਰ ਲੋਧੀ ਦੇ ਵੱਖ-ਵੱਖ ਪਿੰਡਾਂ ਵਿਚ ਸੰਸਦ ਮੇੈਂਬਰ ਜਸਬੀਰ ਸਿੰਘ ਡਿਪਾਂ ਨੇ ਅਕਾਲੀ ਦਲ ਨੂੰ ਤਿਣਕੇ ਦਾ ਸਹਾਰਾ ਕਿਹਾ ਓਹਨਾ ਕਿਹਾ ਕੇ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਆਸ ਨਹੀਂ ਹੈ ਕਿ ਉਹ 2022 ਦੀਆਂ ਚੋਣਾਂ ਜਿੱਤਣ ਦੀ ਆਸ ਵਿਚ ਹੁਣ ਬਸਪਾ ਨਾਲ ਗਠਜੋੜ ਕਰ ਰਹੀ ਹੈ ਪੰਜਾਬ ਵਿੱਚ ਅਕਾਲੀ ਬਸਪਾ ਗਠਜੋੜ ਨੂੰ ਲੈ ਕੇ ਸਿਆਸੀ ਪ੍ਰਤੀਕਰਮ ਸਾਹਮਣੇ ਆਣ ਲਗ ਪਏ ਹਨ ਜਿਸ ਦੀ ਕੜੀ ਵਿੱਚ ਖਡੂਰ ਸਾਹਿਬ ਤੋਂ ਕਾਂਗਰਸੀ ਸਾਂਸਦ ਜਸਬੀਰ ਸਿੰਘ ਗਿੱਲ ਨੇ ਕਿਹਾ ਹੈ ਕੀ ਇਹ ਡੁਬਦੇ ਨੂੰ ਤਿਨਕੇ ਦੇ ਸਹਾਰਾ ਵਾਲਾ ਗਠਜੋੜ ਹੈ ਜੋ ਕੀ ਸਤਾ ਦੇ ਲਾਲਚ ਨੂੰ ਪੂਰਾ ਕਰਨ ਦੀ ਇਕ ਨਕਾਮ ਕੌਸ਼ਿਸ਼ ਹੈ ਜਦਕਿ ਦਲਿਤਾਂ ਦੀ ਮਾਂ ਪਾਰਟੀ ਕਾਂਗਰਸ ਹੈ।
ਜਸਬੀਰ ਗਿੱਲ ਨੇ ਸੁਨੀਲ ਜਾਖੜ ਦੇ ਅਸਤੀਫੇ ਦੀ ਪੇਸ਼ਕਸ਼ ਨੂੰ ਸ਼ਲਾਘਾਯੋਗ ਦੱਸਦਿਆਂ ਹੋਇਆ ਕਿਹਾ ਕੀ ਪਾਰਟੀ ਏਕਤਾ ਲਈ ਅਜਿਹੇ ਕਦਮ ਖ਼ਾਸ ਹਨ। ਜਸਬੀਰ ਸਿੰਘ ਗਿੱਲ ਨੇ ਅਕਾਲੀ ਦਲ ਦੇ ਅਕਤੂਬਰ ਵਿੱਚ ਚੋਣ ਮਨੋਰਥ ਦੇ ਐਲਾਨ ਨੂੰ ਵੀ ਝੂਠ ਦਾ ਪੁਲਿੰਦਾ ਦੱਸਿਆ। ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਤੋ ਕਾਂਗਰਸੀ ਵਿਧਾਇਕ ਨੇ ਕਿਹਾ ਕੀ ਇਸ ਗਠਜੋੜ ਵਿੱਚ ਬਸਪਾ ਦੀਆਂ 20 ਸੀਟਾਂ ਵਿਚੋਂ 18 ਤੇ ਕਾਂਗਰਸ ਜਿੱਤੇਗੀ।
ਨਵਤੇਜ ਸਿੰਘ ਚੀਮਾ ਨੇ ਕਿਹਾ ਕੀ ਭਾਜਪਾ ਦੇ ਪੰਜਾਬ ਦੇ ਆਗੂ ਜੋ ਹੁਣ ਕਿਸਾਨ ਅੰਦੋਲਨ ਦੇ ਹੱਕ ਵਿੱਚ ਨਾਅਰਾ ਬੁਲੰਦ ਕਰ ਰਹੇ ਹਨ ਉਹ ਤਾਂ ਉਹ ਗੱਲ ਹੈ ਕੀ 900 ਚੂਹੇ ਖਾ ਕਰ ਬਿੱਲੀ ਹਜ ਨੂੰ ਚਲੀ ਮਤਲਬ ਹੁਣ ਚੋਣਾਂ ਨੇੜੇ ਆ ਗਈਆਂ ਹਨ ਤਾਂ 7 ਮਹੀਨਿਆਂ ਬਾਅਦ ਭਾਜਪਾ ਆਗੂਆਂ ਨੂੰ ਇਹ ਗੱਲ ਸਮਝ ਆਈ ਹੈ। ਚੀਮਾ ਨੇ ਅਕਾਲੀ ਦਲ ਤੇ ਸੁਖਬੀਰ ਬਾਦਲ ਨੂੰ ਖੁਲੀ ਚੁਣੌਤੀ ਦਿੰਦਿਆਂ ਕਿਹਾ ਕੀ ਹੁਣ ਜਿੰਨੇ ਮਰਜ਼ੀ ਚੋਣ ਮਨੋਰਥ ਬਣਾ ਲੋ ਪਰ ਅਕਾਲੀ ਦਲ ਦੀ ਦਾਲ ਇਸ ਵਾਰ ਨਹੀਂ ਗਲਣ ਵਾਲੀ।
? ਵਾਇਸ ਆਫ਼ ਪੰਜਾਬ ਨੂੰ ਪੰਜਾਬ ਦੇ ਹਰ ਜ਼ਿਲ੍ਹੇ ਅਤੇ ਕਸਬੇ ਵਿੱਚ ਰਿਪੋਰਟਰ ਚਾਹੀਦੇ ਹਨ । ਸੰਪਰਕ ਕਰੋ 98146-00441,98788-00441