ਗਠਜੋੜ ਦਾ ਮਕਸਦ ਪੰਜਾਬ ਨੂੰ ‘ਲੋਟੂ ਰਾਜੇ’ ਤੋਂ ਬਚਾਉਣਾ – ਸੁਖਬੀਰ ਬਾਦਲ

ਗਠਜੋੜ ਦਾ ਮਕਸਦ ਪੰਜਾਬ ਨੂੰ ‘ਲੋਟੂ ਰਾਜੇ’ ਤੋਂ ਬਚਾਉਣਾ – ਸੁਖਬੀਰ ਬਾਦਲ

ਚੰਡੀਗੜ੍ਹ (ਵੀਓਪੀ ਬਿਊਰੋ) – ਅੱਜ ਚੰਡੀਗੜ੍ਹ ਵਿਖੇ ਹੋਏ ਅਕਾਲੀ ਦਲ ਤੇ ਬਸਪਾ ਦੇ ਗਠਜੋੜ ਸਮਾਗਮ ਉਪਰ ਸੁਖਬੀਰ ਬਾਦਲ ਨੇ ਕਿਹਾ ਕਿ ਦੋਵਾਂ ਪਾਰਟੀਆਂ ਦੀ ਸੋਚ ਬਰਾਬਰ ਹੈ ਅਤੇ ਦੋਵੇਂ ਪਾਰਟੀਆਂ ਕਿਸਾਨ ਮਜ਼ਦੂਰ ਦੀ ਲੜਾਈ ਹਨ। ਸੁਖਬੀਰ ਸਿੰਘ ਬਾਦਲ ਨੇ ਇਸ ਗਠਜੋੜ ਦਾ ਮਕਸਦ ਪੰਜਾਬ ਨੂੰ ‘ਲੋਟੂ ਰਾਜੇ’ ਤੋਂ ਬਚਾਉਣਾ ਦਰਸਾਇਆ।

  1. ਬਸਪਾ ਦੀ ਸੋਚ ਸੂਬੇ ਵਿੱਚ ਭਾਈਚਾਰਕ ਸਾਂਝ ਨੂੰ ਕਾਇਮ ਰੱਖਣਾ ਹੈ।

  2. ਦਲਿਤਾਂ, ਕਿਸਾਨਾਂ, ਮਜ਼ਦੂਰਾਂ ਨੂੰ ਮਿਲ ਰਹੀਆਂ ਭਲਾਈ ਸਕੀਮਾਂ ਪ੍ਰਕਾਸ਼ ਸਿੰਘ ਬਾਦਲ ਦੇ ਕਾਰਜਕਾਲ ਦੌਰਾਨ ਹੀ ਸ਼ੁਰੂ ਹੋਈਆਂ ਹਨ।

  3. ਅਕਾਲੀ ਦਲ ਦਾ ਹੇਠਲਾ ਵਰਕਰ ਚਾਹੁੰਦਾ ਸੀ ਕੀ ਅਕਾਲੀ ਦਲ ਅਤੇ ਬੀਐੱਸਪੀ ਦਾ ਗਠਜੋੜ ਹੋਣਾ ਚਾਹੀਦਾ ਹੈ।

  4. ਪ੍ਰਕਾਸ਼ ਸਿੰਘ ਬਾਦਲ ਨੇ ਧਾਰਮਿਕ ਥਾਵਾਂ ਨੂੰ ਪੰਜਾਬ ਸਰਕਾਰ ਦੇ ਪੈਸੇ ਨਾਲ ਵਿਕਸਿਤ ਕਰਨ ਦੀ ਪਿਰਤ ਪਾਈ।

  5. ਬੀਐੱਸੀਪੀ 20 ਸੀਟਾਂ ‘ਤੇ ਚੋਣ ਲੜੇਗੀ ਅਤੇ ਬਾਕੀ ਸੀਟਾਂ ਉੱਪਰ ਅਕਾਲੀ ਦਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲੜੇਗਾ।

ਇਨ੍ਹਾਂ 20 ਸੀਟਾਂ ਵਿੱਚ ਕਰਤਾਰਪੁਰ ਸਾਹਿਬ (ਜਲੰਧਰ), ਜਲੰਧਰ ਵੈਸਟ, ਜਲੰਧਰ ਨਾਰਥ, ਫਗਵਾੜਾ, ਹੋਸ਼ਿਆਰਪੁਰ, ਟਾਂਡਾ, ਦਸੂਹਾ, ਚਮਕੌਰ ਸਾਹਿਬ, ਮੋਹਾਲੀ, ਭੋਆ, ਪਾਇਲ, ਨਵਾਂ ਸ਼ਹਿਰ, ਲੁਧਿਆਣਾ ਨਾਰਥ, ਪਠਾਨਕੋਟ, ਅਨੰਦਪੁਰ ਸਾਹਿਬ ਦੀ ਸੀਟ ਅਤੇ ਅੰਮ੍ਰਿਤਸਰ ਸੈਂਟਰਲ ਹੋਣਗੀਆਂ। ਇਸ ਤਰੀਕੇ ਨਾਲ ਬੀਐੱਸਪੀ ਨੂੰ ਪੰਜਾਬ ਦੇ ਤਿੰਨ ਖੇਤਰਾਂ ਵਿੱਚ ਇਸ ਪ੍ਰਕਾਰ ਸੀਟਾਂ ਮਿਲੀਆਂ ਹਨ। ਮਾਲਵੇ ਵਿੱਚ ਸੱਤ ਸੀਟਾਂ, ਮਾਝੇ ਵਿੱਚ ਪੰਜ ਸੀਟਾਂ ਅਤੇ ਦੋਆਬੇ ਵਿੱਚ ਅੱਠ ਸੀਟਾਂ ਹਾਸਲ ਹੋਈਆਂ ਹਨ।

 

error: Content is protected !!