Skip to content
Friday, December 27, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2021
June
14
ਅਕਾਲੀ ਦਲ ਮੌਕਾ ਪ੍ਰਸਤ ਪਾਰਟੀ ਹੈ : ਡਾ. ਚੰਨੀ
Politics
Punjab
ਅਕਾਲੀ ਦਲ ਮੌਕਾ ਪ੍ਰਸਤ ਪਾਰਟੀ ਹੈ : ਡਾ. ਚੰਨੀ
June 14, 2021
Voice of Punjab
ਅਕਾਲੀ ਦਲ ਮੌਕਾ ਪ੍ਰਸਤ ਪਾਰਟੀ ਹੈ : ਡਾ. ਚੰਨੀ
ਸ਼੍ਰੀ ਚਮਕੌਰ ਸਾਹਿਬ (ਜਗਤਾਰ ਸਿੰਘ ਤਾਰੀ) – ਆਮ ਆਦਮੀ ਪਾਰਟੀ ਦੇ ਹਲਕਾ ਸ਼੍ਰੀ ਚਮਕੌਰ ਸਾਹਿਬ ਦੇ ਇੰਚਾਰਜ ਡਾਕਟਰ ਚਰਨਜੀਤ ਸਿੰਘ ਵੱਲੋਂ ਨੇੜਲੇ ਪਿੰਡ ਮੱਕੋਵਾਲ ਵਿਖੇ ਮੀਟਿੰਗ ਕੀਤੀ ਗਈ ਜਿਸ ਵਿਚ ਪਿੰਡ ਵਾਸੀਆਂ ਵੱਲੋਂ ਕੀਤੀ ਭਰਵੀਂ ਇਕੱਤਰਤਾ ਕੀਤੀ। ਇਸ ਮੌਕੇ ਡਾ . ਚੰਨੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨੀ ਲੱਗਭੱਗ ਤਹਿ ਹੈ। ਆਪ ਦੀ ਸਰਕਾਰ ਬਣਨ ‘ਤੇ ਪੰਜਾਬ ਦੇ ਲੋਕਾਂ ਨੂੰ ਦਿੱਲੀ ਦੀ ਤਰਜ ਤੇ ਸਹੂਲਤਾਂ ਦਿੱਤੀਆਂ ਜਾਣਗੀਆ ਜਿਸ ਵਿੱਚ ਮੁਫਤ ਬਿਜਲੀ, ਪਾਣੀ, ਰਾਸ਼ਣ,ਵਿੱਦਿਆ, ਲੋੜਵੰਦਾ ਨੂੰ ਪੈਨਸ਼ਨ ਨੌਜਵਾਨਾਂ ਨੂੰ ਨੌਕਰੀਆਂ ਆਦਿ ਦਿੱਤੀਆ ਜਾਣਗੀਆ।
ਡਾ ਚੰਨੀ ਨੇ ਕਿਹਾ ਕਿ ਅਕਾਲੀ ਦਲ ਜਿਹੜੀ ਮਰਜ਼ੀ ਪਾਰਟੀ ਨਾਲ ਸਮਝੌਤਾ ਕਰ ਲਵੇ ਹੁਣ ਉਸ ਦੀ ਬੇੜੀ ਪਾਰ ਨਹੀਂ ਲੱਗਣ ਵਾਲੀ ਅਕਾਲੀ ਦਲ ਮੌਕਾਪ੍ਰਸਤ ਪਾਰਟੀ ਹੈ ਜਿਸ ਨੇ ਚਮਕੌਰ ਸਾਹਿਬ ਹਲਕੇ ਤੋ ਚਾਰ ਦਹਾਕੇ ਪਾਰਟੀ ਲਈ ਕੰਮ ਕਰਨ ਵਾਲੇ ਸੰਧੂ ਪਰਿਵਾਰ ਦੀ ਨਹੀਂ ਰੱਖੀ ਉਹ ਬਸਪਾ ਪਾਰਟੀ ਨਾਲ ਕਿਹੜਾ ਚੰਗੀ ਕਰੇਗਾ ਅਤੇ ਕਾਂਗਰਸ ਦੇ ਵਿਧਾਇਕ ਨੇ ਸਿਰਫ ਆਪਣੀਆਂ ਤਿਜੌਰੀਆ ਭਰਨ ਤੋਂ ਵੱਧ ਕੁੱਝ ਨਹੀਂ ਕੀਤਾ। ਇਸ ਵਾਰ ਹਲਕੇ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਨੂੰ ਕਾਹਲੇ ਹਨ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਰੇਤ,ਸ਼ਰਾਬ ਮਾਫੀਆ ਵਿਰੁੱਧ ਜਾਚ ਕਰਕੇ ਜੇਲ੍ਹਾਂ ਅੰਦਰ ਭੇਜਿਆ ਜਾਵੇਗਾ।।ਇਸ ਮੌਕੇ ਪਿੰਡ ਵਾਸੀਆਂ ਨੇ ਡਾ ਚੰਨੀ ਤੇ ਹੋਰ ਪਾਰਟੀ ਅਹੁਦੇਦਾਰਾਂ ਦਾ ਸਿਰੋਪਾਓ ਨਾਲ ਸਨਮਾਨ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਜਿੰਦਰ ਸਿੰਘ ਚੱਕਲਾ,ਪ੍ਰਲਿਹਾਦ ਸਿੰਘ ਢਂਗਰਾਲੀ,,ਕੇਵਲ ਜੋਸ਼ੀ, ਜਗਮੋਹਨ ਸਿੰਘ ਰੰਗੀਆਂ,ਦਰਸ਼ਨ ਪਾਲ ਬਹਿਰਾਮਪੁਰਬੇਟ,ਬਲਾਕ ਪ੍ਰਧਾਨ ਇਕਬਾਲ ਸਿੰਘ ਜਗਤਪੁਰ, ਪ੍ਰਧਾਨ ਨੇਤਰਪਾਲ ਰਾਣਾ,ਨੰਬਰਦਾਰ ਸੋਢੀ ,ਐਡਵੋਕੇਟ ਕੁਲਵਿੰਦਰ ਸਿੰਘ ਸਕੱਤਰ ਲੀਗਲ ਸੈਲ, ਕੁਲਵਿੰਦਰ ਕੌਰ, ਇੰਦਰਜੀਤ ਕੌਰ, ਬਲਵਿੰਦਰ ਕੌਰ ਮਨਿੰਦਰ ਕੌਰ,ਬਲਵੀਰ ਕੌਰ,ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।
Post navigation
ਜਲੰਧਰ ਦੇ ਦੋਆਬਾ ਹਸਪਤਾਲ ‘ਚ ਅਣਗਹਿਲੀਂ ਕਾਰਨ ਹੋਈ ਮੌਤ ਮਗਰੋਂ ਹੰਗਾਮਾ ਸ਼ੁਰੂ
ਸ਼੍ਰੀ ਚਮਕੌਰ ਸਾਹਿਬ ‘ਚ ਤੱਕੜੀ ਦੇ ਮੋਹੇ ਹਾਥੀ ਨੂੰ ਦਿਖਾਉਣ ਲੱਗੇ ਅੰਗੂਠਾ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us