ਜੇਕਰ ਪੁਲਿਸ ਤੁਹਾਨੂੰ ਚਲਾਨ ਕੱਟਣ ਲਈ ਰੋਕਦੀ ਹੈ ਤਾਂ ਕਰੋ ਇਹ ਕੰਮ
ਚੰਡੀਗੜ੍ਹ (ਵੀਓਪੀ ਬਿਊਰੋ) – ਨਵੇਂ ਬਣੇ ਐਕਟ ਦੇ ਤਹਿਤ ਪੁਲਿਸ ਹੁਣ ਚਾਲਾਨ ਕੱਟ ਰਹੀ ਹੈ। ਜੇਕਰ ਪੁਲਿਸ ਹੁਣ ਤੁਹਾਨੂੰ ਰੋਕਦੀ ਹੈ ਤਾਂ ਡਰਨ ਦੀ ਲੋੜ ਨਹੀਂ ਹੈ। ਕਾਨੂੰਨ ਮੁਤਾਬਿਕ ਲੋਕਾਂ ਦੇ ਵੀ ਕੁਝ ਅਧਿਕਾਰ ਹਨ ਜੋ ਲੋੜ ਪੈਣ ਤੇੇ ਅਪਣਾਏ ਜਾ ਸਕਦੇ ਹਨ। ਪੁਲਿਸ ਉਪਰ ਕੁਝ ਪਾਬੰਦੀਆਂ ਲਾਈਆਂ ਹੋਈਆਂ ਹਨ ਜਿਹਨਾਂ ਦਾ ਪਾਲਣ ਕਰਨਾ ਉਹਨਾਂ ਲਈ ਬਹੁਤ ਹੀ ਜ਼ਰੂਰੀ ਹੋ ਗਿਆ ਹੈ। ਜਦੋਂ ਤੁਹਾਨੂੰ ਪੁਲਿਸ ਰੋਕਦੀ ਹੈ ਤਾਂ ਤੁਸੀਂ ਆਪਣੇ ਕੋਲ ਡਰਾਈਵਿੰਗ ਲਾਈਸੈਂਸ ਹਮੇਸ਼ਾਂ ਰੱਖਣਾ ਚਾਹੀਦਾ ਹੈ। ਇਸ ਤੋਂ ਇਲਾਵਾ ਆਵਾਜਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਆਦੇਸ਼ ਮੁਤਾਬਕ Digilocker ਜਾਂ mParivahan ਐਪ ਵਿੱਚ ਰੱਖੇ ਦਸਤਾਵੇਜ਼ ਵੀ ਜਾਇਜ਼ ਹਨ। ਜੇ ਤੁਸੀਂ ਮੋਬਾਈਲ ‘ਚ ਸੇਵ ਕੀਤੇ ਦਸਤਾਵੇਜ਼ਾਂ ਦੀਆਂ ਫੋਟੋਆਂ ਦਿਖਾਉਂਦੇ ਹੋ, ਤਾਂ ਉਹ ਅਵੈਧ ਹਨ।
ਇਸ ਤੋਂ ਇਲਾਵਾ ਰਿਜਸਟ੍ਰੇਸ਼ਨ ਸਰਟੀਫਿਕੇਟ, ਪ੍ਰਦੂਸ਼ਣ ਅੰਡਰ ਕੰਟਰੋਲ ਸਰਟੀਫਿਕੇਟ, ਡ੍ਰਾਇਵਿੰਗ ਲਾਇਸੈਂਸ, ਕਾਰ ਬੀਮਾ ਪਾਲਸੀ ਦਸਤਾਵੇਜ਼ ਬਹੁਤ ਜ਼ਰੂਰੀ ਹਨ।
ਪੁਲਿਸ ਦੇ ਕੀ ਅਧਿਕਾਰ
-
ਜੇ ਟ੍ਰੈਫਿਕ ਪੁਲਿਸ ਤੁਹਾਨੂੰ ਰੋਕਦੀ ਹੈ ਤੇ ਸ਼ੱਕੀ ਲੱਗਣ ‘ਤੇ ਤੁਹਾਡੇ ਤੋਂ ਉੱਪਰ ਦੱਸੇ ਦਸਤਾਵੇਜ਼ਾਂ ਦੀ ਮੰਗ ਕੀਤੀ ਜਾ ਸਕਦੀ ਹੈ।
-
ਜੇ ਤੁਸੀਂ ਨਿਯਮ ਦੀ ਉਲੰਘਣਾ ਕੀਤੀ ਹੈ ਤਾਂ ਟ੍ਰੈਫਿਕ ਕਰਮਚਾਰੀ ਤੁਹਾਡੇ ਵਾਹਨ ਨੂੰ ਜ਼ਬਤ ਕਰ ਸਕਦਾ ਹੈ।
-
ਟ੍ਰੈਫਿਕ ਪੁਲਿਸ ਅਧਿਕਾਰੀ ਨੂੰ ਤੁਹਾਡਾ ਲਾਇਸੈਂਸ ਜ਼ਬਤ ਕਰਨ ਦਾ ਅਧਿਕਾਰ ਹੈ, ਪਰ ਬਦਲੇ ਵਿੱਚ ਉਹ ਤੁਹਾਨੂੰ ਇੱਕ ਰਸੀਦ ਵੀ ਦੇਵੇਗਾ।
-
ਜੇ ਤੁਸੀਂ ਵਾਹਨ ਚਲਾਉਂਦੇ ਸਮੇਂ ਸੀਮਤ ਮਾਤਰਾ ਵਿੱਚ ਅਲਕੋਹਲ ਜਾਂ ਕਿਸੇ ਵੀ ਵਰਜਿਤ ਨਸ਼ੀਲੇ ਪਦਾਰਥ ਦਾ ਸੇਵਨ ਕੀਤਾ ਹੈ, ਤਾਂ ਤੁਹਾਨੂੰ ਬਗੈਰ ਵਾਰੰਟ ਗ੍ਰਿਫਤਾਰ ਕੀਤਾ ਜਾ ਸਕਦਾ ਹੈ।