ਜਾਣੋਂ ਮਾਇਆਵਤੀ ਤੋਂ ਕਿਉਂ ਖਫ਼ਾ ਹੈ ਬਾਬੂ ਕਾਂਸ਼ੀ ਰਾਮ ਦਾ ਪਰਿਵਾਰ, ਕਿਹਾ – ਜੇਕਰ ਮਾਇਆਵਤੀ ਚੋਣ ਪ੍ਰਚਾਰ ਕਰਨ ਪੰਜਾਬ ਆਈ ਤਾਂ ਡੱਟ ਕੇ ਵਿਰੋਧ ਕਰਾਂਗੇ

ਜਾਣੋਂ ਮਾਇਆਵਤੀ ਤੋਂ ਕਿਉਂ ਖਫ਼ਾ ਹੈ ਬਾਬੂ ਕਾਂਸ਼ੀ ਰਾਮ ਦਾ ਪਰਿਵਾਰ, ਕਿਹਾ – ਜੇਕਰ ਮਾਇਆਵਤੀ ਚੋਣ ਪ੍ਰਚਾਰ ਕਰਨ ਪੰਜਾਬ ਆਈ ਤਾਂ ਡੱਟ ਕੇ ਵਿਰੋਧ ਕਰਾਂਗੇ

ਬਾਬੂ ਕਾਂਸ਼ੀ ਰਾਮ ਦੀ ਭੈਣ ਨੇ ਅਕਾਲੀ-ਬਸਪਾ ਗਠਜੋੜ ਨਕਾਰਿਆ, ਕਿਹਾ ਕਾਂਸ਼ੀ ਰਾਮ ਦੇ ਹੱਤਿਆਰੇ ਨੇ ਇਹ ਸਿਆਸੀ ਲੋਕ

ਆਨੰਦਪੁਰ ਸਾਹਿਬ (ਬਿਮਲ ਸੈਣੀ) – ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਹੋਏ ਗਠਜੋੜ ਨੂੰ ਲੈ ਕੇ ਬਾਬੂ ਕਾਸ਼ੀ ਰਾਮ ਦੇ ਪਰਿਵਾਰ ਨੇ ਕਿਹਾ ਕਿ ਇਸ ਗਠਜੋੜ ਦਾ ਬਾਬੂ ਕਾਸ਼ੀ ਰਾਮ ਦੇ ਪਰਿਵਾਰ ਦਾ ਕੋਈ ਵੀ ਲੈਣ-ਦੇਣ ਨਹੀਂ ਹੈ। ਕਿਉਂਕਿ ਅੱਜ ਬਸਪਾ ਦੀ ਰਾਸ਼ਟਰੀ ਪ੍ਰਧਾਨ ਮਾਇਆਵਤੀ ਵੱਲੋਂ ਬਾਬੂ ਕਾਂਸ਼ੀ ਰਾਮ ਜੀ ਨਾਲ ਜੋ ਉਸ ਸਮੇਂ ਕੀਤਾ ਗਿਆ ਸੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਅੰਤਿਮ ਸਮੇਂ ਦੌਰਾਨ ਬਾਬੂ ਕਾਂਸ਼ੀ ਰਾਮ ਨਾਲ ਨਾ ਮਿਲਣ ਦੇਣਾ ਮਾਇਆਵਤੀ ਦੀ ਪਾਰਟੀ ਸੁਪਰੀਮੋ ਬਾਂਡਾਂ ਅਤੇ ਪੈਸਾ ਇਕੱਠਾ ਕਰਨ ਦੀ ਚਾਲ ਸੀ। ਇਹ ਗੱਲ ਬਾਬੂ ਕਾਂਸ਼ੀ ਰਾਮ ਦੀ ਭੈਣ ਸਵਰਨ ਕੌਰ ਨੇ ਕਹੀ ਹੈ। ਸਵਰਗੀ ਬਾਬੂ ਕਾਂਸ਼ੀ ਰਾਮ ਜਿਸ ਨੇ ਗ਼ਰੀਬ ਪੱਛੜੇ ਵਰਗ ਦੇ ਲੋਕਾਂ ਅਤੇ ਦਲਿਤ ਭਾਈਚਾਰੇ ਨੂੰ ਉੱਪਰ ਚੁੱਕਣ ਲਈ ਅਹਿਮ ਉਪਰਾਲੇ ਕੀਤੇ ਸੀ ਤੇ ਆਪ ਮਿਹਨਤ ਕਰਕੇ ਇੱਕ ਪਾਰਟੀ ਖੜ੍ਹੀ ਕੀਤੀ ਸੀ ਜੋ ਪਾਰਟੀ ਨੈਸ਼ਨਲ ਪੱਧਰ ਦੀ ਪਾਰਟੀ ਬਣੀ ਅਤੇ ਬਾਬੂ ਕਾਂਸ਼ੀ ਰਾਮ ਨੇ ਗ਼ਰੀਬ ਲੋਕਾਂ ਦੀ ਆਵਾਜ਼ ਬਣ ਕੇ ਹਮੇਸ਼ਾ ਹੀ ਗ਼ਰੀਬ ਤਬਕੇ ਦੇ ਲੋਕਾਂ ਨੂੰ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕੀਤੀ।

ਬੀਬੀ ਸਵਰਨ ਕੌਰ ਨੇ ਬਸਪਾ ਦੀ ਰਾਸ਼ਟਰੀ ਪ੍ਰਧਾਨ ਮਾਇਆਵਤੀ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਸ ਨੇ ਮੇਰੀ ਮਾਤਾ ਨੂੰ ਮੇਰੇ ਭਰਾ ਨਾਲ ਨਹੀਂ ਮਿਲਣ ਦਿੱਤਾ  ਸੀ ਤੇ ਤਿੰਨ ਸਾਲ ਉਨ੍ਹਾਂ ਦੇ ਭਰਾ ਬਾਬੂ ਕਾਂਸ਼ੀ ਰਾਮ ਨੂੰ ਬੰਦ ਕਰਕੇ ਰੱਖਿਆ ਤੇ ਉਨ੍ਹਾਂ ਦੀ ਮੌਤ ਸਮੇਂ ਵੀ ਜ਼ਿਆਦਾ ਲੋਕਾਂ ਦਾ ਇਕੱਠ ਕਰਨ ‘ਤੇ ਪਾਬੰਦੀ ਲਗਾਈ ਉਨ੍ਹਾਂ ਕਿਹਾ ਕਿ ਮਾਇਆਵਤੀ ਉਨ੍ਹਾਂ ਦੇ ਭਰਾ ਦੀ ਹੱਤਿਆਰੀ ਹੈ ਇਸ ਲਈ ਉਹ ਜਦੋਂ ਤੱਕ ਬਸਪਾ ਦੀ ਪ੍ਰਧਾਨ ਮਾਇਆਵਤੀ ਹੈ ਉਦੋਂ ਤਕ ਉਨ੍ਹਾਂ ਦਾ ਬਸਪਾ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਅਗਰ ਮਾਇਆਵਤੀ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਕਰਨ ਲਈ ਆਉਂਦੀ ਹੈ ਤਾਂ ਉਹ ਉਸ ਦਾ ਵਿਰੋਧ ਕਰਨ ਬਾਰੇ ਵੀ ਸੋਚਣਗੇ।

ਇਸ ਮੌਕੇ ਇਸ ਮੌਕੇ ਉਨ੍ਹਾਂ ਕਿਹਾ ਕਿ ਮਾਇਆਵਤੀ ਹੁਣ ਯੂ ਪੀ ਤੋਂ ਬਾਅਦ ਪੰਜਾਬ ਵਿੱਚੋਂ ਵੀ ਪੈਸਾ ਇਕੱਠਾ ਕਰਨਾ ਚਾਹੁੰਦੀ ਹੈ ਉਸ ਦਾ ਮਕਸਦ ਸਿਰਫ਼ ਤਾਂ ਸਿਰਫ਼ ਪੈਸਾ ਇਕੱਠਾ ਕਰਨਾ ਹੈ। ਉਨ੍ਹਾਂ ਕਿਹਾ ਕਿ ਮਾਇਆਵਤੀ ਨੇ ਆਪਣੇ ਭਰਾਵਾਂ ਲਈ ਵੱਡੀਆਂ-ਵੱਡੀਆਂ ਕੋਠੀਆਂ ਜਾਇਦਾਦਾਂ ਅਤੇ ਫੈਕਟਰੀਆਂ ਆਦਿ ਲਗਾਈਆਂ ਹੋਈਆਂ ਹਨ ਅਤੇ ਅਰਬਾਂ ਰੁਪਈਆ ਆਪਣੇ ਬੈਂਕ ਖਾਤਿਆਂ ਵਿੱਚ ਲੋਕਾਂ ਦੇ ਖ਼ੂਨ ਨਾਲ ਇਕੱਠਾ ਕੀਤਾ ਹੋਇਆ ਹੈ ਜਦੋਂ ਕਿ ਬਾਬੂ ਕਾਂਸ਼ੀ ਰਾਮ ਜੀ ਦੇ ਪਹਿਲਾਂ ਦੇ ਖਾਤੇ ਅਤੇ ਹੋਣ ਦੇ ਖਾਤੇ ਵੀ ਚੈੱਕ ਕਰ ਲੈਣ ਕਿ ਉਨ੍ਹਾਂ ਨੇ ਕਦੇ ਕਿਸੇ ਤੋਂ ਇੱਕ ਰੁਪਿਆ ਵੀ ਨਹੀਂ ਲਿਆ ਅਤੇ ਨਾ ਹੀ ਕੋਈ ਫੈਕਟਰੀ ਅਤੇ ਆਪਣੇ ਪਰਿਵਾਰ ਲਈ ਕੋਈ ਵੱਡੀਆਂ-ਵੱਡੀਆਂ ਕੋਠੀਆਂ ਪਾਈਆਂ ਹਨ l

error: Content is protected !!