ਸ਼੍ਰੀ ਚਮਕੌਰ ਸਾਹਿਬ ‘ਚ ਤੱਕੜੀ ਦੇ ਮੋਹੇ ਹਾਥੀ ਨੂੰ ਦਿਖਾਉਣ ਲੱਗੇ ਅੰਗੂਠਾ

ਸ਼੍ਰੀ ਚਮਕੌਰ ਸਾਹਿਬ ‘ਚ ਤੱਕੜੀ ਦੇ ਮੋਹੇ ਹਾਥੀ ਨੂੰ ਦਿਖਾਉਣ ਲੱਗੇ ਅੰਗੂਠਾ

ਸ੍ਰੀ ਚਮਕੌਰ ਸਾਹਿਬ (ਜਗਤਾਰ ਸਿੰਘ ਤਾਰੀ) – ਸ਼੍ਰੀ ਚਮਕੌਰ ਸਾਹਿਬ ਸੀਟ ਬਸਪਾ ਨੂੰ ਛੱਡਣ ਕਾਰਨ ਸੋਸ਼ਲ ਮੀਡੀਆ ਤੇ” ਸੰਧੂ ਨਹੀਂ ਤਾਂ ਅਕਾਲੀ ਦਲ ਵੀ ਨਹੀਂ” ਦੇ ਸਟੇਟਸਾਂ ਨੇ ਫੜਿਆ ਜ਼ੋਰ ਪਿਛਲੇ ਦਿਨੀਂ 2021 ਦੀਆਂ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਬਹੁਜਨ ਸਮਾਜ ਪਾਰਟੀ ਤੇ ਅਕਾਲੀ ਦਲ ਬਾਦਲ ਦੇ ਹੋਏ ਆਪਸੀ ਗਠਜੋੜ ਵਿੱਚ ਸ੍ਰੀ ਚਮਕੌਰ ਸਾਹਿਬ ਹਲਕੇ ਦੀ ਸੀਟ ਬਸਪਾ ਨੂੰ ਛੱਡਣ ਤੇ ਅਕਾਲੀ ਵਰਕਰਾਂ ਵਿੱਚ ਕਾਫ਼ੀ ਨਿਰਾਸ਼ਾ ਪਾਈ ਜਾ ਰਹੀ ਹੈ ਤੇ ਇਸ ਨਿਰਾਸ਼ਾ ਦਾ ਅਸਰ ਸੋਸ਼ਲ ਮੀਡੀਆ ਤੇ ਆਮ ਦੇਖਣ ਨੂੰ ਮਿਲ ਰਿਹਾ ਹੈ ਜਿਸ ਵਿੱਚ ਵਰਕਰਾਂ ਵੱਲੋਂ ਲਿਖਿਆ ਜਾ ਰਿਹਾ ਹੈ ਕਿ ਸ਼੍ਰੀ ਚਮਕੌਰ ਸਾਹਿਬ ਹਲਕੇ ਵਿੱਚ ,” ਜੇ ਹਰਮੋਹਨ ਸਿੰਘ ਸੰਧੂ ਨਹੀਂ ਤਾਂ ਅਕਾਲੀ ਦਲ ਵੀ ਨਹੀਂ “।

ਜਦੋਂ ਇਸ ਫੇਸਬੁੱਕ ਸਟੇਟਸਾਂ ਬਾਰੇ ਇਲਾਕੇ ਦੇ ਪਾਰਟੀ ਵਰਕਰ ਹਰਮਨਜੀਤ ਸਿੰਘ ਤੇ ਰਾਜੀਵ ਬਾਂਸਲ ਨੂੰ ਪੁਛਿਆ ਗਿਆ ਤਾਂ ਉਹਨਾਂ ਨੇ ਇਸ ਦਾ ਅਰਥ ਦੱਸਿਆ ਕਿ ਜਿਹੜਾ ਵਿਅਕਤੀ ਪਾਰਟੀ ਹਾਈਕਮਾਂਡ ਦੇ ਕਹਿਣ ਤੇ ਇਲਾਕੇ ਦੀ ਸੇਵਾ ਲਈ ਪੰਜਾਬ ਪੁਲਿਸ ਦੇ ਸਰਕਾਰੀ ਬਹੁਤ ਵੱਡੇ ਅਹੁਦੇ ਨੂੰ ਲੱਤ ਮਾਰ ਕੇ ਕਾਫ਼ੀ ਸਮੇਂ ਤੋਂ ਲੋਕਾਂ ਦੀ ਸੇਵਾ ਕਰ ਰਿਹਾ ਹੈ ਜੇਕਰ ਪਾਰਟੀ ਲਈ ਤੇ ਇਲਾਕੇ ਲਈ ਇਹ ਸਰਕਾਰੀ ਨੌਕਰੀ ਦੀ ਕੁਰਬਾਨੀ ਹਾਈਕਮਾਂਡ ਨੂੰ ਮਨਜ਼ੂਰ ਨਹੀਂ ਤਾਂ ਸਾਨੂੰ ਅਕਾਲੀ ਦਲ ਵੀ ਮਨਜ਼ੂਰ ਨਹੀਂ ਹੈ ਤੇ ਆਖ਼ਰ ਵਿੱਚ ਇਹਨਾ ਵੱਲੋਂ ਹਾਈਕਮਾਂਡ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਆਉਂਦੇ ਦਿਨਾਂ ਵਿੱਚ ਜਲਦੀ ਤੋਂ ਜਲਦੀ ਇਸ ਸੀਟ ਨੂੰ ਅਕਾਲੀ ਦਲ ਵਿੱਚ ਨਾ ਬਦਲਿਆ ਗਿਆ ਤਾਂ ਸਾਡੇ ਸਾਰੇ ਵਰਕਰਾਂ ਵੱਲੋਂ ਆਉਂਦੇ ਦਿਨਾਂ ਵਿੱਚ ਪਾਰਟੀ ਨੂੰ ਅਸਤੀਫੇ ਭੇਜ ਦਿੱਤੇ ਜਾਣਗੇ ਤੇ ਸਾਡੇ ਇਲਾਕੇ ਦੀ ਸਾਰੀ ਲਿਡਰਸੀਪ ਹਰਮੋਹਨ ਸਿੰਘ ਸੰਧੂ ਨਾਲ ਹਰ ਵੇਲੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ, ਖੜੀ ਸੀ ਤੇ ਖੜ੍ਹੀ ਰਹੇਗੀ ਵੀ।

ਇਸ ਤੋਂ ਇਲਾਵਾ ਇਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਇਹ ਵੀ ਇਸ਼ਾਰ ਕੀਤਾ ਗਿਆ ਹੈ ਕਿ ਜੇ ਹਾਈਕਮਾਂਡ ਨੇ ਇਸ ਮਸਲੇ ਦਾ ਕੋਈ ਹੱਲ ਨਾ ਕੀਤਾ ਤਾਂ ਇਸ ਹਲਕੇ ਦੇ ਨਜ਼ਦੀਕ ਪੈਂਦੇ ਜਨਰਲ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ ਸੱਜੀ ਬਾਂਹ ਮੰਨੇ ਜਾਂਦੇ ਪਾਰਟੀ ਦੇ ਵੱਡੇ ਲੀਡਰ ਦਾ ਵੀ ਆਉਂਦੀਆਂ ਵਿਧਾਨ ਸਭਾ ਦੀਆਂ ਵੋਟਾਂ ਵਿੱਚ ਪੂਰਾ ਡਟ ਕੇ ਵਿਰੋਧ ਕੀਤਾ ਜਾਵੇਗਾ ਤੇ ਇਸ ਤੋਂ ਜੇਕਰ ਪਾਰਟੀ ਵੱਲੋਂ ਕੋਈ ਵੀ ਇਲਾਕੇ ਵਿੱਚ ਗਤੀਵਿਧੀ ਕੀਤੀ ਜਾਵੇਗੀ ਉਸਦਾ ਪੂਰਾ ਡਟ ਕੇ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਇਹਨਾਂ ਤੋਂ ਇਲਾਵਾ ਦਵਿੰਦਰ ਪਾਲ ਸਿੰਘ ਲੱਖੇਵਾਲ, ਹੈਪੀ ਦਾਊਦਪੁਰ, ਕੁਲਵੀਰ ਸਿੰਘ ਸੈਣੀ,ਪਰਮਜੀਤ ਸਿੰਘ ਸੁਰਤਾਪੁਰ, ਜਗਦੇਵ ਸਿੰਘ ਜੱਸੜਾ,ਰੀਸੂ਼ ਗੋਇਲ, ਮਨੀ ਲੱਖੇਵਾਲ, ਜਗਦੀਸ਼ ਸਿੰਘ ਰਸੀਦਪੁਰ, ਦਿਲਪ੍ਰੀਤ ਸਿੰਘ ਆਦਿ ਹਾਜ਼ਰ ਸਨ।

error: Content is protected !!