ਪ੍ਰੇਮੀ ਦੇ ਪਿਆਰ ‘ਚ ਝੱਲੀ ਹੋਈ ਔਰਤ ਨੇ ਆਪਣੇ ਹੀ ਪਤੀ ਦਾ ਕੀਤਾ ਕਤਲ

ਪ੍ਰੇਮੀ ਦੇ ਪਿਆਰ ‘ਚ ਝੱਲੀ ਹੋਈ ਔਰਤ ਨੇ ਆਪਣੇ ਹੀ ਪਤੀ ਦਾ ਕੀਤਾ ਕਤਲ

ਸ੍ਰੀ ਚਮਕੌਰ ਸਾਹਿਬ (ਜਗਤਾਰ ਸਿੰਘ ਤਾਰੀ) – ਪਿੰਡ ਚੂਹੜ ਮਾਜਰਾ ਵਿੱਚ ਅੱਜ ਇੱਕ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਪ੍ਰੇਮ ਵਿੱਚ ਅੰਨ੍ਹੀ ਹੋਈ ਔਰਤ ਨੇ ਆਪਣੇ ਹੀ ਪਤੀ ਦਾ ਕੀਤਾ ਕਤਲ ਕਰ ਦਿੱਤਾ। ਜਾਣਕਾਰੀ ਦਿੰਦੇ ਹੋਏ ਡੀਐੱਸਪੀ ਸੁਖਜੀਤ ਸਿੰਘ ਵਿਰਕ ਨੇ ਦੱਸਿਆ ਕਿ ਪਿੰਡ ਚੂਹੜ ਮਾਜਰਾ ਦਾ ਹਰਜੀਤ ਸਿੰਘ ਪੁੱਤਰ ਨਾਜਰ ਸਿੰਘ ਨੂੰ ਉਸ ਉਸ ਦੀ ਹੀ ਘਰਵਾਲੀ ਜਸਬੀਰ ਕੌਰ ਨੇ ਪ੍ਰੇਮੀ ਕੁਲਵਿੰਦਰ ਸਿੰਘ ਵਾਸੀ ਪਿੰਡ ਕੰਦੋਲਾ ਟੱਪਰੀਆਂ ਦੇ ਨਾਲ ਮਿਲ ਕੇ ਬੜੀ ਬੇਰਹਿਮੀ ਦੇ ਨਾਲ ਤੇਜ਼ ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ।

ਇਹ ਵੀ ਜਾਣਕਾਰੀ ਮਿਲੀ ਹੈ ਕਿ ਦੋਵੇਂ ਦੋਸ਼ੀਆਂ ਦੇ ਬੜੇ ਲੰਬੇ ਸਮੇਂ ਤੋਂ ਪ੍ਰੇਮ ਸਬੰਧ ਹਨ ਅਤੇ ਜਸਬੀਰ ਕੌਰ ਤੇ ਮ੍ਰਿਤਕ ਹਰਜੀਤ ਸਿੰਘ ਦਾ ਇਸ ਗੱਲ ਨੂੰ ਲੈ ਕੇ ਲੜਾਈ ਝਗੜਾ ਰਹਿੰਦਾ ਸੀ। ਜਿਸ ਦੇ ਕਾਰਨ ਅੱਜ ਦੋਨਾਂ ਦੋਸ਼ੀਆਂ ਨੇ ਮਿਲ ਹਰਜੀਤ ਸਿੰਘ ਦਾ ਕਤਲ ਕਰ ਦਿੱਤਾ। ਸਥਾਨਕ ਪੁਲੀਸ ਨੇ ਮੌਕੇ ‘ਤੇ ਪਹੁੰਚ ਕੇ ਦੋਸ਼ੀਆਂ ਦੀ ਛੇ ਘੰਟੇ ਵਿਚ ਭਾਲ ਕਰਕੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਤੇਜ਼ਧਾਰ ਹਥਿਆਰ ਨੂੰ ਵੀ ਆਪਣੇ ਕਬਜ਼ੇ ਵਿਚ ਲੇੈ ਕੇ ਧਾਰਾ 302 , 34 ਆਈ ਪੀ ਸੀ ਦੇ ਤਹਿਤ ਮੁਕੱਦਮਾ ਦਰਜ ਕਰ ਦਿੱਤਾ ਹੈ।

ਜਦੋਂ ਮ੍ਰਿਤਕ ਹਰਜੀਤ ਸਿੰਘ ਦੀ ਮਾਤਾ ਮਨਜੀਤ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਹਰਜੀਤ ਸਿੰਘ ਦਾ 2007ਵਿੱਚ ਵਿਆਹ ਹੋਇਆ ਸੀ ਜਿਸ ਦੇ ਦੋ ਬੱਚੇ ਸਨ ਬੇਟੀ ਖੁਸ਼ਪ੍ਰੀਤ ਕੌਰ ਅੱਠ ਸਾਲ ਲੜਕਾ ਸਹਿਜਦੀਪ ਸਿੰਘ ਛੇ ਸਾਲ ਦਾ ਹੈ ਪਹਿਲਾਂ ਤਾਂ ਇਕ ਦੋ ਸਾਲ ਜਸਵੀਰ ਕੌਰ ਨੇ ਸਾਡੀ ਸੇਵਾ ਕੀਤੀ ਉਸ ਤੋਂ ਬਾਅਦ ਜਸਬੀਰ ਕੌਰ ਨੇ ਮੇਰੇ ਪਤੀ ਨੂੰ ਵੀ ਮੌਤ ਦੇ ਘਾਟ ਉਤਾਰਿਆ ਅਤੇ ਹੁਣ ਆਪਣੇ ਪਤੀ ਨੂੰ ਵੀ ਉਸ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਮੌਤ ਦੇ ਘਾਟ ਉਤਾਰ ਦਿੱਤਾ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੀ ਹਾਂ ਕਿ ਇਨ੍ਹਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।

error: Content is protected !!