ਸਿੱਖਿਆ ਮੰਤਰੀ ਕੋਲ ਮਾਪਿਆਂ ਨੇ ਲਾਈਆਂ ਪ੍ਰਾਈਵੇਟ ਸਕੂਲਾਂ ਦੀਆਂ ਸ਼ਿਕਾਇਤਾਂ, ਪੀ.ਟੀ.ਏ ‘ਚ ਮਾਪਿਆਂ ਨੂੰ ਸ਼ਾਮਲ ਕਰਨ ਦੀ ਵੀ ਕੀਤੀ ਮੰਗ 

ਸਿੱਖਿਆ ਮੰਤਰੀ ਕੋਲ ਮਾਪਿਆਂ ਨੇ ਲਾਈਆਂ ਪ੍ਰਾਈਵੇਟ ਸਕੂਲਾਂ ਦੀਆਂ ਸ਼ਿਕਾਇਤਾਂ, ਪੀ.ਟੀ.ਏ ‘ਚ ਮਾਪਿਆਂ ਨੂੰ ਸ਼ਾਮਲ ਕਰਨ ਦੀ ਵੀ ਕੀਤੀ ਮੰਗ

ਸੰਗਰੂਰ (ਵੀਓਪੀ ਬਿਊਰੋ) – ਪ੍ਰਾਈਵੇਟ ਸਕੂਲਾਂ ਵਲੋਂ ਕੀਤੀ ਜਾ ਰਹੀ ਲੁੱਟ-ਖਸੁੱਟ ਕਰਕੇ ਅੱਜ ਸੰਗਰੂਰ ਵਿਖੇ ਬੱਚਿਆਂ ਦੇ ਮਾਪਿਆਂ ਵਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨਾਲ ਮੀਟਿੰਗ ਕੀਤੀ ਗਈ। ਮਾਪਿਆਂ ਨੇ ਕਿਹਾ ਕਿ ਕੋਰੋਨਾ ਕਰਕੇ ਸਾਰੇ ਕੰਮਕਾਰ ਠੱਪ ਪਏ ਹਨ ਪਰ ਇਸ ਦੇ ਬਾਵਜੂਦ ਵੀ ਪ੍ਰਾਈਵੇਟ ਸਕੂਲਾਂ ਵਾਲੇ ਫੀਸਾਂ ਮੰਗ ਕੇ ਸਾਡੀ ਲੁੱਟ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹ ਤਾਂ ਮਾਨਯੋਗ ਅਦਾਲਤ ਦਾ ਵੀ ਕਿਹਾ ਨਹੀਂ ਮੰਨਦੇ। ਮਾਪਿਆਂ ਨੇ ਕਿਹਾ ਕਿ ਜਦੋਂ ਉਹ ਸਕੂਲਾਂ ਦੀ ਸ਼ਿਕਾਇਤ ਡੀਸੀ ਜਾਂ ਡੀ.ਈ.ਓ ਦਫ਼ਤਰ ਵਿਚ ਕਰਦੇ ਹਨ ਤਾਂ ਉੱਥੇ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੁੰਦੀ।ਸੈਂਕੜੇ ਸ਼ਿਕਾਇਤਾਂ ਇਹਨਾਂ ਦਫ਼ਤਰਾਂ ਵਿਚ ਦਰਜ ਹੋਈਆਂ ਹਨ। ਇਹਨਾਂ ਸਾਰੀਆਂ ਸਮੱਸਿਆਵਾਂ ਦਾ ਜਲਦ ਹੱਲ ਕਰਵਾਉਣ ਲਈ ਕਿਹਾ ਤੇ ਨਾਲ ਹੀ ਮਾਪਿਆਂ ਨੇ ਬੇਨਤੀ ਕੀਤੀ ਕਿ ਜਿਹੜੇ ਬੱਚੇ ਅਜੇ ਤੱਕ ਸਕੂਲ ਦੀਆਂ ਫੀਸਾਂ ਨਹੀਂ ਭਰ ਸਕੇ ਸਕੂਲਾਂ ਵਲੋਂ ਉਹਨਾਂ ਦੇ ਪੇਪਰ ਨਾ ਰੋਕੇ ਜਾਣ ਤਾਂ ਜੋ ਬੱਚਿਆ ਦਾ ਸਾਲ ਬਰਬਾਦ ਨਾ ਹੋਵੇ। ਮਾਪਿਆ ਨੇ ਅੱਗੇ ਸਿੱਖਿਆ ਮੰਤਰੀ ਨੂੰ ਅਪੀਲ ਕੀਤੀ ਕਿ ਸਕੂਲ ਦੀ ਪੀ.ਟੀ.ਏ ਵਿਚ ਦੋ-ਦੋ ਮਾਪਿਆਂ ਨੂੰ ਸ਼ਾਮਲ ਕੀਤਾ ਜਾਵੇ ਤਾਂ ਜੋ ਸਕੂਲਾਂ ਵਲੋਂ ਜੋ ਵੀ ਲੁੱਟ-ਖਸੁੱਟ ਹੋ ਰਹੀ ਹੈ ਉਸਦਾ ਧਿਆਨ ਰੱਖਿਆ ਜਾ ਸਕੇ।

error: Content is protected !!