ਆਪ ਨੇ ਜਲੰਧਰ ਵਿਖੇ ਪੋਸਟ ਮੈਟ੍ਰਿਕ ਸਕਾਰਲਰਸ਼ਿਪ ਬਾਰੇ ਕੀਤੀ ਕਾਨਫਰੰਸ

ਆਪ ਨੇ ਜਲੰਧਰ ਵਿਖੇ ਪੋਸਟ ਮੈਟ੍ਰਿਕ ਸਕਾਰਲਰਸ਼ਿਪ ਬਾਰੇ ਕੀਤੀ ਕਾਨਫਰੰਸ

ਜਲੰਧਰ (ਵੀਓਪੀ ਬਿਊਰੋ) –  ਪ੍ਰੈੱਸ ਕਲੱਬ ਜਲੰਧਰ ਵਿਖੇ ਆਮ ਆਦਮੀ ਪਾਰਟੀ ਵਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਮੁੱਦੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਗਈ। ਇਹ ਕਾਨਫਰੰਸ ਆਮ ਆਦਮੀ ਦੇ ਸੂਬਾ ਸਹਿ ਪ੍ਰਭਾਰੀ ਰਾਘਵ ਚੱਢਾ ਤੇ ਪਾਰਟੀ ਦੇ ਕਈ ਵਿਧਾਇਕਾਂ ਦੀ ਨਿਗਰਾਨੀ ਹੇਠ ਹੋਈ।

ਇਸ ਮੌਕੇ ਰਾਗਵ ਚੱਢਾ ਨੇ ਪੋਸਟ ਮੈਟ੍ਰਿਕ ਘੋਟਾਲੇ ਦੀ ਗੱਲ ਕਰਦਿਆਂ ਕਿਹਾ ਕਿ ਸੂਬੇ ਦੇ 2 ਲੱਖ ਤੋਂ ਵੱਧ ਬੱਚੇ ਪੋਸਟ ਮੈਟ੍ਰਿਕ ਸਕਾਰਲਰਸ਼ਿਪ ਦਾ ਦਾ ਫੰਡ ਜਾਰੀ ਨਾ ਹੋਣ ‘ਤੇ ਕਾਲਜਾਂ ਵਲੋਂ ਵਿਦਿਆਰਥੀ ਦੇ ਰੋਲ ਨੰਬਰ ਰੋਕੇ ਜਾ ਰਹੇ ਹਨ, ਜਿਸ ਕਰਕੇ ਉਹ ਪੇਪਰ ਨਹੀਂ ਦੇ ਸਕਦੇ, ਜੇਕਰ ਫੰਡ ਜਾਰੀ ਨਾ ਹੋਇਆ ਤਾਂ 2 ਲੱਖ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ਵਿਚ ਹੈ।

ਚੱਢਾ ਨੇ ਦੱਸਿਆ ਕਿ ਉਹਨਾਂ ਦੀ ਲੀਡਰਸ਼ਿਪ ਨੇ ਕੱਲ੍ਹ ਚੰਡੀਗੜ੍ਹ ਵਿਚ ਪ੍ਰਦਰਸ਼ਨ ਕੀਤਾ ਪਰ  ਪ੍ਰਸਾਸ਼ਨ ਨੇ ਧਰਨਾ ਨਹੀਂ ਦੇਣ ਦਿੱਤਾ ਅਤੇ ਅਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਰ ਕੇ ਆਮ ਆਦਮੀ ਪਾਰਟੀ  ਨੇ ਅੱਜ ਤੋਂ ਸੂਬੇ ਦੇ ਸਾਰੇ ਜ਼ਿਲ੍ਹਿਆ ਵਿਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਉਹਨਾਂ ਨੇ ਦੱਸਿਆ ਕਿ ਸੂਬੇ ਵਿਚ ਇੱਕਲਿਆਂ ਹੀ ਚੋਣਾਂ ਲੜਾਂਗੇ।

error: Content is protected !!