ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਕਈ ਲੋਕ ਨੂੰ ਸੁਣਨ ਲੱਗੀਆਂ ਕੰਨਾਂ ‘ਚ ਵੱਜਦੀਆਂ ਘੰਟੀਆਂ

ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਕਈ ਲੋਕ ਨੂੰ ਸੁਣਨ ਲੱਗੀਆਂ ਕੰਨਾਂ ‘ਚ ਵੱਜਦੀਆਂ ਘੰਟੀਆਂ

ਲੁਧਿਆਣਾ (ਵੀਓਪੀ ਬਿਊਰੋ) – ਇਕ ਪੈਸੇ ਸਰਕਾਰ ਵੈਕਸੀਨ ਲਗਵਾਉਣ ਲਈ ਲੋਕਾਂ ਨੂੰ ਵਾਰ-ਵਾਰ ਅਪੀਲ ਕਰ ਰਹੀ ਹੈ ਪਰ ਦੂਸਰੇ ਪਾਸੇ ਇਸ ਵੈਕਸੀਨ ਦੇ ਸਿੱਟੇ ਹੋਰ ਹੀ ਨਿਕਲੇ ਰਹੇ ਹਨ। ਨਾਸਿਕ ਦੀ ਘਟਨਾ ਤੋਂ ਬਾਅਦ ਜਲੰਧਰ ਵਿਚ ਵੀ ਇਕ ਵਿਅਕਤੀ ਦਾ ਸਰੀਰ ਵੈਕਸੀਨ ਲਗਵਾਉਣ ਤੋਂ ਬਾਅਦ ਚੁੰਬਕ ਬਣ ਗਿਆ ਸੀ। ਹੁਣ ਲੁਧਿਆਣਾ ਤੋਂ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਕਈ ਮਰੀਜ਼ਾਂ ਨੂੰ ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਕੰਨਾਂ ਵਿਚ ਘੰਟੀਆਂ ਵੱਜਦੀਆਂ ਦੀਆਂ ਆਵਾਜ਼ਾਂ ਸੁਣ ਰਹੀਆਂ ਹਨ।

ਸ਼ਹਿਰ ਦੇ ਇਕ ਹਸਪਤਾਲਾਂ ਵਿਚ ਈਐੱਨਟੀ ਮਾਹਰਾਂ ਦੇ ਕੋਲ ਰੋਜ਼ ਕਈ ਮਰੀਜ਼ ਇਸ ਤਰ੍ਹਾਂ ਦੀਆਂ ਸ਼ਿਕਾਇਤ ਦੇ ਨਾਲ ਆ ਰਹੇ ਹਨ। ਫੋਰਟਿਸ ਹਸਪਤਾਲ ਦੇ ਈਐੱਨਟੀ ਵਿਭਾਗ ਦੇ ਹੈੱਡ ਡਾ. ਰਜਤ ਭਾਟੀਆ ਦਾ ਕਹਿਣਾ ਹੈ ਕਿ ਓਪੀਡੀ ਵਿਚ ਰੋਜ਼ਾਨਾ 30 ਤੋਂ 50 ਸਾਲ ਦੀ ਉਮਰ ਦੇ 20 ਤੋਂ 30 ਫ਼ੀਸਦੀ ਕੋਰੋਨਾ ਨਾਲ ਠੀਕ ਹੋ ਚੁੱਕੇ ਮਰੀਜ਼ ਆ ਰਹੇ ਹਨ, ਜਿਨ੍ਹਾਂ ਨੂੰ ਕੰਨ ਵਿਚ ਘੰਟੀ ਜਾਂ ਸੀਟੀ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਇਸ ਸਮੱਸਿਆ ਕਾਰਨ ਉਨ੍ਹਾਂ ਨੂੰ ਰਾਤ ਵੇਲੇ ਨੀਂਦ ਨਹੀਂ ਆ ਰਹੀ। ਉਨ੍ਹਾਂ ਦਾ ਕਹਿਣਾ ਹੈ ਕਿ ਕੰਨਾਂ ਵਿਚ ਘੰਟੀ ਜਾਂ ਸੀਟੀ ਵੱਜਣ ਦੇ ਕਈ ਕਾਰਨ ਹੋ ਸਕਦੇ ਹਨ। ਇਨ੍ਹਾਂ ਵਿਚੋਂ ਇਕ ਕਾਰਨ ਇਹ ਹੈ ਕਿ ਕੋਰੋਨਾ ਵਾਇਰਸ ਨੱਕ ਰਾਹੀਂ ਓਵਰਆਲ ਇਮਿਊਨ ਸਿਸਟਮ  ’ਤੇ ਅਟੈਕ ਕਰਦਾ ਹੈ।

ਹਾਲਾਂਕਿ ਹੁਣ ਤਕ ਇਸ ਗੱਲ ਦੇ ਪੁਖ਼ਤਾ ਸਬੂਤ ਨਹੀਂ ਹਨ। ਉਨ੍ਹਾਂ ਕਿਹਾ ਕਿ ਕਿਉਂਕਿ ਨੱਕ ਤੇ ਕੰਨ ਬਹੁਤ ਜ਼ਿਆਦਾ ਕੁਨੈਕਟਡ ਰਹਿੰਦੇ ਹਨ, ਅਜਿਹੇ ਵਿਚ ਜੋ ਵੀ ਇਨਫੈਕਸ਼ਨ ਨੱਕ ਵਿਚ ਆ ਰਹੀ ਹੈ, ਉਹ ਜੇਕਰ ਕੰਨ ਵਿਚ ਜਾਂਦੀ ਹੈ ਤਾਂ ਵਾਇਰਲ ਇਨਫੈਕਸ਼ਨ (Viral Infection) ਦੀ ਵਜ੍ਹਾ ਨਾਲ ਰਿਐਕਸ਼ਨ ਆਉਂਦਾ ਹੈ। ਇਸ ਕਾਰਨ ਕੰਨ ਦੇ ਸੈਲਜ਼ ਡੈਮੇਜ ਹੋ ਜਾਂਦੇ ਹਨ। ਦੂਜੀ ਵਜ੍ਹਾ ਇਹ ਹੋ ਸਕਦੀ ਹੈ ਕਿ ਜਦੋਂ ਨੱਕ ਵਿਚ ਵਾਇਰਸ ਦਾ ਅਸਰ ਆਉਂਦਾ ਹੈ ਤਾਂ ਕੋਲਡ ਟਾਈਪ ਸਿਸਟਮ ਹੋ ਜਾਂਦਾ ਹੈ। ਰੇਸ਼ਾ ਜਾਂ ਮਿਊਕਰਸ ਦੀ ਵਜ੍ਹਾ ਨਾਲ ਕੰਨ ਦੇ ਅੰਦਰ ਭਾਰੀਪਨ ਜਾਂ ਕੰਨ ਦੇ ਅੰਦਰ ਫਲੂਡ ਆ ਜਾਂਦਾ ਹੈ। ਇਸ ਨਾਲ ਵੀ ਕੰਨਾਂ ਵਿਚ ਘੰਟੀ ਵੱਜਣ ਵਰਗਾ ਮਹਿਸੂਸ ਹੋਣ ਲੱਗਦਾ ਹੈ।

error: Content is protected !!