ਐਤਵਾਰ ਦਾ ਲੌਕਡਾਊਨ ਹੋਵੇਗਾ ਖ਼ਤਮ! ਅੱਜ ਹੋ ਰਹੀ ਲੌਕਡਾਊਨ ਦੀ ਮਿਆਦ ਖ਼ਤਮ

ਐਤਵਾਰ ਦਾ ਲੌਕਡਾਊਨ ਹੋਵੇਗਾ ਖ਼ਤਮ! ਅੱਜ ਹੋ ਰਹੀ ਲੌਕਡਾਊਨ ਦੀ ਮਿਆਦ ਖ਼ਤਮ

ਚੰਡੀਗੜ੍ਹ (ਵੀਓਪੀ ਬਿਊਰੋ) – ਪੰਜਾਬ ਸਰਕਾਰ ਦੁਆਰਾ ਲੌਕਡਾਊਨ ਵਿਚ ਵਧਾਈ ਮਿਆਦ ਅੱਜ ਖ਼ਤਮ ਹੋ ਜਾਵੇਗੀ। ਅੱਜ ਸਰਕਾਰ ਕੋਰੋਨਾ ਦਾ ਪ੍ਰਭਾਵ ਦੇਖਦਿਆਂ ਕਈ ਲੌਕਡਾਊਨ ਵਧਾ ਸਕਦੀ ਹੈ ਤੇ ਨਾਲ ਦੀ ਨਾਲ ਕੁਝ ਛੋਟਾ ਵੀ ਦੇ ਸਕਦੀ ਹੈ। ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਸ਼ਾਇਦ ਸਰਕਾਰ ਐਤਵਾਰ ਵਾਲਾ ਲੌਕਡਾਊਨ ਖਤਮ ਕਰ ਦੇਵੇਗੀ ਤੇ ਦੁਕਾਨਾਂ ਖੁੱਲ੍ਹਣ ਦਾ ਸਮਾਂ ਪਹਿਲਾਂ ਵਾਲਾ ਹੀ ਰੱਖੇਗੀ।

ਫਿਲਹਾਲ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਭਾਵੇਂ ਪੂਰੀ ਤਰ੍ਹਾਂ ਰੁਕੀ ਨਹੀਂ ਹੈ, ਪਰ ਸੂਬੇ ‘ਚ 106 ਦਿਨਾਂ ਬਾਅਦ ਬੀਤੇ ਦਿਨੀਂ ਲਾਗ ਦੇ ਸਭ ਤੋਂ ਘੱਟ 629 ਨਵੇਂ ਕੇਸ ਸਾਹਮਣੇ ਆਏ। ਅਜਿਹੇ ‘ਚ ਇਹ ਉਮੀਦ ਜਤਾਈ ਜਾ ਰਹੀ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਲੌਕਡਾਊਨ ‘ਚ ਕਈ ਛੋਟਾਂ ਦੇ ਸਕਦੇ ਹਨ।

ਪੰਜਾਬ ਵਿਚ ਪਿਛਲੇ 24 ਘੰਟੇ ਦੌਰਾਨ ਸੂਬੇ ਦੇ ਸਾਰੇ 22 ਜ਼ਿਲ੍ਹਿਆਂ ‘ਚ ਲਾਗ ਦੇ ਨਵੇਂ ਕੇਸਾਂ ਦੀ ਗਿਣਤੀ 100 ਤੋਂ ਘੱਟ ਰਹੀ ਹੈ। ਲਾਗ ਦੇ ਸਭ ਤੋਂ ਵੱਧ 98 ਮਰੀਜ਼ ਜਲੰਧਰ ‘ਚ ਮਿਲੇ ਹਨ, ਜਦਕਿ ਬਰਨਾਲਾ ਤੇ ਫ਼ਤਿਹਗੜ੍ਹ ਸਾਹਿਬ ‘ਚ ਘੱਟੋ-ਘੱਟ 8 ਮਰੀਜ਼ ਮਿਲੇ ਹਨ। ਪਿਛਲੇ 24 ਘੰਟੇ ਦੌਰਾਨ ਵਿਭਾਗ ਵੱਲੋਂ 32,250 ਸੈਂਪਲ ਇਕੱਤਰ ਕੀਤੇ ਗਏ ਤੇ 43,421 ਸੈਂਪਲਾਂ ਦੀ ਜਾਂਚ ਕੀਤੀ ਗਈ।

error: Content is protected !!