ਸੁਨੇਹਾ ਸਾਂਝੀਵਾਲਤਾ ਦਾ : ਮਸਜਿਦ ਦੇ ਨੀਂਹ ਪੱਥਰ ਦਾ ਸਮਾਗਮ ਗੁਰਦੁਆਰੇ ‘ਚ ਹੋਇਆ

ਸੁਨੇਹਾ ਸਾਂਝੀਵਾਲਤਾ ਦਾ : ਮਸਜਿਦ ਦੇ ਨੀਂਹ ਪੱਥਰ ਦਾ ਸਮਾਗਮ ਗੁਰਦੁਆਰੇ ‘ਚ ਹੋਇਆ

ਮੋਗਾ (ਵੀਓਪੀ ਬਿਊਰੋ) – ਸਾਂਝੀਵਾਲਤਾ ਦੀ ਇਕ ਉਦਾਹਰਨ ਮੋਗਾ ਤੋਂ ਸਾਹਮਣੇ ਆਈ ਹੈ। ਮੋਗਾ ਵਿਚ ਇਕ ਮਸਜਿਦ ਦਾ ਨੀਹਂ ਪੱਥਰ ਰੱਖਣਾ ਸੀ ਤੇ ਨਾਲ ਇਹ ਇਸ ਸੰਬੰਧ ਵਿਚ ਇਕ ਪ੍ਰੋਗਰਾਮ ਰੱਖਿਆ ਗਿਆ ਸੀ। ਜਦੋਂ ਮੀਂਹ ਜ਼ਿਆਦਾ ਤੇਜ਼ ਹੋਇਆ ਤਾਂ ਕੁਝ ਲੋਕਾਂ ਨੇ ਪ੍ਰੋਗਰਾਮ ਨੂੰ ਗੁਰਦੁਆਰੇ ਵਿਚ ਕਰਵਾ ਲਿਆ।  ਪਿੰਡ ਦੇ ਨੌਜਵਾਨ ਡਾ. ਅਨਵਰ ਖਾਨ ਦੀ ਅਗਵਾਈ ਵਿੱਚ ਪਿੰਡ ਵਿੱਚ ਮਸਜਿਦ ਦੀ ਨੀਂਹ ਰੱਖੀ ਗਈ।

ਵੰਡ ਤੋਂ ਪਹਿਲਾਂ ਵੀ ਇੱਥੇ ਮਸਜਿਦ ਸੀ।ਪੰਜਾਬ ਵਕਫ ਬੋਰਡ ਦੇ ਮੈਂਬਰ ਸਿਤਾਰ ਮੁਹੰਮਦ ਅਤੇ ਸਰਫਰੋਸ਼ ਅਲੀ ਨੇ ਕਿਹਾ ਕਿ ਬੋਰਡ ਦੀ ਬੈਠਕ ਵਿੱਚ ਪਿੰਡ ਵਿੱਚ ਮਸਜਿਦ ਦਾ ਪ੍ਰਸਤਾਵ ਪੇਸ਼ ਕਰਾਂਗੇ। ਅੱਜ ਦਾ ਦਿਨ ਇਤਿਹਾਸ ਵਿੱਚ ਸੁਨਹਿਰੇ ਅੱਖਰਾਂ ਵਿੱਚ ਲਿਖਿਆ ਜਾਵੇਗਾ ਕਿਉਂਕਿ ਮਸਜਿਦ ਦਾ ਨੀਂਹ ਪੱਥਰ ਰੱਖਣ ਦੌਰਾਨ ਮੌਸਮ ਖਰਾਬ ਹੋ ਗਿਆ ਪਰ ਸਿੱਖ ਭਰਾਵਾਂ ਦੀ ਹੱਲਾਸ਼ੇਰੀ ਨਾਲ ਇਹ ਪ੍ਰੋਗ੍ਰਾਮ ਗੁਰੂਦੁਆਰਾ ਸਾਹਿਬ ਵਿੱਚ ਨੇਪੜੇ ਚੜਿਆ। ਗੁਰੂਦੁਆਰਾ ਸਾਹਿਬ ਵਿੱਚ ਲੰਗਰ ਆਦਿ ਦਾ ਵੀ ਪ੍ਰਬੰਧ ਕੀਤਾ ਗਿਆ ਅਤੇ ਸਾਰਿਆਂ ਨੇ ਬੈਠ ਕੇ ਲੰਗਰ ਛਕਿਆ। ਮਸਜਿਦ ਦੇ ਨਿਰਮਾਣ ਲਈ ਲੋਕਾਂ ਨੇ ਆਰਥਿਕ ਮਦਦ ਵੀ ਕੀਤੀ।

error: Content is protected !!