ਮਹਿੰਗਾਈ ਨੇ ਲੋਕਾਂ ਦਾ ਤੋੜਿਆ ਲੱਕ, ਨੌਕਰੀਆਂ ਜਾਣ ਤੋਂ ਬਾਅਦ ਲੋਕ ਹੋ ਰਹੇ ਔਖੇ

ਮਹਿੰਗਾਈ ਨੇ ਲੋਕਾਂ ਦਾ ਤੋੜਿਆ ਲੱਕ, ਨੌਕਰੀਆਂ ਜਾਣ ਤੋਂ ਬਾਅਦ ਲੋਕ ਹੋ ਰਹੇ ਔਖੇ

ਨਵੀਂ ਦਿੱਲੀ (ਵੀਓਪੀ ਬਿਊਰੋ) – ਦੇਸ਼ ਵਿਚ ਕੋਰੋਨਾ ਵਾਇਰਸ ਕਰਕੇ ਬਹੁਤ ਸਾਰੇ ਲੋਕਾਂ ਦਾ ਰੁਜ਼ਗਾਰ ਘੁਸ ਗਿਆ ਹੈ ਪਰ ਇਸ ਦਰਮਿਆਨ ਵੱਧੀ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਅੰਕੜਿਆ ਦੇ ਮੁਤਾਬਿਕ ਖਾਣ ਵਾਲੇ ਤੇਲ, ਫਲਾਂ, ਅੰਡਿਆਂ ਵਰਗੀਆਂ ਖੁਰਾਕੀ ਵਸਤਾਂ ਦੀਆਂ ਕੀਮਤਾਂ ‘ਚ ਵਾਧੇ ਕਾਰਨ ਪ੍ਰਚੂਨ ਮਹਿੰਗਾਈ ਮਈ ਵਿੱਚ 6 ਮਹੀਨੇ ਦੇ ਉੱਚੇ ਪੱਧਰ 6.3 ਫ਼ੀਸਦੀ ‘ਤੇ ਪਹੁੰਚ ਗਈ। ਅਪ੍ਰੈਲ ‘ਚ ਮਹਿੰਗਾਈ ਦਰ 4.23% ਸੀ।

ਮਈ ‘ਚ ਖੁਰਾਕੀ ਵਸਤਾਂ ਦੀ ਮਹਿੰਗਾਈ ਦਰ 5.01% ਸੀ। ਥੋਕ ਕੀਮਤ ਸੂਚਕਾਂਕ ‘ਤੇ ਅਧਾਰਤ ਮਹਿੰਗਾਈ ਵੀ ਮਈ ‘ਚ ਵੱਧ ਕੇ 12.94 ਫ਼ੀਸਦੀ ਹੋ ਗਈ ਹੈ। ਇਸ ਦਾ ਕਾਰਨ ਪਿਛਲੇ ਸਾਲ ਕੋਵਿਡ-19 ‘ਲੌਕਡਾਊਨ’ ਕਾਰਨ ਕੱਚੇ ਤੇਲ, ਨਿਰਮਿਤ ਚੀਜ਼ਾਂ ਦੀਆਂ ਕੀਮਤਾਂ ‘ਚ ਵਾਧਾ ਤੇ ਤੁਲਨਾਤਮਕ ਅਧਾਰ ਦਾ ਕਮਜ਼ੋਰ ਹੋਣਾ ਹੈ। ਇਸ ਤੋਂ ਪਹਿਲਾਂ ਨਵੰਬਰ 2020 ‘ਚ ਪ੍ਰਚੂਨ ਮਹਿੰਗਾਈ ਦੀ ਸਭ ਤੋਂ ਉੱਚੀ ਦਰ 6.93 ਫ਼ੀਸਦੀ ਸੀ। ਮਈ 2020 ‘ਚ ਥੋਕ ਮੁਦਰਾ ਸਫ਼ੀਤੀ 0 ਤੋਂ ਹੇਠਾਂ 3.7 ਫ਼ੀਸਦੀ ਸੀ, ਜਦਕਿ ਅਪ੍ਰੈਲ 2021 ‘ਚ ਇਹ ਦੋਹਰੇ ਅੰਕ 10.49% ‘ਤੇ ਪਹੁੰਚ ਗਈ। ਇਹ ਲਗਾਤਾਰ 5ਵਾਂ ਮਹੀਨਾ, ਜਦੋਂ ਥੋਕ ਮਹਿੰਗਾਈ ਦਰ ‘ਚ ਵਾਧਾ ਹੋਇਆ ਹੈ।

ਅਪ੍ਰੈਲ-ਮਈ ਵਿਚ ਕਿਹੜੀਆਂ ਚੀਜ਼ਾਂ ਦੀਆਂ ਵਧੀਆਂ ਕੀਮਤਾਂ

-ਬਾਲਣ ਦੇ ਤੇਲ ਦੀਆਂ ਕੀਮਤਾਂ ‘ਚ 38 ਫ਼ੀਸਦੀ ਵਾਧਾ ਹੋਇਆ

-ਦਾਲਾਂ ਦੀਆਂ ਕੀਮਤਾਂ ‘ਚ 10 ਫ਼ੀਸਦੀ ਵਾਧਾ ਹੋਇਆ

-ਖਾਣ ਵਾਲੇ ਤੇਲ ਦੀ ਕੀਮਤ ‘ਚ 30 ਫ਼ੀਸਦੀ ਦਾ ਵਾਧਾ ਹੋਇਆ

-ਫਲਾਂ ਦੀਆਂ ਕੀਮਤਾਂ ‘ਚ 12% ਵਾਧਾ ਹੋਇਆ

-ਅੰਡੇ ਤੇ ਸਾਫ਼ਟ ਡਰਿੰਕ 15% ਮਹਿੰਗੇ ਹੋਏ

ਮਾਸ ਤੇ ਮੱਛੀ, ਅੰਡੇ, ਫਲ, ਦਾਲਾਂ ਅਤੇ ਇਸ ਦੇ ਉਤਪਾਦਾਂ ਦੀਆਂ ਕੀਮਤਾਂ ਲੜੀਵਾਰ 9.03%, 15.16%, 11.89% ਅਤੇ 9.39% ਦੇ ਵਾਧੇ ਨਾਲ ਸਾਲਾਨਾ ਅਧਾਰ ‘ਤੇ ਹਨ। ਬਾਲਣ ਅਤੇ ਬਿਜਲੀ ਸ਼੍ਰੇਣੀ ‘ਚ ਮਹਿੰਗਾਈ 11.58 ਫ਼ੀਸਦੀ ਹੋ ਗਈ ਹੈ। ਕੀਮਤਾਂ ‘ਚ ਵਾਧੇ ਨਾਲ ਮਈ ‘ਚ ਡਬਲਿਯੂਪੀਆਈ ਮੁਦਰਾ ਸਫੀਤੀ ਮਈ ‘ਚ ਵੱਧ ਕੇ 37.61 ਫ਼ੀਸਦੀ ਹੋ ਗਈ, ਜੋ ਅਪ੍ਰੈਲ ‘ਚ 20.94 ਫ਼ੀਸਦੀ ਸੀ।

error: Content is protected !!