ਰਿਆਤ ਕਾਲਜ ਆਫ ਐਜੂਕੇਸ਼ਨ ਦੇ ਸਾਇੰਸ ਕਲੱਬ ਨੇ ਵਾਤਾਵਰਨ ਹਫ਼ਤਾ ਮਨਾਇਆ ਵਿਦਿਆਰਥੀ ਵਾਤਾਵਰਣ ਨੂੰ ਬਚਾਉਣ ਲਈ ਅੱਗੇ ਆਉਣ-ਡਾ. ਸੰਦੀਪ ਕੌੜਾ

ਰਿਆਤ ਕਾਲਜ ਆਫ ਐਜੂਕੇਸ਼ਨ ਦੇ ਸਾਇੰਸ ਕਲੱਬ ਨੇ ਵਾਤਾਵਰਨ ਹਫ਼ਤਾ ਮਨਾਇਆ

ਵਿਦਿਆਰਥੀ ਵਾਤਾਵਰਣ ਨੂੰ ਬਚਾਉਣ ਲਈ ਅੱਗੇ ਆਉਣ-ਡਾ. ਸੰਦੀਪ ਕੌੜਾ

ਰੋਪੜ (ਵੀਓਪੀ ਬਿਊਰੋ) – ਰਿਆਤ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਅਦਾਰੇ ਰਿਆਤ ਕਾਲਜ ਆਫ ਐਜੂਕੇਸ਼ਨ ਰੈਲਮਾਜਰਾ ਦੇ ਸਾਇੰਸ ਕਲੱਬ ਵੱਲੋਂ ਵਾਤਾਵਰਣ ਸੰਭਾਲ ਸੰਬੰਧੀ ਵਰਚੁਅਲ ਵਾਤਾਵਰਣ ਹਫ਼ਤਾ ਮਨਾਇਆ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਜਗਦੀਪ ਕੌਰ ਨੇ ਦੱਸਿਆ ਕਿ ਵਾਤਾਵਰਨ ਹਫ਼ਤਾ ਮਨਾਉਂਦੇ ਹੋਏ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਅਤੇ ਮੁਕਾਬਲਿਆਂ, ਜਿਨ੍ਹਾਂ ਵਿੱਚ ਪੌਦੇ ਲਗਾਉਣਾ, ਬੈਸਟ ਆਊਟ ਆਫ਼ ਵੇਸਟ ,ਫਰੀ ਹੈਂਡ ਡਰਾਇੰਗ ਅਤੇ ਵਾਤਾਵਰਨ ਸੰਬੰਧੀ ਫੋਟੋਗ੍ਰਾਫੀ ਆਦਿ   ਮੁਕਾਬਲੇ ਕਰਵਾਏ ਗਏ ਅਤੇ ਬੱਚਿਆਂ ਨੂੰ ਵਾਤਾਵਰਨ ਦੀ ਸੰਭਾਲ ਸਬੰਧੀ ਪ੍ਰੇਰਨਾ ਦਿੱਤੀ ਅਤੇ ਜਾਗਰੂਕਤਾ ਪ੍ਰਦਾਨ ਕੀਤੀ ਗਈ।

ਪ੍ਰੋਗਰਾਮ ਕੋਆਰਡੀਨੇਟਰ ਡਾ ਲਵਲੀਨ ਚੌਹਾਨ ਅਤੇ ਡਾ. ਸੀਮਾ ਡਾ ਠਾਕੁਰ ਨੇ ਦੱਸਿਆ ਕਿ ਇਸ ਵਾਤਾਵਰਨ ਹਫ਼ਤੇ  ਪ੍ਰੋਗਰਾਮ ਦੌਰਾਨ ਪੰਜਾਬ ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੇ ਕਰੀਬ 40 ਸਕੂਲਾਂ, ਕਾਲਜਾਂ ਦੇ ਲਗਪਗ 100 ਤੋਂ ਜ਼ਿਆਦਾ  ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਅਲੱਗ ਅਲੱਗ-ਅਲੱਗ ਮੁਕਾਬਲਿਆਂ ਵਿਚ ਸ਼ਮੂਲੀਅਤ ਕੀਤੀ ਅਤੇ ਵਾਤਾਵਰਣ ਸਬੰਧੀ ਆਪਣੀ ਜਾਣਕਾਰੀ ਪ੍ਰਦਰਸ਼ਿਤ  ਕੀਤੀ। ਇਸ ਮੌਕੇ ਤੇ ਰਿਆਤ ਗਰੁੱਪ ਦੇ ਚੇਅਰਮੈਨ ਸ. ਐੱਨ ਐੱਸ ਰਿਆਤ ਨੇ ਸਾਰਿਆਂ ਨੂੰ ਵਾਤਾਵਰਨ ਸਪਤਾਹ ਮਨਾਉਣ  ਲਈ ਵਧਾਈ ਦਿੱਤੀ।

ਇਸ ਮੌਕੇ ਤੇ ਬੋਲਦਿਆਂ ਮੈਨੇਜਿੰਗ ਡਾਇਰੈਕਟਰ ਡਾ ਸੰਦੀਪ ਸਿੰਘ ਕੌੜਾ ਨੇ ਵਿਦਿਆਰਥੀਆਂ ਨੂੰ  ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਉਹ ਆਪਣੀ ਅੱਛੀ ਸੋਚ ਅਤੇ ਕਾਰਜ ਸ਼ਕਤੀ ਨਾਲ ਵਾਤਾਵਰਣ ਨੂੰ ਬਚਾਉਣ ਲਈ ਅੱਗੇ ਆਉਣ  ਅਤੇ ਉਨ੍ਹਾਂ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਵਾਤਾਵਰਣ ਹਫ਼ਤਾ ਮਨਾਉਣ ਲਈ ਮੁਬਾਰਕਬਾਦ ਦਿੱਤੀ ਅਤੇ ਵਾਤਾਵਰਣ ਨੂੰ ਬਚਾਉਣ ਲਈ ਲਗਾਤਾਰ ਯਤਨ ਕਰਦੇ ਰਹਿਣ ਲਈ ਪ੍ਰੇਰਿਤ  ਕੀਤਾ ।ਇਸ ਦੌਰਾਨ ਵੱਖ ਵੱਖ ਮੁਕਾਬਲਿਆਂ ਵਿੱਚ ਜੇਤੂ ਰਹੇ ਵਿਦਿਆਰਥੀਆਂ ਅਤੇ ਹੋਰਨਾਂ ਨੂੰ  ਈ .ਸਰਟੀਫਿਕੇਟ ਪ੍ਰਦਾਨ ਕੀਤੇ ਗਏ।

error: Content is protected !!