ਨਗਰ ਪੰਚਾਇਤ ਤੇ ਕੈਬਨਿਟ ਮੰਤਰੀ ਵੱਲੋਂ ਕੀਤੇ ਵਾਅਦੇ ਵਫ਼ਾ ਨਾ ਹੋਏ

ਨਗਰ ਪੰਚਾਇਤ ਤੇ ਕੈਬਨਿਟ ਮੰਤਰੀ ਵੱਲੋਂ ਕੀਤੇ ਵਾਅਦੇ ਵਫ਼ਾ ਨਾ ਹੋਏ


ਸ਼੍ਰੀ ਚਮਕੌਰ ਸਾਹਿਬ (ਜਗਤਾਰ ਸਿੰਘ ਤਾਰੀ) – ਸ੍ਰੀ ਵਿਸ਼ਵਕਰਮਾ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ (ਰਜਿ) ਸ੍ਰੀ ਚਮਕੌਰ ਸਾਹਿਬ ਵੱਲੋਂ ਯੂਨੀਅਨ ਦੇ ਚੇਅਰਮੈਨ ਦਲਵੀਰ ਸਿੰਘ ਜਟਾਣਾ ਪ੍ਰਧਾਨ ਬਲਵਿੰਦਰ ਸਿੰਘ ਭੈਰੋਮਾਜਰਾ ਦੀ ਪ੍ਰਧਾਨਗੀ ਹੇਠ ਆਰਜ਼ੀ ਲੇਬਰ ਚੌਕ ਵਿਖੇ ਕੋਵਿਡ 19 ਦੀਆਂ ਹਦਾਇਤਾਂ ਨੂੰ ਮੁੱਖ ਰੱਖਦਿਆਂ ਰੈਲੀ ਕੀਤੀ । ਰੈਲੀ ਵਿੱਚ ਕਸਬਾ ਸ੍ਰੀ ਚਮਕੌਰ ਸਾਹਿਬ ਸਮੇਤ ਨੇੜਲੇ ਪਿੰਡਾਂ ਚੋਂ ਉਸਾਰੀ ਮਿਸਤਰੀ ,ਮਜ਼ਦੂਰ ਕਾਰਪੇਂਟਰ, ਪੇਂਟਰ’ ਪਲੰਬਰ , ਲੈਂਟਰ ਸਰੀਆ ਬੰਨ੍ਹਣ,ਮਾਰਮਲ ਵਾਲੇ ਮਜ਼ਦੂਰਾ ਸਮੇਤ ਪਰਵਾਸੀ ਮਜ਼ਦੂਰ ਸ਼ਾਮਲ ਹੋਏ।

ਮਜ਼ਦੂਰਾਂ ਦੇ ਇਕੱਠ ਨੂੰ ਪ੍ਰਧਾਨ ਬਲਵਿੰਦਰ ਸਿੰਘ ਭੈਰੋਮਾਜਰਾ, ਜਰਨਲ ਸਕੱਤਰ ਮਿਸਤਰੀ ਮਨਮੋਹਨ ਸਿੰਘ ਕਾਲਾ, ਮੁੱਖ ਸਲਾਹਕਾਰ ਮਲਾਗਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੇਬਰ ਵੈੱਲਫੇਅਰ ਬੋਰਡ ਤੇ ਕਿਰਤ ਵਿਭਾਗ ਵੱਲੋਂ ਮਜ਼ਦੂਰਾਂ ਦੇ ਬੈਠਣ ਆਰਾਮ ਕਰਨ ਲਈ ਸ਼ੈੱਡ ਬਣਾਉਣ ਲਈ ਵਿਸ਼ੇਸ਼ ਫੰਡ ਰਾਖਵੇਂ ਰੱਖੇ ਜਾਂਦੇ ਹਨ। ਪਰੰਤੂ ਮਜ਼ਦੂਰਾਂ ਦੀ ਯੂਨੀਅਨ ਵੱਲੋਂ ਪਾਸ ਕੀਤੇ ਮਤਿਆਂ ਸਮੇਤ ਮੰਗ ਪੱਤਰ ਨਗਰ ਪੰਚਾਇਤ ਦੇ ਪ੍ਰਧਾਨ ਸਮੂਹ ਐਮ ਸੀ ਸਮੇਤ ਹਲਕੇ ਦੇ ਐਮ ਐਲ ਏ ਤੇ ਕੈਬਨਿਟ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਦਿੱਤੇ ਸਨ।ਭਾਵੇਂ ਸਮੁੱਚੇ ਸਮੁੱਚੇ ਲੀਡਰਾਂ ਵੱਲੋਂ ਛੇਤੀ ਕਾਰਵਾਈ ਕਰਨ ਦੇ ਭਰੋਸੇ ਦਿੱਤੇ ਗਏ ਸਨ। ਪ੍ਰੰਤੂ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।

ਇਨ੍ਹਾਂ ਕਿਹਾ ਕਿ ਜੋ ਆਰਜ਼ੀ ਚੌਕ ਆਰਜ਼ੀ ਲੇਬਰ ਚੌਕ ਸੀ। ਉਹ ਵੀ ਸ਼ਹਿਰ ਦੇ ਸੁੰਦਰੀਕਰਨ ਦੀ ਭੇਟ ਭੇਟ ਚੜ੍ਹ ਗਿਆ ਹੈ। ਅੱਜ ਸ਼ਹੀਦਾਂ ਦੀ ਪਵਿੱਤਰ ਧਰਤੀ ਸ੍ਰੀ ਚਮਕੌਰ ਸਾਹਿਬ ਦੇ ਸੁੰਦਰੀਕਰਨ ਲਈ ਕਰੋੜਾਂ ਰੁਪਏ ਲਾਏ ਜਾ ਰਹੇ ਹਨ ।ਪਰੰਤੂ ਮਜ਼ਦੂਰਾਂ ਦੇ ਲਈ ਬੈਠਣ ਅਤੇ ਆਰਾਮ ਕਰਨ ਲਈ ਕੋਈ ਪੱਕੀ ਥਾਂ ਨਹੀਂ ਹੈ ।ਜਦੋਂ ਦੁਨੀਆਂ ਭਰ ਦੇ ਯਾਤਰੂ ਸ਼ਹੀਦਾਂ ਦੀ ਪਵਿੱਤਰ ਧਰਤੀ ਦੇ ਦਰਸ਼ਨ ਕਰਨ ਲਈ ਆਉਣਗੇ ਤਾਂ ਸ਼ਹਿਰ ਦੀਆਂ ਦੁਕਾਨਾਂ ਅੱਗੇ ਬਣੇ ਫੁੱਟਪਾਥਾਂ ਤੇ ਧੁੱਪਾਂ ਵਿਚ ਦਿਹਾੜੀ ਲਈ ਬੈਠੇ ਮਜ਼ਦੂਰਾਂ ਵੱਲ ਤਰਸ ਭਰੀਆਂ ਅੱਖਾਂ ਨਾਲ ਦੇਖ ਕੇ ਮੌਕੇ ਦੀਆਂ ਸਰਕਾਰਾਂ ਤੇ ਲੀਡਰਾਂ ਨੂੰ ਲਾਹਨਤਾਂ ਪਾਉਣਗੇ।

ਰੈਲੀ ਦੌਰਾਨ ਫ਼ੈਸਲਾ ਕੀਤਾ ਕਿ ਨਗਰ ਪੰਚਾਇਤ ‘ਸਥਾਨਕ ਪ੍ਰਸ਼ਾਸਨ ਸਮੇਤ ਕੈਬਨਿਟ ਮੰਤਰੀ ਨੂੰ ਯਾਦ ਪੱਤਰ ਦਿੱਤੇ ਜਾਣਗੇ ।ਜੇਕਰ ਮਜ਼ਦੂਰਾਂ ਦੀ ਮੰਗ ਦਾ ਨਿਪਟਾਰਾ ਨਾ ਕੀਤਾ ਤਾਂ ਤਾਂ ਯੂਨੀਅਨ ਸੰਘਰਸ਼ ਦਾ ਰਸਤਾ ਅਖ਼ਤਿਆਰ ਕਰੇਗੀ। ਰੈਲੀ ਦੌਰਾਨ ਸੁਵਿਧਾ ਕੇਂਦਰ ਸ੍ਰੀ ਚਮਕੌਰ ਸਾਹਿਬ ਵੱਲੋਂ ਲਾਭਪਾਤਰੀ ਕਾਪੀਆਂ ਬਣਾਉਣ ਲਈ ਮਜ਼ਦੂਰਾਂ ਦੀ ਕੀਤੀ ਜਾ ਰਹੀ ਖੱਜਲ ਖੁਆਰੀ ਸਬੰਧੀ ਸ੍ਰੀ ਚਮਕੌਰ ਸਾਹਿਬ ਦੇ ਐੱਸ ਡੀ ਐੱਮ ਸਾਹਿਬ ਨੂੰ ਜਾਣੂ ਕਰਾਇਆ ਜਾਵੇਗਾ। ਰੈਲੀ ਦੌਰਾਨ ਸਮੁੱਚੇ ਮਜ਼ਦੂਰਾਂ ਨੇ ਸਰਕਾਰ ਤੋਂ ਮੰਗ ਕੀਤੀ। ਕਿ ਕੋਰੋਨਾ ਮਹਾਮਾਰੀ ਦੌਰਾਨ ਕੀਤੇ ਲੋਕ ਡੌਨ ਕਾਰਨ ਮਜ਼ਦੂਰਾਂ ਨੂੰ ਉਸਾਰੀ ਦੇ ਕੰਮਾਂ ਦੀ ਭਾਰੀ ਕਮੀ ਹੋਣ ਕਰਕੇ ਹਰ ਮਜ਼ਦੂਰ ਦੇ ਖਾਤੇ ਵਿੱਚ ਘੱਟੋ -ਘੱਟ ਦੱਸ ਹਜ਼ਾਰ ਰੁਪਏ ਸਹਾਇਤਾ ਰਾਸ਼ੀ ਪਾਈ ਜਾਵੇ। ਰੈਲੀ ਵਿੱਚ ਅਜੈਬ ਸਿੰਘ ,ਗੁਰਮੇਲ ਸਿੰਘ ,ਬਹਾਦਰ ਸਿੰਘ ‘ਰਣਧੀਰ ਸਿੰਘ ਸਾਲਾਪੁਰ, ਜਰਨੈਲ ਸਿੰਘ ਬਾਬਾ , ਗੁਲਾਬ ਚੋਹਾਨ ,ਇੰਦਰਜੀਤ ਸਹਾਨੀ ,ਗਿਆਨੀ ਲਖਵੀਰ ਸਿੰਘ, ਜਗਮੀਤ ਸਿੰਘ ਪਲੰਬਰ ,ਜੱਸਾ , ਹਰਪ੍ਰੀਤ ਦਾਰਾ ਸਿੰਘ ,ਹਰਮੇਸ਼ ਕੁਮਾਰ ਕਾਕਾ, ਜਸਵੀਰ ਸਿੰਘ ਅਦਿ ਹਾਜ਼ਰ ਸਨ।

error: Content is protected !!