ਛੋਟੇ ਹਾਥੀ ਤੇ ਲਿਫਟ ਦੇਣਾ ਪਿਆ ਮਹਿੰਗਾ, ਜਾਨ ਤੋਂ ਧੋਣੇ ਪਏ ਹੱਥ, ਲਾਸ਼ ਸੁੱਟ ਭੱਜਣ ਦੀ ਕੋਸ਼ਿਸ਼ ਦੌਰਾਨ ਆਇਆ ਕਾਬੂ

ਛੋਟੇ ਹਾਥੀ ਤੇ ਲਿਫਟ ਦੇਣਾ ਪਿਆ ਮਹਿੰਗਾ, ਜਾਨ ਤੋਂ ਧੋਣੇ ਪਏ ਹੱਥ, ਲਾਸ਼ ਸੁੱਟ ਭੱਜਣ ਦੀ ਕੋਸ਼ਿਸ਼ ਦੌਰਾਨ ਆਇਆ ਕਾਬੂ

 

ਬਿਆਸ (ਪਰਗਟ ਸਿੰਘ) ਅੰਮ੍ਰਿਤਸਰ ਦਿਹਾਤੀ ਅਧੀਂਨ ਪੈਂਦੇ ਦਰਿਆ ਬਿਆਸ ਵਿੱਚ ਪੈਂਦੇ ਖੇਤਰ ਵਿੱਚ ‘ਚ ਇੱਕ ਮਾਮਲਾ ਸਾਹਮਣੇ ਆਇਆ ਹੈ | ਜਿੱਥੇ ਇੱਕ ਲਿਫਟ ਮੰਗਣ ਵਾਲੇ ਵਿਅਕਤੀ ਵਲੋਂ ਵਾਹਨ ਚਾਲਕ ਨੂੰ ਮੌਤ ਦੇ ਘਾਟ ਉਤਾਰ ਕੇ ਦਰਿਆ ਬਿਆਸ ਵਿੱਚ ਸੁੱਟ ਦਿੱਤਾ ਅਤੇ ਭੱਜਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਨਾਕਾਮਯਾਬ ਰਿਹਾ ਅਤੇ ਉਸ ਨੂੰ ਸਮੇਤ ਛੋਟਾ ਹਾਥੀ ਕਾਬੂ ਕਰ ਲਿਆ ਗਿਆ ।

 

ਜਾਣਕਾਰੀ ਅਨੁਸਾਰ ਉਕਤ ਘਟਨਾ ਨੂੰ ਅੰਮ੍ਰਿਤਸਰ ਦਿਹਾਤੀ ਅਧੀਨ ਪੈਂਦੇ ਨਾਕੇ ਤੇ ਮੌਜੂਦ ਮੁਲਾਜਮਾਂ ਅਤੇ ਲੋਕਾਂ ਵਲੋਂ ਦੇਖੇ ਜਾਣ ਤੇ ਤੁਰੰਤ ਹਰਕਤ ਚ ਆਉਂਦਿਆਂ ਇਸ ਦੀ ਜਾਣਕਾਰੀ ਦੂਜੇ ਜਿਲੇ ਨਾਲ ਵੀ ਉਸੇ ਵੇਲੇ ਸਾਂਝੀ ਕਰਨ ਤੇ ਢਿੱਲਵਾਂ ਟੋਲ ਨੇੜੇ ਨਾਕੇ ਤੇ ਕਪੂਰਥਲਾ ਪੁਲਿਸ ਵਲੋਂ ਸ਼ੱਕੀ ਵਾਹਨ ਸਮੇਤ ਕਥਿਤ ਮੁਲਜਮ ਨੂੰ ਕਾਬੂ ਕਰ ਲਿਆ ਗਿਆ ।

 

ਘਟਨਾ ਦੀ ਜਾਣਕਾਰੀ ਦਿੰਦਿਆਂ ਡੀਐਸਪੀ ਬਾਬਾ ਬਕਾਲਾ ਸਾਹਿਬ ਸੁਰਿੰਦਰਪਾਲ ਧੋਗੜੀ ਨੇ ਦੱਸਿਆ ਕੀ ਘਟਨਾ ਦੀ ਸੂਚਨਾ ਮਿਲਣ ਤੇ ਪੁਲਿਸ ਪਾਰਟੀਆਂ ਤੁਰੰਤ ਦਰਿਆ ਬਿਆਸ ਪੁਲ ਮੌਕੇ ਤੇ ਪੁੱਜੀਆਂ ਅਤੇ ਦਰਿਆ ਵਿੱਚੋਂ ਮ੍ਰਿਤਕ ਦੇਹ ਨੂੰ ਲੱਭਣ ਲਈ ਗੋਤਾਖੋਰਾਂ ਨੂੰ ਲਗਾਇਆ ਗਿਆ ਹੈ ਪਰ ਫਿਲਹਾਲ ਪੁਲਿਸ ਨੂੰ ਮ੍ਰਿਤਕ ਦੇਹ ਬਰਾਮਦ ਨਹੀਂ ਹੋ ਸਕੀ ਹੈ ਅਤੇ ਇਸ ਘਟਨਾ ਵਿੱਚ ਥਾਣਾ ਬਿਆਸ ਦੀ ਪੁਲਿਸ ਵਲੋਂ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

 

ਦੇਸ਼ ਪ੍ਰਦੇਸ਼ ਦੀ ਹਰ ਖ਼ਬਰ ਜਾਣਨ ਲਈ ?ਲਿੰਕ ‘ਤੇ ਕਲਿੱਕ ਕਰੋ

https://chat.whatsapp.com/EcyVntQk23cJ4MGjki8Ybr

? ਵਾਇਸ ਆਫ਼ ਪੰਜਾਬ ਨੂੰ ਪੰਜਾਬ ਦੇ ਹਰ ਜ਼ਿਲ੍ਹੇ ਅਤੇ ਕਸਬੇ ਵਿੱਚ ਰਿਪੋਰਟਰ ਚਾਹੀਦੇ ਹਨ । ਸੰਪਰਕ ਕਰੋ 98146-00441,98788-00441

 

error: Content is protected !!