ਨਗਰ ਕੌਂਸਲ ਪ੍ਰਧਾਨ ਨਵਦੀਪ ਸਿੰਘ ਪੰਨੂੰ ਨੇ ਸਫ਼ਾਈ ਵਿਵਸਥਾ ਰੱਖਣ ਲਈ ਸ਼ਹਿਰ ਵਿੱਚ ਲਗਵਾਏ ਡਸਟਬਿਨ
ਸ੍ਰੀ ਹਰਗੋਬਿੰਦਪੁਰ (ਕ੍ਰਿਸ਼ਨ ਗੋਪਾਲ) ਬਰਸਾਤਾਂ ਦੇ ਮੌਸਮ ਨੂੰ ਮੱਦੇਨਜ਼ਰ ਰੱਖਦੇ ਹੋਏ ਨਗਰ ਕੌਂਸਲ ਪ੍ਰਧਾਨ ਨਵਦੀਪ ਸਿੰਘ ਪੰਨੂੰ ਨੇ ਸ਼ਹਿਰ ਵਿਚ ਸਫਾਈ ਵਿਵਸਥਾ ਰੱਖਣ ਲਈ ਹਰ ਮੁਹੱਲੇ ਵਿਚ ਡਸਟਬੀਨ ਲਵਾਉਣ ਦਾ ਕੰਮ ਸ਼ੁਰੂ ਕੀਤਾ | ਇਸ ਮੌਕੇ ਪ੍ਰਧਾਨ ਨੇ ਕਿਹਾ ਕਿ ਹਰ ਵਿਅਕਤੀ ਡਸਟਬੀਨ ਵਿੱਚ ਘਰ ਦਾ ਕੂੜਾ ਪਾਵੇ | ਉਨ੍ਹਾਂ ਕਿਹਾ ਕਿ ਹਰ ਮੁਹੱਲੇ ਵਿੱਚ ਸਵੇਰੇ ਸਫਾਈ ਕਰਮਚਾਰੀ ਕੂੜਾ ਇਕੱਠਾ ਕਰਦੇ ਹਨ | ਫਿਰ ਵੀ ਬਾਅਦ ਵਿੱਚ ਜੇ ਕੋਈ ਕੋਈ ਕੂੜਾ ਇਕੱਠਾ ਹੁੰਦਾ ਹੈ ਉਹ ਡਸਟਬਿਨ ਵਿਚ ਪਾਇਆ ਜਾਵੇ |
ਉਨ੍ਹਾਂ ਕਿਹਾ ਕਿ ਮਲੇਰੀਆ ਡੇਂਗੂ ਆਦਿ ਬੀਮਾਰੀਆਂ ਤੋਂ ਬਚਣ ਲਈ ਘਰਾਂ ਦੀਆਂ ਛੱਤਾਂ ਤੇ ਪਏ ਵਾਧੂ ਟਾਇਰ ਅਤੇ ਗਮਲਿਆਂ ਅਤੇ ਹੋਰ ਕਬਾੜ ਵਿੱਚ ਪਾਣੀ ਨਾ ਇਕੱਠਾ ਹੋਣ ਦਿਓ | ਇਸੇ ਹੀ ਤਰ੍ਹਾਂ ਗਲੀਆਂ ਮੁਹੱਲਿਆ ‘ਚ ਪਾਣੀ ਨਾ ਇਕੱਠਾ ਹੋਣ ਦਿਓ ਤੇ ਸਫ਼ਾਈ ਦਾ ਪੂਰਾ ਪੂਰਾ ਧਿਆਨ ਰੱਖੋ | ਇਸ ਸਮੇਂ ਉਨ੍ਹਾਂ ਨਾਲ ਪਰਮਜੀਤ ਸਿੰਘ ਪੰਮ, ਬਾਦਲ ਪੰਨੂੰ, ਰਤਨ ਸਿੰਘ, ਗੁਰਮੁਖ ਸਿੰਘ, ਬੋਧ ਰਾਜ, ਡਾ. ਪੱਪੂ ਕਮਲ ਭੱਲਾ ਕੌਸ਼ਲਪੁਰੀ, ਸਚਿਨ ਕਾਲੀਆ ਸੁਧੀਰ ਸਲਵਾਨ ਆਦਿ ਹਾਜ਼ਰ ਸਨ |