ਭੱਠਿਆਂ ਦੀ ਆੜ ‘ਚ ਹੋ ਰਹੀ ਹੈ ਨਾਜਾਇਜ਼ ਮਾਈਨਿੰਗ

ਭੱਠਿਆਂ ਦੀ ਆੜ ‘ਚ ਹੋ ਰਹੀ ਹੈ ਨਾਜਾਇਜ਼ ਮਾਈਨਿੰਗ

ਸ੍ਰੀ ਚਮਕੌਰ ਸਾਹਿਬ ( ਜਗਤਾਰ ਸਿੰਘ ਤਾਰੀ ) – ਸਥਾਨਕ ਸ੍ਰੀ ਚਮਕੌਰ ਸਾਹਿਬ ਵਿੱਚ ਆਏ ਦਿਨ ਮਾਈਨਿੰਗ ਨੂੰ ਲੈ ਕੇ ਕੋਈ ਨਾ ਕੋਈ ਮੁੱਦੇ ਖੜ੍ਹੇ ਹੀ ਰਹਿੰਦੇ ਹਨ। ਬੀਤੇ ਦਿਨੀਂ ਸ੍ਰੀ ਚਮਕੌਰ ਸਾਹਿਬ ਦੇ ਨੇੜੇ ਪੈਂਦੇ ਪਿੰਡ ਸੰਧੂਆਂ ਵਿੱਚ ਕੁਝ ਨਿੱਜੀ ਭੱਠਿਆਂ ਵੱਲੋਂ ਕੀਤੀ ਜਾ ਰਹੀ ਸੀ ਨਾਜਾਇਜ਼ ਮਾਈਨਿੰਗ ਇਸੇ ਤਰ੍ਹਾਂ ਬੀਤੀ ਰਾਤ ਪਿੰਡ ਬਰਸਾਲਪੁਰ ਵਿਚ ਵੀ ਕੁਝ ਨਿਜੀ ਭੱਠੇ ਵਾਲਿਆਂ ਵੱਲੋਂ ਕੀਤੀ ਜਾ ਰਹੀ ਹੈ। ਨਾਜਾਇਜ਼ ਮਾਈਨਿੰਗ

ਇਸ ਮੌਕੇ ਜਾਣਕਾਰੀ ਦਿੰਦੇ ਹੋਏ ਬਹੁਜਨ ਸਮਾਜ ਪਾਰਟੀ ਦੇ ਵਲੰਟੀਅਰ ਫੋਰਸ ਇੰਚਾਰਜ ਗੁਰਪ੍ਰੀਤ ਸਿੰਘ ਭੂਰੜੇ ਨੇ ਦੱਸਿਆ ਕਿ ਸਬ ਡਿਵੀਜ਼ਨ ਸ੍ਰੀ ਚਮਕੌਰ ਸਾਹਿਬ ਵਿੱਚ ਮਾਈਨਿੰਗ ਬੜੇ ਜ਼ੋਰਾਂ ਸ਼ੋਰਾਂ ਨਾਲ ਕੀਤੀ ਜਾਂਦੀ ਹੈ। ਮਾਈਨਿੰਗ ਮਾਫੀਆ ਨੂੰ ਕੋਈ ਵੀ ਖੌਫ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੂੰ ਪ੍ਰਸ਼ਾਸਨ ਦਾ ਕੋਈ ਡਰ ਹੈ ਕਿਉਂਕਿ ਪ੍ਰਸ਼ਾਸਨ ਇਨ੍ਹਾਂ ਦੇ ਨਾਲ ਮਿਲਿਆ ਹੋਇਆ ਹੈ ਅਤੇ ਕਿਹਾ ਕਿ ਸ੍ਰੀ ਚਮਕੌਰ ਸਾਹਿਬ ਦੇ ਨੇੜੇ ਪੈਂਦੇ ਪਿੰਡ ਬਰਸਾਲ ਪਰ ਵਿੱਚ ਮਾਈਨਿੰਗ ਕੀਤੀ ਜਾ ਰਹੀ ਸੀ ਇਸ ਮਾਈਨਿੰਗ ਦੇ ਬਾਰੇ ਵਿਚ ਕਿਸੇ ਵੀ ਪ੍ਰਸ਼ਾਸਨ ਦੇ ਅਧਿਕਾਰੀ ਨੂੰ ਪਤਾ ਨਹੀਂ ਚੱਲ ਰਿਹਾ ਅਤੇ ਨਿਜੀ ਭੱਠੇ ਵਾਲੇ ਜ਼ਮੀਨ ਵਿੱਚੋਂ ਸੱਤ ਅੱਠ ਫੁੱਟ ਮਿੱਟੀ ਕੱਢ ਕੇ ਆਪਣੇ ਭੱਠੇ ਦੇ ਕੋਲ ਉੱਚੇ ਉੱਚੇ ਮਿੱਟੀ ਦੇ ਢੇਰ ਲਗਾ ਰਹੇ ਹਨ ਤਾਂ ਪ੍ਰਸ਼ਾਸਨ ਦੀ ਨਜ਼ਰ ਉਨ੍ਹਾਂ ਤੇ ਕਿਉਂ ਨਹੀਂ ਗਈ ?

ਉਧਰ ਜਦੋਂ ਪੱਤਰਕਾਰਾਂ ਨੇ ਭੱਠੇ ਦੇ ਮਾਲਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਕਿਸੀ ਵੀ ਭੱਠੇ ਕੋਲ ਪਰਮਿਸ਼ਨ ਨਹੀਂ ਹੁੰਦੀ ਤੇ ਕਿਹਾ ਗਿਆ ਕਿ ਅਸੀਂ ਇਹ ਮਿੱਟੀ ਪਹਿਲਾਂ ਹੀ ਇੱਥੇ ਸੁੱਟੀ ਹੈ ਉਸ ਨੂੰ ਦੁਬਾਰਾ ਚੁੱਕ ਰਹੇ ਹਾਂ ਅਤੇ ਇਸ ਮਿੱਟੀ ਨੂੰ ਚੁੱਕ ਕੇ ਅਸੀਂ ਭੱਠੇ ਦੇ ਕੋਲ ਲਿਜਾ ਰਹੇ ਹਾਂ।ਉੱਧਰ ਜਦੋਂ ਇਸ ਬਾਰੇ ਮਾਈਨਿੰਗ ਅਫਸਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਤੁਸੀਂ ਆਪਣੇ ਨਜ਼ਦੀਕੀ ਪੁਲੀਸ ਸਟੇਸ਼ਨ ਵਿੱਚ ਜਾ ਕੇ ਸ਼ਿਕਾਇਤ ਕਰੋ ਅਤੇ ਉਨ੍ਹਾਂ ਨੂੰ ਮਾਈਨਿੰਗ ਦੀ ਜਗ੍ਹਾ ਤੇ ਲੈ ਕੇ ਜਾਓ ਮਸ਼ੀਨਾਂ ਪ੍ਰਸ਼ਾਸਨ ਦੇ ਹਵਾਲੇ ਕਰ ਦਿਓ ਅਸੀਂ ਆਪਣੀ ਬਣਦੀ ਕਾਰਵਾਈ ਖੁਦ ਕਰ ਦਿਆਂਗੇ ਉੱਧਰ ਸਬ ਡਿਵੀਜ਼ਨ ਸ੍ਰੀ ਚਮਕੌਰ ਸਾਹਿਬ ਦੇ ਐਸ ਡੀ ਐਮ ਇੰਦਰਪਾਲ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਫੋਨ ਕਰਨ ਤੇ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।

error: Content is protected !!