Skip to content
Sunday, January 26, 2025
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2021
June
18
ਜਾਣੋਂ ਨਵੇਂ ਬਣੇ ਜ਼ਿਲ੍ਹੇ ਮਲੇਰਕੋਟਲੇ ਬਾਰੇ ਕੁਝ ਦਿਲਚਸਪ ਗੱਲਾਂ
editorial page
Punjab
ਜਾਣੋਂ ਨਵੇਂ ਬਣੇ ਜ਼ਿਲ੍ਹੇ ਮਲੇਰਕੋਟਲੇ ਬਾਰੇ ਕੁਝ ਦਿਲਚਸਪ ਗੱਲਾਂ
June 18, 2021
Voice of Punjab
ਜਾਣੋਂ ਨਵੇਂ ਬਣੇ ਜ਼ਿਲ੍ਹੇ ਮਲੇਰਕੋਟਲੇ ਬਾਰੇ ਕੁਝ ਦਿਲਚਸਪ ਗੱਲਾਂ
ਲੇਖਕ – ਹਿਮਾਂਸ਼ੂ ਵਿਦਿਆਰਥੀ ਧਨੌਲਾ
ਭਾਰਤ ਦੇ ਵਿੱਚ ਕਈ ਰਿਆਸਤਾਂ ਨੇ ਰਾਜ ਕੀਤਾ ਹੈ ਇਹਨਾਂ ਰਿਆਸਤਾ ਦੀਆਂ ਝਲਕਾ ਦੇਖਣ ਲਈ ਅੱਜ ਵੀ ਦੂਰ-ਦੂਰਾਡੇ ਤੋ ਲੋਕ ਆਉਦੇ ਹਨ। ਜ਼ਿਆਦਾਤਰ ਰਿਆਸਤਾ ਰਾਜਸਥਾਨ ਵਿੱਚ ਮਿਲਦੀਆਂ ਹਨ ਪਰ ਬਹੁਤ ਘਟ ਲੋਕ ਜਾਣਦੇ ਹਨ ਕਿ ਰਿਆਸਤੀ ਪੱਖ ਤੋ ਪੰਜਾਬ ਵੀ ਘੱਟ ਨਹੀ ਜਿੱਥੇ ਕਈ ਮੁੱਖ ਰਿਆਸਤਾ ਹਨ ਜਿਨ੍ਹਾਂ ਤੋਂ ਬਹੁਤ ਘੱਟ ਲੋਕ ਜਾਣੂ ਹਨ ਜਿਸ ਵਿੱਚ ਮੁੱਖ ਰਿਆਸਤਾ ਵਜੋਂ ਸ਼ਾਹੀ ਸ਼ਹਿਰ ਪਟਿਆਲਾ, ਨਾਭਾ, ਕਪੂਰਥਲਾ, ਪਟੋਦੀ ਤੋਂ ਇਲਾਵਾਂ ਨਵਾਬਾ ਦੇ ਸਹਿਰ ਅਤੇ ਸ਼ਾਹੀ ਰਿਆਸਤ ਵਜੋਂ ਜਾਣੇ ਜਾਦੇ ਮੌਜੂਦਾ ਸ਼ਹਿਰ ਮਲੇਰਕੋਟਲਾ ਵੀ ਇੱਕ ਹੈ ਜੋਕਿ ਇੱਕ ਮਸ਼ਹੂਰ ਰਿਆਸਤ ਹੈ ਜੋ ਸੰਗਰੂਰ-ਲੁਧਿਆਣਾ ਮੁੱਖ ਮਾਰਗ ਉੱਪਰ ਸਥਿਤ ਹੈ। ਜਿਸ ਦਾ ਇਤਿਹਾਸ ਕਾਫ਼ੀ ਪ੍ਰਸਿੱਧ ਹੈ ਅਤੇ ਸਿੱਖਾ ਦੇ ਸਰਬਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦਾ ਇੱਥੋ ਦੇ ਨਵਾਬ ਪਰਿਵਾਰ ਉੱਪਰ ਉੱਪਰ ਆਸ਼ੀਰਵਾਦ ਹੋਣ ਕਾਰਨ ਮੁਸਲਿਮ, ਸ਼ੇਖ, ਹੋਰ ਧਰਮਾਂ ਤੋ ਇਲਾਵਾਂ ਸਿੱਖਾਂ ਵਿੱਚ ਵੀ ਮਲੇਰਕੋਟਲਾ ਕਾਫ਼ੀ ਮਹੱਤਵਪੂਰਨ ਸਥਾਨ ਰੱਖਦਾ ਹੈ ਅਤੇ ਇੱਥੇ ਮੁੱਖ ਗੁਰੂਦੁਆਰਾ ਹਾਅ-ਦਾ-ਨਾਅਰਾ ਕਾਫ਼ੀ ਪ੍ਰੱਸਿਧ ਹੈ। ਈਂਦ ਦੇ ਖਾਸ ਮੌਕੇ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਇਸ ਨੂੰ ਪੰਜਾਬ ਦਾ 23 ਵਾਂ ਜ਼ਿਲ੍ਹਾਂ ਐਲਾਨਿਆਂ ਗਿਆ। ਜਿਸ ਦੀ ਸਥਾਨਕ ਵਾਸੀਆਂ ਵਿੱਚ ਕਾਫ਼ੀ ਖੁਸ਼ੀ ਹੈ।
ਇਸ ਸ਼ਹਿਰ ਦੀ ਜੇਕਰ ਗੱਲ ਕਰੀਏ ਤਾਂ ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਝੀ ਕਰਨਾ ਤਾਂ ਮੁਸ਼ਕਲ ਹੈ ਕਿਉਂਕਿ ਹਰ ਵਰਗ ਦੇ ਹਰਮਨ ਪਿਆਰੇ ਸ਼ਹਿਰ ਉੱਪਰ ਤਾ ਪੂਰੀ ਕਿਤਾਬ ਲਿਖੀ ਜਾ ਸਕਦੀ ਹੈ ਜਿਸ ਕਰਕੇ ਅੱਜ ਅਸੀ ਸੰਖੇਪ ਵਿੱਚ ਇਸ ਬਾਰੇ ਜਾਣਨ ਦੀ ਕੋਸ਼ਿਸ਼ ਕਰਾਗੇ। ਇੱਥੋ ਦੇ ਜਾਣਕਾਰ, ਸ਼ੋਸ਼ਲ ਮੀਡੀਆਂ ਅਤੇ ਹੋਰ ਵਸੀਲੀਆਂ ਤੋਂ ਇਸ ਸ਼ਹਿਰ ਬਾਰੇ ਜੋ ਜਾਣਕਾਰੀ ਇੱਕਠੀ ਕੀਤੀ ਗਈ ਆਉ ਉਸ ਵੱਲ ਇੱਕ ਨਜ਼ਰ ਮਾਰੀਏ।
ਰਿਆਸਤੀ ਸ਼ਹਿਰ ਬਾਰੇ-
ਮਿਲੀ ਜਾਣਕਾਰੀ ਅਨੁਸਾਰ ਇਹ ਸ਼ਹਿਰ ਬਰਤਾਨਵੀ ਭਾਰਤ ਵਿੱਚ ਇੱਕ ਰਜਵਾੜਾਸ਼ਾਹੀ ਸ਼ਹਿਰ ਸੀ। , ਬਾਇਆਜ਼ੀਦ ਖਾਨ ਦੁਆਰਾ 1657 ਵਿੱਚ ਇਸ ਦੀ ਸਥਾਪਨਾ ਕੀਤੀ ਗਈ। ਉਸ ਦੁਆਰਾ ਉਸਾਰੇ ਮਲੇਰਕੋਟਲਾ ਨਾਮਕ ਕਿਲ੍ਹੇ ਕਾਰਨਾ ਇਸ ਦਾ ਨਾਂ ਰਿਆਸਤ ਏ ਮਲੇਰਕੋਟਲਾ ਪਿਆ। ਇੱਥੋ ਦੇ ਮੁੱਖ ਸ਼ਾਸ਼ਕ ਜਿਹਨਾ ਨੂੰ ਨਵਾਬ ਕਿਹਾ ਜਾਦਾ ਸੀ ਜਿਸ ਕਾਰਨ ਇਸ ਨੂੰ ਹੁਣ ਨਵਾਬਾ ਦਾ ਸ਼ਹਿਰ ਵਜੋਂ ਜਾਣਿਆਂ ਜਾਦੈ ਹੈ ਦੇ ਮੁੱਖ ਨਵਾਬ (ਸ਼ਾਸਕ) ਸ਼ੇਰ ਮੁਹੰਮਦ ਖਾਨ ਬਹਾਦਰ, ਗੁਲਾਮ ਹੁਸੈਨ ਖਾਨ, ਭੀਕਣ ਖਾਨ ਹੋਏ ਹਨ।
ਸਿੱਖ ਇਤਿਹਾਸ ਨਾਲ ਸੰਬਧਿਤ ਕਿੱਸਾ-
ਇੱਥੋ ਦੇ ਨਵਾਬ ਸ਼ੇਰ ਮਹੁੰਮਦ ਖਾਨ (1672-1712) ਜ਼ਿਨ੍ਹਾਂ ਨੇ ਸਰਹਿੰਦ ਦੇ ਸੂਬੇਦਾਰ ਵਜ਼ੀਰ ਖ਼ਾਨ ਦੀ ਕਚਹਿਰੀ ਵਿੱਚ ਸਿੱਖਾ ਦੇ ਦਸਵੇਂ ਗੁਰੂ ਦਸ਼ਮੇਸ਼ ਪਿਤਾ ਸਰਬਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸ਼ਾਹਿਬਜ਼ਾਦਿਆਂ ਦੇ ਹੱਕ ਵਿੱਚ ਹਾਅ-ਦਾ-ਨਾਅਰਾ ਮਾਰਿਆਂ ਸੀ। ਜਿਸ ਕਰਕੇ ਮਲੇਰਕੋਟਲਾ ਸ਼ਹਿਰ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਆਸ਼ੀਰਵਾਦ ਵੀ ਪ੍ਰਾਪਤ ਹੈ ਅਤੇ ਸ਼ਹਿਰ ਨੂੰ ਦੇਸ਼ ਵਿੱਚ ਹੋਣ ਵਾਲੀ ਕਿਸੇ ਅਨਹੇਣੀ ਘਟਨਾ ਕਰਕੇ ਹਾਨੀ ਨਹੀ ਹੋਈ ਤੇ ਇਹ ਸ਼ਹਿਰ ਚਾਹੇ ਦੇਸ਼ ਦੇ ਵੰਡ ਸਮੇਂ ਹੋਣ ਵਾਲਾ ਦੇਸ਼ ਦਾ ਨੁਕਸਾਨ ਹੋਵੇ ਜਾ ਕੁਝ ਹੋਰ ਸਦਾ ਖੁਸ਼ਹਾਲ ਵਸਦਾ ਰਿਹਾ ਹੈ। ਇਸ ਸਦਕਾ ਵੀ ਇੱਥੋ ਦੇ ਸਿੱਖ-ਮੁਸਲਿਮ ਅਤੇ ਹੋਰ ਭਾਈਚਾਰੇ ਵਿੱਚ ਆਪਸੀ ਏਕਤਾ ਅਤੇ ਮਿਲਵਰਤਨ ਦੇਖਣ ਨੂੰ ਮਿਲਦੀ ਹੈ।
ਹੋਰ ਇਤਿਹਾਸਿਕ ਸਥਾਨ ਅਤੇ ਰਿਆਸਤੀ ਕਿਲ੍ਹੇਂ-
ਇੱਥੇ ਨਵਾਬ ਸਾਹਿਬ ਦਾ ਪੁਰਾਣਾ ਕਿਲ੍ਹਾਂ ਅਤੇ ਸ਼ਾਹੀ ਮਸਜਿਦ ਜੋ ਕਿ ਕਿਸੇ ਸਮੇਂ ਆਪਣੀ ਦਿੱਖ ਕਾਰਨ ਪ੍ਰਸਿੱਧ ਹੋਇਆਂ ਕਰਦੀਆਂ ਸਨ ਇੱਥੇ ਮੌਜੂਦ ਹਨ। ਇਸ ਨੂੰ ਵਿਰਾਸਤੀ ਕਿਲ੍ਹੇ ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ। ਪੁਰਾਤਨ ਵਿਭਗ ਅਤੇ ਸਰਕਾਰ ਦੀ ਅਨਗਹਿਲੀ ਕਾਰਨ ਹੁਣ ਇਹਨਾ ਦੀ ਦਿੱਖ ਪਹਿਲਾ ਵਰਗੀ ਨਹੀ ਰਹੀ।
ਬਾਪੂ (ਬਾਬਾ) ਹੈਦਰ ਸ਼ੇਖ ਜੀ –
ਇੱਥੋਂ ਦੇ ਪ੍ਰਮੁੱਖ ਸਥਾਨ ਵਿੱਚ ਆਪਣੀ ਧਾਰਮਿਕ ਮਾਨਤਾ ਵਜੋਂ ਵਿਸ਼ਵ ਪ੍ਰਸਿੱਧ ਸਥਾਨ ਬਾਪੂ ਹੈਦਰ ਸ਼ੇਖ ਜੀ ਮਲੇਰਕੋਟਲਾ ਵਿੱਚ ਹੀ ਮੌਜੂਦ ਹੈ। ਰਾਤੋਂ-ਰਾਤ ਬਣੀ ਪੱਥਰਾ ਦੀ ਕੰਧ ਇੱਥੇ ਹੀ ਮੌਜੂਦ ਹੈ ਜੋ ਕਿ ਕਾਫ਼ੀ ਮਸ਼ਹੂਹ ਹੈ। ਇਹ ਹਿੰਦੂ, ਮੁਸਲਮਾਨਾਂ, ਸਿੱਖਾ ਅਤੇ ਸਭਨਾਂ ਦਾ ਸਾਝਾ ਪੀਰ ਮੰਨਿਆਂ ਜਾਦਾਂ ਹੈ। ਵੀਰਵਾਰ ਵਾਲੇ ਦਿਨ ਇਸ ਦੀ ਕਾਫ਼ੀ ਮਾਨਤਾ ਹੈ ਜਿਸ ਦਿਨ ਰੋਟ ਅਤੇ ਹੋਰ ਚੜ੍ਹਾਵਾ ਅਤੇ ਲੋਕ ਚੋਕੀ ਦੇਣ ਆਉਦੇ ਹਨ ਅਤੇ ਆਪਣੀ ਮੰਨਤਾ ਮਗਦੇ ਹਨ। ਹੈਦਰ ਪੀਰ ਦੀ ਦਰਗਾਹ ਤੇ ਇਕਾਂਦਸ਼ੀ ਉੱਪਰ ਮੋਲਾ ਬੱਝਦਾ ਹੈ ਅਤੇ ਨਿਮਾਣੀ ਇਕਾਦਸ਼ੀ ਉੱਪਰ ਇਲਾਕੇ ਦੇ ਲੋਕਾਂ ਦੁਆਰਾ ਚਾਰ ਦਿਨਾ ਦਾ ਮੇਲਾ ਲਗਦਾ ਹੈ ਜਿਸ ਵਿੱਚ ਸ਼ਰਧਾਰੂ ਦੂਰ ਦੂਰਾਡੇ ਤੋ ਆਉਦੇ ਹਨ।
ਈਂਦਗਾਹ-
ਏਸ਼ੀਆਂ ਦੀ ਸਭ ਤੋਂ ਸੋਹਣੀ ਅਤੇ ਵੱਡੀ ਈਦਗਾਹ ਵੀ ਮਲੇਰਕੋਟਲਾ ਵਿੱਚ ਮੌਜੂਦ ਹੈ ਜੋ ਕਿ ਇਸ ਸ਼ਹਿਰ ਦੀ ਦਿੱਖ ਨੂੰ ਚਾਰ ਚੰਨ ਲਾਉਦੀ ਹੈ। ਇਹ ਬਹੁਤ ਹੀ ਸਕੂਨ ਦੇਣ ਵਾਲਾ ਸ਼ਾਂਤੀ ਭਰਿਆਂ ਸਥਾਨ ਹੈ। ਇੱਥੋ ਦੇ ਈਂਦ ਪ੍ਰੋਗਰਾਮ ਪੂਰੇ ਏਸ਼ੀਆਂ ਵਿੱਚ ਪ੍ਰਸਿੱਧ ਹਨ। ਇੱਥੇ ਹਰ ਧਰਮ ਨਾਲ ਸਬੰਧ ਰੱਖਣ ਵਾਲਾ ਆ ਸਕਦਾ ਹੈ ਜਿਸ ਸਦਕਾ ਇਹ ਆਪਸੀ ਭਾਈਚਾਰਕ ਸਾਝ ਨੂੰ ਦਰਸਾਉਦਾਂ ਹੈ।
ਨਾਮਧਾਰੀ ਸ਼ਹੀਦੀ ਸਮਾਰਗ –
ਇਸ ਨੂੰ ਸਾਕਾ ਮਲੇਕੋਟਲਾ ਵੀ ਕਿਹਾ ਜਾਦਾ ਹੈ। ਬ੍ਰਿਟਿਸ਼ ਸਰਕਾਰ ਨੇ ਕੂਕੇ ਅੰਦਲੋਨ ਨੂੰ ਦਬਾਉਣ ਲਈ 17 ਜਨਵਰੀ. 1872 ਵਿੱਚ ਬਿਨ੍ਹਾੰ ਮੁਕਦਮਾ ਚਲਾਏ ਤੋਪਾ ਨਾਲ ਹਮਲੇ ਕੀਤੇ ਜਿਸ ਵਿੱਚ ਕਰੀਬ 66 ਕੂਕੇ ਸਿੱਖ ਸ਼ਹੀਦ ਹੋਏ। ਉਨ੍ਹਾਂ ਦੀ ਯਾਦ ਵਿੱਚ ਇੱਕ ਵਿਸ਼ਾਲ ਆਕਾਰ ਦਾ ਖੰਡਾ ਵੀ ਇਸ ਸਥਾਨ ਉੱਪਰ ਸ਼ੁਸ਼ੋਬਿਭ ਹੈ ਜਿ ਕਿ ਉਹਨਾਂ ਦੀਆਂ ਕੁਰਬਾਣੀਆਂ ਨੂੰ ਦਰਸਾਉਦਾਂ ਹੈ ਜਿਸ ਵਿੱਚ ਵੱਡੇ-ਛੋਟੇ 66 ਹੋਲ ਵੀ ਹਨ। ਇਹ ਸਥਾਨ ਦੇਖਣ ਲਈ ਦੂਰ-ਦੂਰਾਡੇ ਦੇ ਲੋਕ ਆਉਦੇ ਹਨ।
ਪੁਰਾਤਨ ਹੰਨੂਮਾਨ ਜੀ ਮੰਦਿਰ-
ਸਭ ਧਰਮਾਂ ਦੀ ਆਪਸੀ ਭਾਈਚਾਰਕ ਵਾਲੀ ਧਰਤੀ ਉੱਪਰ ਪ੍ਰਸਿੱਧ ਅਤੇ ਪੂਰਾਤਨ ਹਨੂਮਾਨ ਮੰਦਿਰ ਸਥਿਤ ਹੈ ਜਿਸ ਅੰਦਰ ਲਗਿਆ ਹਨੂਮਾਨ ਜੀ ਦੀ ਵਿਸ਼ਾਲ ਸਰੂਪ ਜੋ ਕਿ ਜਾਖੂ ਮੰਦਿਰ ਵਿੱਚ ਮੌਜੂਦ ਹੰਨੂਮਾਨ ਜੀ ਦੇ ਵਿਸ਼ਾਲ ਆਕਾਰ ਦੇ ਦਰਸ਼ਣ ਕਰਾਉਦਾਂ ਪ੍ਰਤੀਤ ਹੁੰਦਾ ਹੈ। ਜਿਸ ਕਰਕੇ ਇਸ ਦੀ ਪ੍ਰਸਿੱਧੀ ਵੀ ਦੂਰ-ਦੂਰਾਡੇ ਹੈ।
ਸੈਮਸੰਗ ਕਾਲੋਨੀ ਦੇ ਨਜ਼ਦੀਕ ਮੰਦਿਰ ਅਤੇ ਮਸਜਿਦ ਦੀ ਸਾਝੀ ਕੰਧ ਆਪਸੀ ਭਾਈਚਾਰਕ ਨੂੰ ਦਰਸਾਉਦੀ ਹੈ ਅਤੇ ਸਭ ਤੋਂ ਖੁਸ਼ੀ ਵਾਲੀ ਗੱਲ ਇਹ ਹੈ ਮੰਦਿਰ ਵਿੱਚ ਭਗਤ ਜੋ ਪ੍ਰਸਾਦ ਚੜਾਉਦੇ ਹਨ ਉਹ ਬਾਹਰ ਮੁਸਲਿਮ ਭਾਈਚਾਰਕ ਦੀਆਂ ਦੁਕਾਨਾਂ ਤੋ ਹੀ ਖਰੀਦੇ ਹਨ, ਜੋ ਕਿ ਇਸ ਸ਼ਹਿਰ ਦੀ ਖੂਬਸੂਰਤੀ ਅਤੇ ਆਪਸੀ ਸਾਂਝ ਨੂੰ ਹੋਰ ਗੂੰੜਾ ਕਰਦੀ ਹੈ। ਇਹ ਜਾਣਕਾਰੀ ਇੱਥੋ ਦੇ ਵਸਨੀਕ ਪ੍ਰੋਫੈਸਰ ਮਨਜੀਤ ਤਿਆਗੀ ਜੋ ਕਿ ਸਟੇਟ ਐਵਾਰਡੀ ਹਨ ਦੁਆਰਾ ਇੱਕਤਰ ਕੀਤੀ ਗਈ ਹੈ।
ਲੋਹਾ-ਬਾਜਾਰ-
ਇੱਥੋ ਦੇ ਲੋਹਾ ਬਾਜ਼ਾਰ ਦੀ ਗੱਲ ਕਰੀਏ ਤਾ ਇਸ ਦੇ ਚਰਚੇ ਭਾਰਤ ਤੋ ਇਲਾਵਾਂ ਵਿਦੇਸ਼ਾ ਵਿੱਚ ਵੀ ਦੇਖਣ ਨੂੰ ਮਿਲ ਜਾਣਗੇ। ਲੋਕਾਂ ਵਿੱਚ ਆਮ ਗੱਲ ਪ੍ਰੱਚਲਿਤ ਹੈ ਕਿ ਜੇਕਰ ਮਲੇਰਕੋਟਲਾ ਆਏ ਅਤੇ ਇੱਥੋ ਕੁਝ ਖਰੀਦਿਆਂ ਵੀ ਨਾ ਤਾ ਫ਼ਿਰ ਇੱਥੇ ਆਉਣਾ ਵਿਅਰਥ ਹੈ ਕਿਉਕਿਂ ਲੋਹੇ ਨਾਲ ਸੰਬੰਧਿਤ ਘਰਾਂ ਵਿੱਚ ਖਾਸ ਕਰਕੇ ਸੁਆਣੀਆਂ ਲਈ ਰਸੋਈ ਵਿੱਚ ਵਰਤਿਆਂ ਜਾਣ ਵਾਲਾ ਸਾਮਾਨ ਕੜਾਹੇ, ਕੜਾਹੀਆਂ, ਤੱਵੇ-ਤਵੀਆਂ ਲਗਭਗ ਰਸੋਈ ਨਾਲ ਸੰਬੰਧ ਸਾਮਾਨ ਸਭ ਤੋ ਘੱਟ ਰੇਟਾ ਤੇ ਮਿਲ ਜਾਦਾ ਹੈ।
ਖੇਤੀ ਨਾਲ ਸੰਬੰਧ ਖੁਰਪੇ, ਕਹੀਆਂ, ਦਾਤੀਆਂ ਵੀ ਲੋਹਾਂ ਬਾਜ਼ਾਰ ਨੂੰ ਵਿਸ਼ਵ ਪੱਥਰੀ ਪਹਿਚਾਨ ਦਵਾਉਦੀਆਂ ਹਨ,ਜਿਸ ਕਰਕੇ ਦੂਰ-ਦੂਰਾਡੇ ਦੇ ਲੋਕ ਇੱਥੋ ਖਰੀਦੇ-ਫ਼ਿਰੋਕਤ ਕਰਦੇ ਹਨ। ਇਸ ਬਾਜ਼ਾਰ ਦੀ ਪ੍ਰਸਿੱਧੀ ਦਾ ਕਾਰਨ ਬਜ਼ੁਰਗਾ ਦੁਆਰਾ ਕੀਤੀ ਮਿਹਨਤ, ਵਧੀਆਂ ਕੁਆਲਿਟੀ ਅਤੇ ਵਾਜਬ ਰੇਟ ਹਨ।
ਸਿੱਖਿਆਂ –
ਇਸ ਮਾਮਲੇ ਵਿੱਚ ਭਾਵੇ ਇਹ ਬਹੁਤ ਡਿਵੈਲਮੈਂਟ ਨਹੀ ਮੰਨਿਆਂ ਜਾਂਦਾ ਪਰ ਇੱਥੋ ਦਾ ਨਵਾਬ ਸ਼ੇਰ ਮਹੁੰਮਦ ਖਾਨ ਇੰਸਟੀਚਿਊਟ ਆਫ਼ ਐਡਵਾਸ ਸਟੱਡੀਜ਼ ਤੋਂ ਇਲਾਵਾ ਗੋਰਮਿੰਟ ਕਾਲਜ ਮਲੇਰਕੋਟਲਾ ਕਾਫ਼ੀ ਵਧੀਆ ਤੇ ਪ੍ਰਸਿੱਧ ਸਿੱਖਅਕ ਅਦਾਰਾ ਹੈ ਜਿੱਥੇ ਦੂਰ-ਦੂਰਾਡੇ ਤੋ ਇਲਾਵਾਂ ਨੇੜੇ ਦੇ ਪਿੰਡਾ ਦੇ ਵਿਦਿਆਰਥੀਆਂ ਸਿੱਖਿਆਂ ਪ੍ਰਾਪਤ ਕਰਦੇ ਹਨ ਅਤੇ ਇੱਥੋ ਪੜੇ ਵਿਦਿਆਰਥੀ ਉੱਚ ਅਹੁੰਦਿਆਂ ਤੇ ਵਿਰਾਜਮਾਨ ਹੋ ਕਿ ਇਸ ਦਾ ਨਾਮਨਾ ਉੱਚਾ ਕਰਦੇ ਹਨਾ।
ਇਹਨਾਂ ਸਿੱਖਿਆ ਸੰਸਥਾਵਾਂ ਤੋਂ ਇਲਾਵਾਂ ਇਸਲਾਮਿਕ ਸਕੂਲ ਅਤੇ ਇਲਾਕੇ ਦੀ ਇਕਲੋਤੀ ਊਰਦੂ ਭਾਸ਼ਾ ਇਕਾਦਮੀ ਇੱਥੇ ਹੀ ਮੌਜੂਦ ਹੈ। ਜਿਸ ਕਰਕੇ ਮੁੱਖ ਭਾਸ਼ਾਵਾਂ ਦੇ ਨਾਲ-ਨਾਲ ਇਸ ਇਲਾਕੇ ਵਿੱਚ ਉਰਦੂ ਭਾਸ਼ਾ ਦੀ ਕਾਫ਼ੀ ਮਕਬੂਲ ਹੈ, ਜਿਸ ਕਰਕੇ ਇਹ ਇਸ ਨੂੰ ਸਿਖਿਆਂ ਦੇ ਖੇਤਰ ਵਿੱਚ ਹੋਰਨਾਂ ਤੋਂ ਵਖਰਾ ਕਰਦੀ ਹੈ।
ਉਪਰੋਕਤ ਸਾਰੀਆਂ ਪ੍ਰਸਿੱਧ ਸਥਾਨਾਂ ਤੋਂ ਇਲਾਵਾਂ ਠੰਡੀ ਸੜਕ, ਸਰਹੱਦੀ ਗੇਟ, ਬੇੜੀਆਂ ਵਾਲਾ ਗੇਟ, ਪੁਰਾਣਾ ਸਿਨੇਮਾ, ਪੁਰਾਣੇ ਤਿੰਨ ਪਹੀਆ ਰਿਕਸ਼ੇ, ਵਿਸ਼ਾਲ ਖੇਤਰ ਵਿੱਚ ਫ਼ੈਲੇ ਕਬਰਿਸੰਤਾਨ, ਮਕਬਰੇ, ਹੱਥੀ ਬਣਨੀਆਂ ਵਸਤਾਂ, ਕੱਪੜੇ ਮਾਰਕੀਟ, ਦੇਖਣਯੋਗ ਫ਼ੈਸਨ,ਬਾਲੀਵੁੱਡ਼ ਅਤੇ ਪਾਲੀਵੁੱਡ ਫ਼ਿਲਮਾ ਦੀਆਂ ਸ਼ੂਟਿੰਗਾ, ਬੁਰਕੇ ਵਾਲਾ ਪਹਿਰਾਵਾਂ, ਸ਼ਾਹੀ ਕਵਾਬ, ਚਿੰਕਨ ਅਤੇ ਹੋਰ ਖਾਣ ਪੀਣ ਵਾਲੀਆਂ ਵਸਤਾਂ ਕਾਫ਼ੀ ਮਸ਼ਹੂਰ ਤਾਂ ਹਨ ਹੀ ਉਸ ਤੋਂ ਕਿਤੇ ਵੱਧ ਮਿਲਵਰਤਨ ਸੁਭਾ ਮਸ਼ਹੂਰ ਹੈ।
ਮੌਜੂਦਾ ਸਥਿਤੀ- ਈਂਦ ਮੌਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ 23 ਵੇਂ ਜ਼ਿਲ੍ਹੇਂ ਦਾ ਦਰਜਾ ਦਿੱਤਾ ਜਿਸ ਦੇ ਪਹਿਲੇ ਡਿਪਟੀ ਕਮਿਸ਼ਨਰ ਤਜ਼ਰਬੇਕਾਰ ਸ੍ਰੀ ਮਤੀ ਅੰਮ੍ਰਿਤ ਕੌਰ ਜੋ ਕਿ ਫ਼ਤਹਿਗੜ੍ਹ ਦੇ ਡਿਪਟੀ ਕਮਿਸ਼ਨਰ ਰਹਿ ਚੁੱਕੇ ਹਨ ਸੰਭਾਲਨਗੇ ਅਤੇ ਐੱਸ.ਐੱਸ.ਪੀ. ਵੱਜੋ ਇਸ ਜ਼ਿਲ੍ਹੇ ਦੇ ਪਹਿਲੇ ਐੱਸ.ਐੱਸ.ਪੀ. ਦਾ ਸਿਹਰਾ ਮਿਹਨਤੀ, ਕਾਬਲੀਅਤ ਅਤੇ ਇਮਾਨਦਾਰੀ ਵੱਜੋਂ ਜਾਣੇ ਜਾਦੇ ਖ਼ੁਸ਼ਆਮਦੀਨ ਅਫ਼ਸਰ ਕਨਵਰਦੀਪ ਕੌਰ( ਆਈ.ਪੀ.ਐੱਸ) ਦੇ ਸਿਰ ਵਝਦਾ ਹੈ। ਜੋ ਕਿ ਪੂਰੇ ਜ਼ਿਲ੍ਹੇ ਤੋਂ ਇਲਾਵਾਂ ਔਰਤਾਂ ਵਿੱਚ ਅਗਾਹ ਵਧੂ ਸੋਚ ਪੈਦਾ ਕਰੇਗਾ ਅਤੇ ਇਸ ਇਲਾਕਾ ਵਿੱਚ ਪੜ੍ਹਾਈ ਵਜੋਂ ਪਿਛੜੀਆਂ ਔਰਤਾ ਲਈ ਮਾਰਗ ਦਰਸ਼ਕ ਹੋਣ ਦੇ ਨਾਲ-ਨਾਲ ਇਸ ਦੀਆਂ ਖਡਰ ਬਣ ਰਹੀਆਂ ਇਤਿਹਾਸਕ ਇਮਾਰਤਾਂ ਨੂੰ ਬਚਾਉਣ ਵਿੱਚ ਅਹੰਮ ਰੋਲ ਅਦਾ ਕਰਨਗੇ ਦੀ ਉਮੀਦ ਕਰਦੇ ਹਾਂ ਅਤੇ ਫ਼ਿਰ ਤੋਂ ਇਸ ਨਵਾਬ ਧਰਤੀ ਨੂੰ ਜ਼ਿਲ੍ਹੇ ਬਣਨ ਤੇ ਵਧਾਈ ਦਿੰਦੇ ਹਾਂ।
ਲੇਖਕ ਨਾਲ ਇਸ 092175-21029 ਉਪਰ ਸੰਪਰਕ ਕੀਤਾ ਜਾ ਸਕਦਾ ਹੈ।
Post navigation
ਪੰਜਾਬ ਪੁਲਿਸ ਨੇ ਪੰਜਾਬ ਦੇ ਤਿੰਨ ਜ਼ਿਲਿਆਂ ਦੇ ਐਸਐਸਪੀ ਬਦਲੇ, ਦੇਖੋ ਲਿਸਟ
ਗਿਰਗਿਟ ਵਾਂਗ ਰੰਗ ਵਟਾਉਂਦੇ ਦਲ ਬਦਲੂਆਂ ਦੀ ਸੋਚ ਖੰਘਾਲਦਿਆਂ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us