ਭਾਖੜਾ ‘ਚ ਨਕਲੀ ਰੇਮਡੇਸਿਵਰ ਮਿਲਣ ਦੇ ਚੱਕਰ ‘ਚ 6 ਵਿਅਕਤੀ ਦੋ ਕਰੋੜ ਦੀ ਨਗਦੀ ਸਮੇਤ ਚੜ੍ਹੇ ਪੁਲਿਸ ਹੱਥ

ਭਾਖੜਾ ‘ਚੋਂ ਨਕਲੀ ਰੇਮਡੇਸਿਵਰ ਮਿਲਣ ਦੇ ਚੱਕਰ ‘ਚ 6 ਵਿਅਕਤੀ ਦੋ ਕਰੋੜ ਦੀ ਨਗਦੀ ਸਮੇਤ ਚੜ੍ਹੇ ਪੁਲਿਸ ਹੱਥ

ਰੋਪੜ (ਵੀਓਪੀ ਬਿਊਰੋ) – ਕੋਰੋਨਾ ਕਾਲ ਦੌਰਾਨ ਕਈ ਲੁੱਟ-ਖਸੁੱਟ ਅਤੇ ਬਲੈਕਮੇਲਿੰਗ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਤਰ੍ਹਾਂ ਦਾ ਹੀ ਇਕ ਮਾਮਲਾ ਰੋਪੜ ਤੋਂ ਸਾਹਮਣੇ ਆਇਆ ਹੈ।ਜਿੱਥੇ ਭਾਖੜਾ ਵਿੱਚੋਂ ਨਕਲੀ ਰੇਮਡੇਸਿਵਰ ਦੇ ਇੰਜੈਕਸ਼ਨ ਮਿਲਣ ਦੇ ਮਾਮਲੇ ਵਿਚ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਕ ਮਹੀਨੇ ਦੀ ਜਾਂਚ ਮਗਰੋਂ ਪੁਲਿਸ ਨੇ ਮੁਹੰਮਦ ਸ਼ਾਵਰ ਨਾਂਅ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।

ਐਂਟੀਬਾਓਟਿਕ ਵਾਈਲਸ ਨੂੰ ਪਿਰੀਕਿਉਰ ਕਰਕੇ ਲੇਬਲ ਹਟਾ ਕੇ ਫੇਕ ਰੇਮਡੇਸਿਵਰ ਦੇ ਲੇਬਲ ਲਾ ਨਕਲੀ ਰੇਮਡੇਸਿਵਰ ਦੇ ਇੰਜੇਕਸ਼ਨ ਤਿਆਰ ਕੀਤੇ ਸੀ। ਇਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਵਿਚ ਰੇਮਡੇਸਿਵਰ ਦੇ ਇੰਜੈਕਸ਼ਨ ਵੇਚੇ ਸਨ। ਇਸ ਮਾਮਲੇ ਵਿਚ 6 ਮੁਲਜ਼ਮ ਫੜੇ ਗਏ ਹਨ। ਫੜੇ ਗਏ ਮੁਲਜ਼ਮਾਂ ਦੀ ਪਹਿਚਾਨ ਮੁਹੰਮਦ ਸ਼ਾਵਰ , ਸ਼ਾਹ ਨਾਜਰ , ਸ਼ਾਹ ਆਲਮ , ਅਰਸ਼ਦ ਖਾਨ , ਮੁਹਮੰਦ ਅਰਸ਼ਦ ਅਤੇ ਪਰਦੀਪ ਵਜੋਂ ਹੋਈ ਹੈ।

ਪੁਲਿਸ ਨੇ ਇਨ੍ਹਾਂ ਤੋਂ 2 ਕਰੋੜ ਦੀ ਨਗਦੀ, 2 ਲੈਪਟਾਪ ਅਤੇ 4 ਗੱਡੀਆਂ ਬਰਾਮਦ ਕੀਤੀਆਂ ਹਨ। ਜੋ ਇਨ੍ਹਾਂ ਨੇ ਨਕਲੀ ਰੇਮਡੇਸਿਵਰ ਦੀ ਟਰਾਂਸਪੋਰਟ ਲਈ ਵਰਤੀਆਂ ਸਨ। ਅਪ੍ਰੈਲ ਦੇ ਮਹੀਨੇ ਵਿਚ ਹਰਿਆਣਾ ਪੁਲਿਸ ਅਤੇ ਦਿੱਲੀ ਪੁਲਿਸ ਨੇ ਇਸ ਮਾਮਲੇ ਵਿਚ ਕਾਫੀ ਕੰਮ ਕੀਤਾ ਸੀ ਜਿਸ ਤੋਂ ਬਾਅਦ ਇਹ ਪੈਨਿਕ ਹੋ ਗਏ ਅਤੇ ਇਨ੍ਹਾਂ ਨੇ ਡਰ ਦੇ ਮਾਰੇ 5 ਮਈ ਨੂੰ ਭਾਖੜਾ ‘ਚ ਡਿਸਪੋਜ ਔਫ ਕਰ ਦਿੱਤੇ।

error: Content is protected !!