Skip to content
Friday, December 27, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2021
June
19
ਬੇਅਦਬੀ ਕਾਂਡ ਨਾਲੋਂ ਕਾਂਗਰਸੀ ਵਿਧਾਇਕਾਂ ਨੂੰ ਆਪਣੇ ਕਾਕਿਆਂ ਦੇ ਭਵਿੱਖ ਦੀ ਵੱਧ ਚਿੰਤਾ : ਭੋਮਾ
Politics
Punjab
ਬੇਅਦਬੀ ਕਾਂਡ ਨਾਲੋਂ ਕਾਂਗਰਸੀ ਵਿਧਾਇਕਾਂ ਨੂੰ ਆਪਣੇ ਕਾਕਿਆਂ ਦੇ ਭਵਿੱਖ ਦੀ ਵੱਧ ਚਿੰਤਾ : ਭੋਮਾ
June 19, 2021
Voice of Punjab
ਬੇਅਦਬੀ ਕਾਂਡ ਨਾਲੋਂ ਕਾਂਗਰਸੀ ਵਿਧਾਇਕਾਂ ਨੂੰ ਆਪਣੇ ਕਾਕਿਆਂ ਦੇ ਭਵਿੱਖ ਦੀ ਵੱਧ ਚਿੰਤਾ : ਭੋਮਾ
ਵੀਓਪੀ ਬਿਊਰੋ – ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਮੀਤ ਪ੍ਰਧਾਨ ਮਨਜੀਤ ਸਿੰਘ ਭੋਮਾ ਨੇ ਕਾਂਗਰਸ ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਪੰਜਾਬ ਦੇ ਸਾਰੇ ਕਾਂਗਰਸੀ ਧੜੇ ਬਰਗਾੜੀ ਬੇਅਦਬੀ ਕਾਂਡ , ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਨੂੰ ਪਿੱਠ ਦੇ ਕੇ ਸੋਨੀਆਂ ਗਾਂਧੀ ਦੇ ਦਰਬਾਰ ਵਿਚ ਆਪੋ ਆਪਣੀ ਕੁਰਸੀ ਬਚਾਉਣ ਤੇ ਕੁਰਸੀ ਹਥਿਆਉਣ ਦੀ ਲੜਾਈ ਲੜ ਰਹੇ ਹਨ। ਮੌਕਾ ਤਾੜੂ ਵਿਧਾਇਕ ਆਪੋ-ਆਪਣੇ ਕਾਕਿਆਂ ਨੂੰ ਬੇਰੁਜ਼ਗਾਰਾਂ ਦੀਆਂ ਲਾਸ਼ਾਂ ਉਪਰੋਂ ਲੰਘਕੇ ਮੁੱਖ ਮੰਤਰੀ ਨੂੰ ਬਲੈਕਮੇਲ ਕਰਕੇ ਵੱਡੀਆਂ ਨੌਕਰੀਆਂ ਪ੍ਰਾਪਤ ਕਰ ਰਹੇ ਹਨ । ਹੱਥ ਵਿੱਚ ਗੁਟਕਾ ਸਾਹਿਬ ਫੜ੍ਹਕੇ ਬੇਅਦਬੀ ਦੇ ਦੋਸ਼ੀਆਂ ਤੇ ਚਿੱਟੇ ਦੇ ਵਪਾਰੀਆਂ ਨੂੰ ਚਾਰ ਹਫਤਿਆਂ ਵਿੱਚ ਫੜ੍ਹਕੇ ਜੇਲਾਂ ਵਿੱਚ ਡੱਕਣ ਦਾ ਐਲਾਨ ਕਰਨ ਵਾਲੇ , ਘਰ ਘਰ ਨੌਕਰੀ ਦੇਣ ਦਾ ਵਾਅਦਾ ਕਰਨ ਵਾਲੇ ਬੇਅਦਬੀ ਤੇ ਚਿੱਟੇ ਦੇ ਦੋਸ਼ੀਆਂ ਨੂੰ ਸਿ਼ਸਵਾਂ ਫ਼ਾਰਮ ਹਾਊਸ ਵਿੱਚ ਪਨਾਹ ਦੇਈ ਬੈਠੇ ਹਨ ਤੇ ਲੱਖਾਂ ਬੇਰੁਜ਼ਗਾਰਾਂ ਦਾ ਹੱਕ ਮਾਰ ਵਿਧਾਇਕਾਂ ਨੇ ਆਪਣੇ ਵਿਗੜੇ ਤਿਗੜੇ ਕਾਕਿਆਂ ਨੂੰ ਉੱਚ ਨੌਕਰੀਆਂ ਦੇਣ ਦਾ ਰਾਹ ਫੜ ਲਿਆ ਹੈ । ਨੌਕਰੀਆਂ ਮੰਗ ਰਹੇ ਬੇਰੁਜ਼ਗਾਰਾਂ ਤੇ ਡਾਂਗਾਂ ਦਾ ਮੀਂਹ ਵਰਸਾਇਆ ਜਾ ਰਿਹਾ ਹੈ ।
ਕਾਂਗਰਸੀ ਵਿਧਾਇਕਾਂ ਵਿੱਚ ਸੱਤਾ ਤੇ ਉੱਚ ਨੌਕਰੀਆਂ ਦੀ ਖੋਹਮਾਈ ਪਈ ਹੋਈ ਹੈ । ਜਿਹੜਾ ਮੁੱਖ ਮੰਤਰੀ ਵਿਧਾਇਕਾਂ ਦੀ ਸ਼ਕਲ ਤੱਕ ਵੇਖਣਾ ਪਸੰਦ ਨਹੀਂ ਕਰਦਾ ਸੀ । ਉਸਦੇ ਫ਼ਾਰਮ ਹਾਊਸ ਤੇ ਵਿਧਾਇਕਾਂ ਲਈ ਨੋ ਐਂਟਰੀ ਦੇ ਬੋਰਡ ਲੱਗੇ ਸਨ । ਉਹੋ ਹੁਣ ਮਰਦੀ ਨੇ ਅੱਕ ਚੱਬਿਆ ਹਾਰ ਕੇ ਵਿਧਾਇਕ ਜੇਠਾਂ ਨਾਲ ਲਾਈਆਂ ! ਕਦੇ ਵਿਧਾਇਕਾਂ ਨੂੰ ਬ੍ਰੇਕ ਫਾਸਟ , ਲੰਚ ਤੇ ਡਿਨਰ ਪਰੋਸੇ ਜਾ ਰਹੇ ਹਨ ਹੁਣ ਵਿਧਾਇਕਾਂ ਦੀਆਂ ਹਾੜ ਵਿੱਚ ਹੀ ਤੀਆਂ ਲੱਗੀਆਂ ਪਾਈਆਂ ਹਨ । ਦੂਜੇ ਪਾਸੇ ਸਾਰੇ ਕਾਂਗਰਸੀ ਵਿਧਾਇਕਾਂ ਨਾਲੋਂ ਵਿਧਾਇਕ ਸ .ਪ੍ਰਗਟ ਸਿੰਘ ਦਾ ਇਕੱਲੇ ਦਾ ਮੁੱਲ ਤੇ ਭਾਰ ਕਿਤੇ ਜ਼ਿਆਦਾ ਹੈ । ਉਹਨਾਂ ਪੰਜਾਬ ਸਰਕਾਰ ਤੇ ਵਰਦਿਆਂ ਕਿਹਾ ਤੁਹਾਡਾ ਹਾਲ ਬਾਦਲਕਿਆਂ ਵਰਗਾਂ ਹੀ ਹੋ ਗਿਆ ਹੈ ਹੁਣ ਤਾਂ ਕੈਪਟਨ ਅਮਰਿੰਦਰ ਸਿੰਘ ਤੇ ਬਾਦਲਕਿਆਂ ਨੂੰ ਆਪੋ-ਆਪਣੀਆਂ ਪਾਰਟੀਆਂ ਭੰਗ ਕਰਕੇ ਇਕੋ ਪਾਰਟੀ ਬਣਾ ਲੈਣੀ ਚਾਹੀਦੀ ਹੈ ਕਿਉਂਕਿ ਦੋਵਾਂ ਘਰਾਣਿਆਂ ਤੇ ਪਾਰਟੀਆਂ ਨੇ ਪੰਜਾਬ ਤੇ ਪੰਥ ਪੱਖੀ ਮੁੱਦਿਆਂ ਦਾ ਭੋਗ ਪਾ ਦਿੱਤਾ ਹੈ । ਉਹਨਾਂ ਕਿਹਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਪੰਜਾਬ ਤੇ ਸਿੱਖ ਕੌਮ ਦੇ ਮੁੱਦਿਆਂ ਤੇ ਪਹਿਰਾ ਦੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰੀ ਬਹੁਮਤ ਨਾਲ ਆਪਣੀ ਸਰਕਾਰ ਬਣਾਏਗਾ।
Post navigation
ਜਲੰਧਰ ‘ਚ ਐਤਵਾਰ ਦਾ ਲੌਕਡਾਊਨ ਹਟਾਇਆ, ਇੰਨੇ ਵਜੇ ਤੱਕ ਖੁੱਲ੍ਹਣਗੀਆਂ ਦੁਕਾਨਾਂ
ਵਿਧਾਇਕਾਂ ਦੇ ਮੁੰਡਿਆਂ ਨੂੰ ਨੌਕਰੀਆਂ ਦੇਣ ‘ਤੇ ਕਾਂਗਰਸ ‘ਤੇ ਵਰੀ ਨਵਜੋਤ ਕੌਰ ਸਿੱਧੂ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us