ਵਿਧਾਇਕਾਂ ਦੇ ਮੁੰਡਿਆਂ ਨੂੰ ਨੌਕਰੀਆਂ ਦੇਣ ‘ਤੇ ਕਾਂਗਰਸ ‘ਤੇ ਵਰੀ ਨਵਜੋਤ ਕੌਰ ਸਿੱਧੂ

ਵਿਧਾਇਕਾਂ ਦੇ ਮੁੰਡਿਆਂ ਨੂੰ ਨੌਕਰੀਆਂ ਦੇਣ ‘ਤੇ ਕਾਂਗਰਸ ‘ਤੇ ਵਰੀ ਨਵਜੋਤ ਕੌਰ ਸਿੱਧੂ

ਪਟਿਆਲਾ (ਵੀਓਪੀ ਬਿਊਰੋ) – ਕੈਪਟਨ ਸਰਕਾਰ ਵਲੋਂ ਦੋ ਵਿਧਾਇਕਾਂ ਦੇ ਲੜਕਿਆਂ ਨੂੰ ਨੌਕਰੀ ਦੇਣ ਉੱਤੇ ਆਪਣੀ ਹੀ ਸਰਕਾਰ ਦੇ ਖਿਲਾਫ ਨਵਜੋਤ ਕੌਰ ਸਿੱਧੂ ਨੇ ਤਿੱਖਾ ਸ਼ਬਦੀ ਹਮਲਾ ਕੀਤਾ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਬਿਨ੍ਹਾਂ ਟੈਸਟ ਪਾਸ ਕੀਤੇ ਕਿਸੀ ਨੂੰ ਵੀ ਇੰਸਪੈਕਟਰ ਜਾਂ ਤਹਿਸੀਲਦਾਰ ਬਣਾ ਦਿਓ ਇਹ ਪੰਜਾਬ ਦੇ ਨੌਜਵਾਨਾਂ ਨਾਲ ਧੱਕਾ ਕਿਉ ਕਿ ਉਹ ਲੋਕ ਪਹਿਲਾਂ ਸਾਰੇ ਟੈਸਟ ਪਾਸ ਕਰਦੇ ਫਿਰ ਇਸ ਨੌਕਰੀ ਤਕ ਪਹੁੰਚਦੇ ਜੇਕਰ ਉਹ ਡਾਕਟਰ ਬਣੀ ਤਾ ਉਨ੍ਹਾਂ ਨੇ ਇਸ ਦੀ ਪੜ੍ਹਾਈ ਕੀਤੀ ਲੇਕਿਨ ਮੇਰਾ ਮੰਨਣਾ ਕਿਸੀ ਨੂੰ ਵੀ ਇਸ ਤਰ੍ਹਾਂ ਨੌਕਰੀ ਨਹੀਂ ਦੇਣੀ ਚਾਹੀਦੀ ਖਾਸ ਕਰਕੇ ਉਨ੍ਹਾਂ ਨੂੰ ਜੋ ਆਰਥਿਕ ਪੱਖੋਂ ਸਹੀ ਹੋਣ।

ਇਸਦੇ ਨਾਲ ਨਵਜੋਤ ਕੌਰ ਨੇ ਅਧਿਆਪਕਾਂ ਵਲੋਂ ਦਿੱਤੇ ਜਾ ਰਹੇ ਧਰਨੇ ਉੱਤੇ ਬੋਲਦੇ ਹੋਏ ਕਿਹਾ ਕਿ ਜਿਸ ਨੇ ਪੰਜਾਬ ਦਾ ਭਵਿੱਖ ਬਣਾਉਣਾ ਹੈ ਉਹ ਅੱਜ ਸੜਕਾਂ ਉੱਤੇ ਆਪਣੀ ਸੈਲਰੀ ਨੂੰ ਲੈਕੇ ਧੱਕੇ ਖਾ ਰਹੇ ਹਨ।  ਉਨ੍ਹਾਂ ਦਾ ਮੰਨਣਾ ਹੈ ਕਿ ਸਰਕਾਰ ਇਨ੍ਹਾਂ ਨੂੰ ਘਟੋ ਘਟ 70 ਹਜ਼ਾਰ ਰੁਪਏ ਤਨਖਾਹ ਦੇਵੇ ਤਾ ਕਿ ਉਹ ਕਿੱਧਰ ਹੋਰ ਨਾ ਵੇਖਣ। ਕਿਉਕਿ ਮਾਪਿਆਂ ਦਾ 70 ਪ੍ਰਤੀਸ਼ਤ ਪੈਸੇ ਸਿਰਫ ਪੜਾਈ ਅਤੇ ਮੈਡੀਕਲ ਉੱਤੇ ਲੱਗ ਜਾਂਦਾ ਜਦੋ ਪੜ੍ਹਨ ਤੋਂ ਬਾਅਦ ਵੀ ਇਸ ਤਰ੍ਹਾਂ ਧੱਕੇ ਖਾਣੇ ਪੈਂਦੇ ਤਾ ਨੌਜਵਾਨ ਬਾਹਰ ਜਾਂਦੇ।  ਨਵਜੋਤ ਸਿੰਘ ਸਿੱਧੂ ਦੇ ਬਾਰੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਸਿੱਧੂ ਨੇ ਪੰਜਾਬ ਦੀ ਖਾਤਰ ਸਬ ਨਿਛਾਵਰ ਕਰ ਦਿੱਤਾ।  ਹੁਣ ਵੀ ਉਨ੍ਹਾਂ ਕੋਲ ਦਸ-ਦਸ ਕਰੋੜ ਰੁਪਏ ਦੇ ਪ੍ਰੋਗਰਾਮਾਂ ਦੇ ਆਫਰ ਆਉਂਦੇ ਲੇਕਿਨ ਉਨ੍ਹਾਂ ਪੰਜਾਬ ਦੀ ਖਾਤਰ ਇਨ੍ਹਾਂ ਨੂੰ ਲੈਣ ਤੋਂ ਮਨਾ ਕਰ ਦਿੱਤਾ। ਨਵਜੋਤ ਕੌਰ ਸਿੱਧੂ ਨੇ ਹਾਈਕਮਾਨ ਨਾਲ ਮੀਟਿੰਗ ਨੂੰ ਲੈਕੇ ਕਿਹਾ ਕਿ ਸਿੱਧੂ ਨੂੰ ਸ਼ਾਂਤ ਰਹਿਣ ਲਈ ਕਿਹਾ ਗਿਆ ਸੀ ਉਹ ਸ਼ਾਂਤ ਹਨ ਜਦੋ ਕੋਈ ਫੈਸਲਾ ਆਏਗਾ ਤਾ ਸਿੱਧੂ ਹੀ ਇਸ ਉੱਤੇ ਆਪਣੀ ਪ੍ਰਤੀਕਿਰਿਆ ਦੇਣਗੇ।

error: Content is protected !!