ਕਰਮਜੀਤ ਸਿੰਘ (ਭੋਲਾ) ਜੱਸੜਵਾਲੀਆਂ ਦੀ ਹੋਈ ਬੋਵਕਤੀ ਮੌਤ – ਪਰਮਿੰਦਰ ਸਿੰਘ ਢੀਡਸਾ ਨੇ ਕੀਤਾ ਦੁੱਖ ਦਾ ਪ੍ਰਗਟਾਵਾਂ

ਕਰਮਜੀਤ ਸਿੰਘ (ਭੋਲਾ) ਜੱਸੜਵਾਲੀਆਂ ਦੀ ਹੋਈ ਬੋਵਕਤੀ ਮੌਤ – ਪਰਮਿੰਦਰ ਸਿੰਘ ਢੀਡਸਾ ਨੇ ਕੀਤਾ ਦੁੱਖ ਦਾ ਪ੍ਰਗਟਾਵਾਂ

ਧਨੌਲਾ, 19 ਜੂਨ (ਹਿਮਾਸ਼ੂ ਵਿਦਿਆਰਥੀ) – ਪਿੱਛਲੇ ਦਿਨੀ ਕਰੋਨਾ ਮਹਾਂਮਾਰੀ ਕਾਰਨ ਨਾਮੀ ਹਸਤੀਆਂ ਹਰੀ ਸਿੰਘ ਦੁੱਗਲ ਸੰਸਥਾਪਕ ਦੀਪਕ ਢਾਬਾਂ ਧਨੌਲਾ ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਕੱਲਬ ਦੇ ਪ੍ਰਧਾਨ ਕਰਮਜੀਤ ਸਿੰਘ (ਭੋਲਾ) ਜੱਸੜਵਾਲੀਆਂ ਦੀ ਹੋਈ ਬੋਵਕਤੀ ਮੌਤ ਨੇ ਇਲਾਕੇ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦਿੱਤਾ ਜਿਸ ਕਾਰਨ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ ਇਸ ਦੁੱਖ ਸਦਕਾ ਹੀ ਅੱਜ ਰਾਜਨੀਤੀ ਦੇ ਜਾਣੇ -ਮਾਣੇ ਨਾਮ ਅਤੇ ਦਰਵੇਸ਼ ਸ਼ਖਸ਼ੀਅਤ ਸਰਦਾਰ ਪਰਮਿੰਦਰ ਸਿੰਘ ਢੀਡਸਾ ਸ਼੍ਰੋਮਣੀ ਅਕਾਲੀ ਦਲ ਸਯੁਕਤ ਨੇ ਉੱਕਤ ਪਰਿਵਾਰਾ ਨਾਲ ਦੁੱਖ ਸਾਝਾ ਕੀਤਾ ਅਤੇ ਵਿਛੜੀਆੰ ਰੂਹਾਂ ਨੂੰ ਚਰਨਾ ਵਿੱਚ ਨਿਵਾਸ ਬਖਸ਼ਣ ਅਤੇ ਪਰਵਾਰਾ ਨੂੰ ਭਾਨਾਂ ਮੰਨਣ ਦੀ ਅਰਦਾਸ ਕੀਤੀ।

ਇਸ ਮੌਕੇ ਹੋਰਨਾਂ ਤੋਂ ਇਲਾਵਾਂ ਸ. ਸੁਰਿੰਦਰ ਸਿੰਘ ਆਹਲੂਵਾਲੀਆਂ, ਜਥੇਦਾਰ ਭਰਪੂਰ ਸਿੰਘ, ਸ੍. ਗੁਰਪ੍ਰੀਤ ਸਿੰਘ ਜਟਾਣਾਂ, ਸਰਪੰਚ ਦਰਸ਼ਨ ਸਿੰਘ ਲਾਲੀ ਢਿੱਲੋਂ,  ਮੁਨੀਸ਼ ਕੁਮਾਰ ਬਾਂਸਲ ਸਾਬਕਾ ਐਮ.ਸੀ. ਮਾਸਟਰ ਹਰਭਜਨ ਸਿੰਘ, ਪ੍ਰਧਾਨ  ਸੁਖਰਾਜ ਸਿੰਘ ਪੰਧੇਰ, ਡਾ. ਬੱਬੂ ਉੱਪਲੀ, ਨਵਦੀਪ ਸਿੰਘ ਪਰੈਟੀ, ਮਹੰਤ ਹਰਪਾਲ ਜੀਤ ਆਦਿ ਨੇ ਉੱਕਤ ਪਰਿਵਾਰਾਂ ਨਾਲ ਸਾਝਾ ਕੀਤਾ।

error: Content is protected !!