ਸਫ਼ਾਈ ਕਰਮਚਾਰੀਆਂ ਦੀ  ਹੜਤਾਲ 40 ਵੇਂ ਦਿਨ ’ਚ ਦਾਖਲ਼

ਸਫ਼ਾਈ ਕਰਮਚਾਰੀਆਂ ਦੀ  ਹੜਤਾਲ 40 ਵੇਂ ਦਿਨ ’ਚ ਦਾਖਲ਼

ਹੜਤਾਲ ਕਾਰਨ ਧਨੌਲਾ-ਮੰਡੀ ਕੂੜੇ ਦੇ ਢੇਰਾਂ ’ਚ ਹੋਈ ਤਬਦੀਲ

ਮਾਮਲਾ ਕੱਚੇ ਮੁਲਾਜ਼ਮਾ ਨੂੰ ਪੱਕੇ ਕਰਨ ਦਾ

ਕਾਗਰਸ ਦੇ ਮੁੱਖ ਲੀਡਰਾਂ ਨੇ ਨਹੀ ਲਵਾਈ ਧਨੌਲਾ ਹੜਤਾਲ ’ਚ ਹਾਜ਼ਰੀ

ਧਨੌਲਾ, (ਹਿਮਾਂਸ਼ੂ ਵਿਦਿਆਰਥੀ)-  ਪੰਜਾਬ ਵਿੱਚ 11 ਮਈ ਤੋਂ  ਮੁੱਖ ਮੰਗ ਕੱਚੇ ਮੁਲਾਜਮਾ ਨੂੰ ਪੱਕਾ ਕਰਨ ਤਹਿਤ ਨਿੰਰਤਰ ਚਲ ਰਹੀ ਸਫ਼ਾਈ ਕਰਮਚਾਰੀਆਂ ਦੀ ਹੜਤਾਲ 40 ਵੇਂ ਦਿਨ ਵਿੱਚ ਦਾਖ਼ਲ ਹੋ ਚੁੱਕੀ ਹੈ ਪਰ ਇਸ ਦਾ ਹਜ਼ੇ ਤੱਕ ਕੋਈ ਹੱਲ ਨਹੀ ਨਿਕਲਿਆ ਇਹਨਾਂ ਗੱਲਾਂ ਦਾ ਪ੍ਰਗਟਾਵਾਂ ਨਗਰ ਕੌਸ਼ਲ ਧਨੌਲਾ ਦੇ ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸਤਿਨਾਮ ਸਿੰਘ ਨੇ ਧਰਨੇ ਦੌਰਾਨ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕੀਤਾ । ਉਨ੍ਹਾਂ ਆਪਣੀ ਗੱਲਬਾਤ ਜਾਰੀ ਰੱਖਦਿਆਂ ਕਿਹਾ ਕਿ ਸਥਾਨਕ ਨਗਰ ਕੌਂਸਲ ਵਿੱਖੇ ਕਰੀਬ 40 ਸਫ਼ਾਈ ਕਰਮਚਾਰੀ ਕੰਮ ਕਰਦੇ ਹਨ ਅਤੇ ਉਨ੍ਹਾਂ ਵਿੱਚੋਂ ਅੱਧ ਤੋਂ ਵੱਧ ਕੱਚੇ ਹਨ ਅਤੇ ਬਹੁਤ ਘੱਟ ਤਨਖਾਹਾਂ ਤੇ ਕੰਮ ਕਰਦੇ ਹਨ, ਜਿਸ ਨਾਲ ਕਿ ਮੌਜੂਦਾਂ ਮਹਿੰਗਾਈ ਦੇ ਦੌਰ ਵਿੱਚ ਗੁਜ਼ਾਰਾ ਕਰਨਾ ਮੁਸ਼ਕਲ ਹੈ ਜਿਸ ਕਾਰਨ ਸਾਡੀ ਪੰਜਾਬ ਸਫ਼ਾਈ ਕਰਮਚਾਰੀ ਯੂਨੀਅਨ ਦੀ ਮੁੱਖ ਮੰਗ ਕੱਚੇ ਮੁਲਾਜ਼ਾਮਾ ਨੂੰ ਤੁਰੰਤ ਪੱਕਾ ਕੀਤਾ ਜਾਵੇ ਅਤੇ ਬਣਦਾ ਮਾਣ-ਸਨਮਾਣ ਦਿੱਤਾ ਜਾਵੇ  ਤਾਂ ਜੋ ਸਾਡਾ ਜੀਵਨ ਪੱਧਰ ਵੀ ਉੱਚਾ ਹੋ ਸਕੇ ਪਰ ਸਰਕਾਰ ਦੀ ਇਸ ਵੱਲ ਕੋਈ ਨਿਗਾ ਨਹੀ ਹੈ ਜਿਸ ਦੇ ਚੱਲਦਿਆਂ ਕਰੀਬ 40 ਦਿਨਾਂ ਤੋਂ ਜ਼ਾਇਜ਼ ਮੰਗਾ ਨੂੰ ਲੈ ਕੇ ਚੱਲਦੇ ਸਾਡੇ ਸੰਘਰਸ਼ ਦਾ ਸਰਕਾਰ ਉੱਪਰ ਰੱਤੀ ਭਰ ਵੀ ਅਸਰ ਨਹੀ ਹੋਇਆਂ।

ਉਹਨਾਂ ਨੇ ਕਿਹਾ ਕਿ ਜਦੋਂ ਤੱਕ ਸਾਡੀਆਂ ਮੰਗਾ ਪੂਰੀਆਂ ਨਹੀ ਕੀਤੀਆਂ ਜਾਦੀਆਂ ਉਹਨਾਂ ਦੁਆਰਾ ਇਹ ਸ਼ੰਘਰਸ਼ ਚਲਦਾ ਰਹੇਗਾ। ਉਨ੍ਹਾਂ ਜਾਣਕਾਰੀ ਦਿੰਦੇ ਦੱਸਿਆਂ ਕਿ ਧਨੌਲਾ ਧਰਨੇ ਵਿੱਚ ਬਰਨਾਲਾ ਤੋਂ ਐੱਮ.ਐੱਲ.ਏ. ਮੀਤ ਹੇਅਰ,  ਅਕਾਲੀ ਦਲ ਬਾਦਲ ਤੋਂ ਕੁਂਲਵੰਤ ਸਿੰਘ ਕੀਤੂ, ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਵਨਿਯੁਗਤ ਯੂਥ  ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਬੀਹਲਾ ਨੇ ਧਰਨੇ ਦੌਰਾਨ ਹਾਜ਼ਰੀ ਲਗਵਾਈ ਪਰ ਕਾਗਰਸ ਦਾ ਕੋਈ ਵੀ ਵੱਡਾ ਨੇਤਾ ਧਨੋਲਾ ਵਿਖੇ ਨਹੀ ਆਇਆਂ।

ਜੇਕਰ ਗੌਰ ਕੀਤੀ ਜਾਵੇ ਤਾਂ ਸਫ਼ਾਈ ਕਰਮਚਾਰੀਆਂ ਦਾ ਸ਼ਹਿਰ ਨੂੰ ਸੁੰਦਰ ਬਣਾਉਣ ਵਿੱਚ ਅਹਿੰਮ ਯੋਗਦਾਨ ਹੁੰਦਾ ਹੈ ਪਰ ਇਸ ਹੜਤਾਲ ਦੇ ਕਰੀਬ 40 ਦਿਨ ਗੁੱਜਰ ਜਾਣ ਕਾਰਨ  ਸਥਾਨਕ ਵਾਸੀ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹਨ ਕਿਉਂਕਿ  ਸੜਕਾਂ ਹੋਂਣ ਜਾ ਗਲੀਆਂ ਹਰ ਪਾਸੇ ਕੂੜੇ ਦੇ ਵੱਡੇ-ਵੱਡੇ ਢੇਰ ਹੀ ਨਜ਼ਰ ਆ ਰਹੇ ਹਨ ਜਿਸ ਕਾਰਨ ਕਰੋਨਾ ਦੀ ਚਲ ਰਹੀ ਦੂਜੀ ਲਹਿਰ ਤੋ ਬਿਨ੍ਹਾਂ ਹੋਰ ਕਿਸੇ ਵੀ ਪ੍ਰਕਾਰ ਦੀ ਮਹਾਂਮਾਰੀ ਫੈਲ ਸਕਦੀ ਹੇ ਕਿਉਂਕਿ  ਕਸਬੇ ਦੀਆਂ ਕਈ ਥਾਵਾਂ ਤਾਂ ਅਜਿਹੀਆਂ ਹਨ ਜਿਸ ਤੋਂ ਲੱਘਣਾ ਵੀ ਔਖਾ ਹੋ ਗਿਆ ਹੈ ਕਿਉਂਕਿ ਕੁੜੇ ਵਿੱਚੋਂ ਆ ਰਹੀ ਗੰਦੀ  ਬੋ ਕਾਫ਼ੀ ਜਿਆਦਾ ਹੈ

ਅੱਜ ਜਦੋ ਸ਼ਹਿਰ ਦਾ ਦੌਰਾ ਕੀਤਾ ਗਿਆ ਤਾ  ਸ਼ਹਿਰ ਦੇ ਹਰ ਪਾਸੇ ਜਿਵੇਂ ਕਿ ਬਸ ਸਟੈਡ, ਸੇਵਾ ਕੇੰਦਰ , ਸੜਕਾ ਅਤੇ ਸਰਕਾਰੀ ਸਕੂਲ (ਮੁੰਡੇ) ਦੇ ਕੋਲ ਕੂੜੇ ਦੇ ਪਏ ਵੱਡੇ-ਵੱਡੇ ਢੇਰ ਕਿਸੇ ਭਿਆਨਕ ਬਿਮਾਰੀ ਦੇ ਆਉਣ ਦਾ ਸੰਕੇਤ ਦਿੰਦੇ ਜਾਪਦੇ ਹਨ ਕਿਉਂਕਿ ਗੰਦਗੀ ਫ਼ੈਲਣ ਕਾਰਨ ਮੱਖੀਆਂ, ਮੱਛਰ ਅਤੇ ਹੋਰ ਕਈ ਪ੍ਰਕਾਰ ਦੇ ਜੀਵ ਪੈਦਾ ਹੁੰਦੇ ਹਨ ਜਿਸ ਸਦਕਾ , ,ਡੇਗੂ, ਮਲੇਰੀਆਂ, ਚਿਕਨਗੁਨੀਆ,ਬੁਖਾਰ, ਜੁਕਾਮ ਅਤੇ ਹੋਰ ਕਈ ਪ੍ਰਕਾਰ ਦੇ ਚਮੜੀ ਰੋਗ ਫ਼ੈਲਦੇ ਹਨ ਜਿਨ੍ਹਾ ਦੇ ਫ਼ੈਲਣ ਦਾ ਖਦਸਾ ਹੈ ਇਸ ਤੋ ਇਲਾਵਾਂ ਹੋ ਰਹੀ ਬਰਸਾਤ ਇਸ ਵਿੱਚ ਤਿਲਕਨ ਪੈਦਾ ਕਰਦੀ ਹੈ ਜਿਸ ਕਾਰਨ ਕਿਸੇ ਵੇਲੇ ਵੀ ਹਾਦਸਾ ਵਾਪਰਨ ਦਾ ਖਦਸਾ ਬਣਿਆਂ ਰਹਿੰਦਾ ਹੈ ਸੋ ਸਰਕਾਰ ਨੂੰ ਜਲਦੀ ਇਹਨਾਂ ਕਰਮਚਾਰੀਆਂ ਦੀ ਹੜਤਾਲ ਨੂੰ ਖਤਮ ਕਰਵਾਉਣ ਚਾਹੀਦਾ ਹੈ ਤਾਂ ਜੋ ਫ਼ੈਲ ਰਹੀ ਗੰਦਗੀ ਨੂੰ ਰੋਕਿਆਂ ਜਾ ਸਕੇ।  ਕਰਮਚਾਰੀਆਂ ਦੀ ਹੜਤਾਲ ਵਿੱਚ ਮੁੱਖ ਰੂਪ ਵਿੱਚ ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸਤਿਨਾਮ ਸਿੰਘ, ਭਾਗ ਰਾਮ ਵਾਈਸ ਪ੍ਰਧਾਨ, ਜਨਰਲ ਸਕਤਰ ਅਮਨਦੀਪ ਜਟਾਣਾ, ਪ੍ਰੈਸ ਸੱਕਤਰ ਨਵਕਿਰਨ ਚੰਗਾਲ, ਖਜਾਨਚੀ ਪਰਮਜੀਤ ਕੌਰ ਅਤੇ ਸਮੂਹ ਮੈਂਬਰ ਮੌਜੂਦ ਸਨ।

error: Content is protected !!