ਅੱਜ ਵਿਧਾਇਕ ਫਤਹਿਜੰਗ ਦਾ ਬੇਟਾ ਨੌਕਰੀ ਲੈਣ ਤੋਂ ਕਰੇਗਾ ਇਨਕਾਰ, ਵਿਰੋਧ ਤੋਂ ਬਾਅਦ ਲਿਆ ਫੈਸਲਾ

ਅੱਜ ਵਿਧਾਇਕ ਫਤਹਿਜੰਗ ਦਾ ਬੇਟਾ ਨੌਕਰੀ ਲੈਣ ਤੋਂ ਕਰੇਗਾ ਇਨਕਾਰ, ਵਿਰੋਧ ਤੋਂ ਬਾਅਦ ਲਿਆ ਫੈਸਲਾ

ਚੰਡੀਗੜ੍ਹ (ਵੀਓਪੀ ਬਿਊਰੋ) – ਪੰਜਾਬ ਦੇ ਲੋਕਾਂ ਦੇ ਵਿਰੋਧ ਤੋਂ ਬਾਅਦ ਹੁਣ ਕਾਦੀਆਂ ਤੋਂ ਵਿਧਾਇਕ ਫਤਹਿਜੰਗ ਬਾਜਵਾ ਅੱਜ ਆਪਣੇ ਪੁੱਤਰ ਦੀ ਨੌਕਰੀ ਦੇ ਫੈਸਲੇ ਨੂੰ ਰੱਦ ਕਰ ਦੇਣਗੇ। ਅਰਜੁਨ ਬਾਜਵਾ ਨੂੰ ਪੰਜਾਬ ਪੁਲਿਸ ਵਿਚ ਇੰਸਪੈਰਟਰ ਦੀ ਨੌਕਰੀ ਪੰਜਾਬ ਸਰਕਾਰ ਵਲੋਂ ਐਲਾਨੀ ਗਈ ਸੀ। ਫਤਿਹ ਜੰਗ ਨੇ ਅੱਜ ਆਪਣੇ ਪੁੱਤਰ ਅਰਜੁਨ ਬਾਜਵਾ ਸਮੇਤ ਪ੍ਰੈੱਸ ਕਾਨਫਰੰਸ ਬੁਲਾਈ ਹੈ। ਸਮਝਿਆ ਜਾਂਦਾ ਹੈ ਕਿ ਹਾਈ ਕਮਾਂਡ ਦੇ ਨਿਰਦੇਸ਼ ਤੋਂ ਬਾਅਦ ਫਤਿਹ ਜੰਗ ਸਿੰਘ ਬਾਜਵਾ ਆਪਣੇ ਬੇਟੇ ਨੂੰ ਨੌਕਰੀ ਲੈਣ ਦੇ ਫ਼ੈਸਲੇ ਨੂੰ ਠੁਕਰਾ ਦੇਣਗੇ।

ਦੱਸਣਯੋਗ ਹੈ ਕਿ ਵਿਧਾਇਕਾਂ ਦੇ ਮੁੰਡਿਆਂ ਨੂੰ ਸਰਕਾਰੀ ਨੌਕਰੀ ਦੇਣ ਦਾ ਜਿੱਥੇ ਪਾਰਟੀ ਦੇ ਅੰਦਰ ਵਿਰੋਧ ਹੋ ਰਿਹਾ ਹੈ ਉੱਥੇ ਰਾਜਨੀਤਕ ਧਿਰਾਂ ਤੋਂ ਇਲਾਵਾ ਸੋਸ਼ਲ ਮੀਡੀਆ ‘ਤੇ ਸਰਕਾਰ ਤੇ ਕਾਂਗਰਸ ਪਾਰਟੀ ਦੀ ਖੂਬ ਖਿੱਲੀ ਉਡਾਈ ਜਾ ਰਹੀ ਹੈ।

error: Content is protected !!